ਕਿਹਾ, ਮੈਂ ਕੁਝ ਨਾਖੁਸ਼ ਹਾਂ ਕਿ ਸੰਸਦ ‘ਚ ਉਮੀਦ ਅਨੁਸਾਰ ਨਹੀਂ ਹੋ ਰਿਹਾ ਹੈ ਕੰਮ
ਵਿਸ਼ਵ ਬੈਂਕ, ਏਡੀਬੀ, ਵਿਸ਼ਵ ਆਰਥਿਕ ਮੰਚ ਤੇ ਹੋਰ ਜੋ ਰੇਟਿੰਗ ਦੇ ਰਹੇ ਹਨ ਉਹ ਪ੍ਰਸੰਨਤਾ ਦਾ ਵਿਸ਼ਾ ਹੈ
ਨਵੀਂ ਦਿੱਲੀ, ਏਜੰਸੀ
ਉਪ ਰਾਸ਼ਟਰਪਤੀ ਐੱਮ ਵੈਂਕੱਇਆ ਨਾਇਡੂ ਨੇ ਅੱਜ ਕਿਹਾ ਕਿ ਦੇਸ਼ ਅਰਥ ਵਿਵਸਥਾ ਤੇ ਹੋਰ ਮੋਰਚਿਆਂ ‘ਤੇ ਅੱਗੇ ਵਧ ਰਿਹਾ ਹੈ ਪਰ ਸੰਸਦ ‘ਚ ਸੁਚੱਜੇ ਢੰਗ ਨਾਲ ਕੰਮ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ। ਉਪ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਇੱਕ ਸਾਲ ਦੇ ਕਾਰਜਕਾਲ ‘ਤੇ ਅਧਾਰਿਤ ਪੁਸਤਕ, ‘ਮੂਵਿੰਗ ਆਨ… ਮੂਵਿੰਗ ਫਾਰਵਰਡ, ਵਨ ਈਅਰ ਇਨ ਆਫਿਸ’ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ, ਮੈਂ ਕੁਝ ਨਾਖੁਸ਼ ਹਾਂ ਕਿ ਸੰਸਦ ‘ਚ ਉਮੀਦ ਅਨੁਸਾਰ ਕੰਮ ਨਹੀਂ ਹੋ ਰਿਹਾ ਹੈ ਹੋਰ ਸਾਰੇ ਮੋਰਚਿਆਂ ‘ਤੇ ਚੀਜ਼ਾਂ ਅੱਗੇ ਵਧ ਰਹੀਆਂ ਹਨ।
ਵਿਸ਼ਵ ਬੈਂਕ, ਏਡੀਬੀ, ਵਿਸ਼ਵ ਆਰਥਿਕ ਮੰਚ ਤੇ ਹੋਰ ਜੋ ਰੇਟਿੰਗ ਦੇ ਰਹੇ ਹਨ। ਉਹ ਪ੍ਰਸੰਨਤਾ ਦਾ ਵਿਸ਼ਾ ਹੈ ਆਰਥਿਕ ਮੋਰਚੇ ‘ਤੇ ਜੋ ਵੀ ਹੋ ਰਿਹਾ ਹੈ। ਉਸ ਨਾਲ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਪੁਸਤਕ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐਚ ਡੀ ਦੇਵਗੌੜਾ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਵਿੱਤ ਮੰਤਰੀ ਅਰੁਣ ਜੇਤਲੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਰਾਜ ਸਭਾ ‘ਚ ਕਾਂਗਰਸ ਦੇ ਉਪ ਆਗੂ ਆਨੰਦ ਸ਼ਰਮਾ ਵੀ ਮੌਜ਼ੂਦ ਸਨ।
ਨਾਇਡੂ ਅਨੁਸ਼ਾਸਨ, ਜ਼ਿੰਮੇਵਾਰੀ ਤੇ ਜਵਾਬਦੇਹੀ ਦੀ ਮਿਸਾਲ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਪ ਰਾਸ਼ਟਰਪਤੀ ਐੱਮ ਵੈਂਕੱਇਆ ਨਾਇਡੂ ਨੇ ਆਪਣੇ ਕਾਰਜਕਾਲ ਦੇ ਇੱਕ ਸਾਲ ਦਾ ਲੇਖਾ-ਜੋਖਾ ਪੁਸਤਕ ਰਾਹੀਂ ਪੇਸ਼ ਕਰਕੇ ਆਪਣੇ ਜੀਵਨ ‘ਚ ਅਨੁਸ਼ਾਸਨ, ਜਵਾਬਦੇਹੀ, ਫਰਜ਼ਾਂ ਦੀ ਪਾਲਣਾ ਤੇ ਸਪੱਸ਼ਟਤਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।