ਨਵੀਂ ਦਿੱਲੀ, ਚੰਡੀਗੜ੍ਹ/ਏਜੰਸੀ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਮਗਰੋਂ ਉਮੀਦ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਤੇ ਸਾਰੀ ਪਾਰਟੀ ਇਸ ਸਬੰਧੀ ਇਕਜੁੱਟ ਹੈ ਤੇ ਉਨ੍ਹਾਂ ਨਾਲ ਖੜ੍ਹੀ ਹੈ
ਦੇਸ਼ ‘ਚ ਸਿਆਸੀ ਮਾਹੌਲ ਤੇਜ਼ੀ ਨਾਲ ਬਦਲਿਆ ਹੈ ਤੇ ਪੂਰਾ ਦ੍ਰਿਸ਼ ਬਦਲ ਗਿਆ ਹੈ ਕੈਪਟਨ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ‘ਚ ਸਥਿਤੀਆਂ ਦਿਸ ਰਹੀਆਂ ਹਨ, ਉਨ੍ਹਾਂ ਤੋਂ ਸਪੱਸ਼ਟ ਲੱਗਦਾ ਹੈ ਕਿ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਬਣਨਗੇ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਭਾਜਪਾ ਦੀ ਅਸਲੀਅਤ ਸਮਝ ‘ਚ ਆ ਗਈ ਹੈ ਜਨਤਾ ਦਾ ਰੁਝਾਨ ਖਾਸ ਕਰਕੇ ਕਾਂਗਰਸ ਵੱਲ ਹੈ ਦੇਸ਼ ‘ਚ ਰਾਹੁਲ ਗਾਂਧੀ ਦਾ ਗ੍ਰਾਫ਼ ਤੇਜ਼ੀ ਨਾਲ ਵਧਿਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ‘ਚ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਜਾਣ ਸਬੰਧੀ ਅਮਰਿੰਦਰ ਸਿੰਘ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ‘ਚ ਜਾਣਾ ਠੀਕ ਹੈ,
ਕਿਉਂਕਿ ਸਿੱਧੂ ਇਮਰਾਨ ਦੇ ਦੋਸਤ ਹਨ ਮਕਬੂਜ਼ਾ ਕਸ਼ਮੀਰ (ਪੀ.ਓ.ਕੇ) ਦੇ ਲੀਡਰ ਨਾਲ ਬੈਠਣ ‘ਤੇ ਵੀ ਉਨ੍ਹਾਂ ਨੂੰ ਦੋਸ਼ ਦੇਣਾ ਠੀਕ ਨਹੀਂ, ਕਿਉਂਕਿ ਸਿੱਧੂ ਨੂੰ ਇਸ ਸਬੰਧੀ ਨਹੀਂ ਪਤਾ ਸੀ ਤੇ ਉਹ (ਕੈਪਟਨ) ਖੁਦ ਵੀ ਨਹੀਂ ਜਾਣਦੇ ਕਿ ਪੀ.ਓ.ਕੇ. ਦੇ ਆਗੂ ਕੌਣ ਹਨ ਪਰੰਤੂ ਉਨ੍ਹਾਂ ਨੂੰ ਸਿੱਧੂ ਵੱਲੋਂ ਪਾਕਿਸਤਾਨੀ ਫ਼ੌਜ ਮੁਖੀ ਨੂੰ ਜੱਫੀ ਪਾਉਣ ‘ਤੇ ਇਤਰਾਜ਼ ਹੈ, ਕਿਉਂਕਿ ਪਾਕਿਸਤਾਨੀ ਫ਼ੌਜ ਹੱਥੋਂ ਹਰ ਸਾਲ ਕਈ ਭਾਰਤੀ ਜਵਾਨ ਸ਼ਹੀਦ ਜਾਂ ਜ਼ਖਮੀ ਹੋ ਜਾਂਦੇ ਹਨ ਤੇ ਇਹ ਆਦੇਸ਼ ਫ਼ੌਜ ਮੁਖੀ ਤੋਂ ਆਉਂਦਾ ਹੈ, ਨਾ ਕਿ ਜਵਾਨਾਂ ਜਾਂ ਕਿਸੇ ਹੋਰ ਨੌਜਵਾਨ ਅਫ਼ਸਰ ਤੋਂ ਆਉਂਦਾ ਹੈ
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਨੇ ਬਹੁਤ ਔਖਾ ਸਮਾਂ ਦੇਖਿਆ ਹੈ ਦੰਗਿਆਂ ਵਿਚ ਕਰੀਬ 35,ਹਜ਼ਾਰ ਲੋਕ ਮਾਰੇ ਗਏ ਸਨ ਜਿਸ ਕਿਸੇ ਨੇ ਵੀ ਸੂਬੇ ਦੇ ਹਾਲਾਤ ਖ਼ਰਾਬ ਕਰਨ ਲਈ ਧਰਮ ਦੀ ਵਰਤੋਂ ਕੀਤੀ ਤਾਂ ਉਸ ਨੂੰ ਗੰਭੀਰ ਨਤੀਜਿਆਂ ਦਾ ਸਾਹਮਣੇ ਕਰਨਾ ਪਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।