12 ਸਾਲ ਪਹਿਲਾਂ ਵਿਸ਼ਵ ਨਿਸ਼ਾਨੇਬਾਜ਼ੀ ਦੇ ਆਪਣੇ ਛੇ ਤਗਮਿਆਂ ਦੇ ਸਰਵਸ੍ਰੇਸ਼ਠ ਨੂੰ ਪਿੱਛੇ ਛੱਡ ਦਿੱਤਾ
ਨਵੀਂ ਦਿੱਲੀ, 4 ਸਤੰਬਰ
ਓਮ ਪ੍ਰਕਾਸ਼ ਮਿਥਰਵਾਲ ਨੇ ਮੰਗਲਵਾਰ ਨੂੰ ਕੋਰੀਆ ਦੇ ਚਾਂਗਵਾਨ ‘ਚ ਚੱਲ ਰਹੀ 52ਵੀਂ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ ਪੁਰਸ਼ਾਂ ਦੀ 10 ਮੀਟਰ ਪਿਸਟਲ ਈਵੇਂਟ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਸੋਨ ਤਗਮਾ ਦਿਵਾ ਦਿੱਤਾ ਜਦੋਂ ਕਿ ਮਿਕਸਡ ਜੂਨੀਅਰ ਈਵੇਂਟ ‘ਚ ਏਸ਼ੀਆਈ ਖੇਡਾਂ ਦੇ ਚੈਂਪੀਅਨ ਸੌਰਭ ਨੇ ਕਾਂਸੀ ਤਗਮਾ ਜਿੱਤਿਆ ਭਾਰਤ ਨੇ ਚੈਂਪੀਅਨਸ਼ਿਪ ‘ਚ ਹੁਣ ਤੱਕ ਅੱਠ ਤਗਮੇ ਜਿੱਤੇ ਹਨ ਅਤੇ ਇਸ ਦੇ ਨਾਲ ਉਸਨੇ 12 ਸਾਲ ਪਹਿਲਾਂ 49ਵੇਂ ਜਗਰੇਬ ਵਿਸ਼ਵ ਨਿਸ਼ਾਨੇਬਾਜ਼ੀ ਦੇ ਆਪਣੇ ਛੇ ਤਗਮਿਆਂ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ
ਸੌਰਭÎ ਚੌਧਰੀ ਅਤੇ ਅਭਿੰਦਾ ਪਾਟਿਲ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਜੂਨੀਅਰ ਈਵੇਂਟ ‘ਚ ਕਾਂਸੀ ਤਗਮਾ ਜਿੱਤ ਕੇ ਅੱਠਵਾਂ ਤਗਮਾ ਦਿਵਾਇਆ ਏਸ਼ੀਆਈ ਖੇਡਾਂ ਦੇ ਚੈਂਪੀਅਨ ਸੌਰਭ ਅਤੇ ਸ਼ੁਰੂਆਤ ਕਰ ਰਹੀ ਅੰਭਿੰਦਾ ਨੇ ਪੰਜ ਟੀਮਾਂ ਦੇ ਫਾਈਨਲ ‘ਚ 761 ਦੇ ਸਕੋਰ ਨਾਲ ਕੁਆਲੀਫਾਈ ਕੀਤਾ ਸੀ ਫਾਈਨਲ ‘ਚ ਸੌਰਭ ਅਤੇ ਅਭਿੰਦਾ ਨੇ 329.6 ਦੇ ਸਕੋਰ ਨਾਲ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਤਗਮਾ ਆਪਣੇ ਨਾਂਅ ਕੀਤਾ ਜਦੋਂਕਿ ਸੋਨ ਤਗਮਾ ਅਤੇ ਚਾਂਦੀ ਤਗਮਾ ਮੇਜ਼ਬਾਨ ਕੋਰੀਆ ਨੇ ਜਿੱਤਿਆ ਹਾਲਾਂਕਿ ਹਿਨਾ ਸਿੱਧੂ, ਮਨੁ ਭਾਕਰ ਅਤੇ ਸ਼ਵੇਤਾ ਸਿੰਘ ਦੀ ਭਾਰਤੀ ਟੀਮ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਈਵੇਂਟ ਦੇ ਫਾਈਨਲ ‘ਚ ਹੀ ਨਹੀਂ ਪਹੁੰਚ ਸਕੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ