ਭਾਰਤ ਨੇ 7ਵੇਂ ਦਿਨ ਸੋਨਾ ਅਤੇ ਤਿੰਨ ਕਾਂਸੀ ਤਗਮੇ ਜਿੱਤੇ | Asian Games
- 7ਵੇਂ ਦਿਨ ਭਾਰਤ 8ਵੇਂ ਸਥਾਨ ‘ਤੇ | Asian Games
ਜਕਾਰਤਾ, (ਏਜੰਸੀ)। ਭਾਰਤ ਦੇ ਤੇਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਪੁਰਸ਼ ਸ਼ਾੱਟਪੁੱਟ ‘ਚ ਸੋਨ ਤਗਮਾ ਜਿੱਤ ਲਿਆ ਪੰਜਾਬ ਦੇ ਤੇਜਿੰਦਰ ਨੇ ਆਪਣੀ ਪੰਜਵੀਂ ਕੋਸ਼ਿਸ਼ ‘ਚ 20.75 ਮੀਟਰ ਗੋਲਾ ਸੁੱਟ ਕੇ ਏਸ਼ੀਆਡ ਦਾ ਰਿਕਾਰਡ ਤੋੜਣ ਦਾ ਇਤਿਹਾਸ ਰਚ ਦਿੱਤਾ ਇਸ ਤੋਂ ਪਹਿਲਾਂ 2010 ਦੀਆਂ ਏਸ਼ੀਆਈ ਖੇਡਾਂ ‘ਚ ਸਉਦੀ ਅਰਬ ਦੇ ਸੁਲਤਾਨ ਅਬਦੁਲ ਮਜ਼ੀਦ ਨੇ 20.57 ਮੀਟਰ ਦਾ ਰਿਕਾਰਡ ਬਣਾਇਆ। ਇਸ ਦੇ ਨਾਲ ਭਾਰਤ ਦੇ 7 ਸੋਨ ਸਮੇਤ 29 ਤਗਮੇ ਹੋ ਗਏ ਹਨ ਸਕਵਾੱਸ਼ ‘ਚ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਸੈਮੀਫਾਈਨਲ ‘ਚ ਹਾਰ ਗਈਆਂ ਦੋਵਾਂ ਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਅਨਸ, ਰਾਜੀਵ ਅਤੇ ਚੇਤਨ ਨੇ ਕੀਤਾ ਕੁਆਲੀਫਾਈ। (Asian Games)
ਭਾਰਤ ਦੇ ਮੁਹੰਮਦ ਅਨਸ ਯਾਹੀਆ ਨੇ ਪੁਰਸ਼ਾਂ ਦੀ 400 ਮੀਟਰ ਦੌੜ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਉਹ ਹੀਟ 1 ‘ਚ 45.63 ਸੈਕਿੰਡ ਦਾ ਸਮਾਂ ਕੱਢ ਕੇ ਪਹਿਲੇ ਸਥਾਨ ‘ਤੇ ਰਹੇ ਹੀਟ 4 ‘ਚ ਭਾਰਤ ਦੇ ਰਾਜੀਵ ਅਕੋਰਿਆ ਦੂਸਰੇ ਸਥਾਨ ‘ਤੇ ਰਹੇ ਉਹ 46.82 ਦਾ ਸਮਾਂ ਕੱਢ ਕੇ ਆਖ਼ਰੀ 4 ‘ਚ ਜਗ੍ਹਾ ਬਣਾਉਣ ‘ਚ ਸਫ਼ਲ ਰਹੇ ਟਰੈਕ ਐਂਡ ਫੀਲਡ ‘ਚ ਭਾਰਤ ਨੂੰ ਇੱਕ ਹੋਰ ਕਾਮਯਾਬੀ ਓਦੋਂ ਮਿਲੀ, ਜਦੋਂ ਪੁਰਸ਼ਾਂ ਦੀ ਉੱਚੀ ਛਾਲ ‘ਚ ਚੇਤਨ ਵੀ ਕੁਆਲੀਫਾਈ ਕਰਨ ‘ਚ ਸਫ਼ਲ ਰਹੇ।
ਕੋਰੀਆ ਨੂੰ ਹਰਾ ਮਹਿਲਾਵਾਂ ਹਾੱਕੀ ਦੇ ਸੈਮੀਫਾਈਨਲ ‘ਚ ਜਕਾਰਤਾ
ਗੁਰਜੀਤ ਕੌਰ ਦੇ ਦੋ ਗੋਲਾਂ ਦੀ ਮੱਦਦ ਨਾਲ ਭਾਰਤੀ ਮਹਿਲਾ ਹਾੱਕੀ ਟੀਮ ਨੇ ਕੋਰੀਆ ਨੂੰ 4-1 ਨਾਲ ਹਰਾ ਕੇ ਹਾੱਕੀ ਮੁਕਾਬਲਿਆਂ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਭਾਰਤ ਦੀ ਪੂਲ ਬੀ ‘ਚ ਇਹ ਲਗਾਤਾਰ ਤੀਸਰੀ ਜਿੱਤ ਹੈ ਅਤੇ ਉਹ 9 ਅੰਕਾਂ ਨਾਲ ਸੂਚੀ ‘ਚ ਚੋਟੀ ‘ਤੇ ਆ ਗਿਆ ਹੈ ਕੋਰੀਆ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਛੇ ਅੰਕਾਂ ਨਾਲ ਦੂਸਰੇ ਸਥਾਨ ‘ਤੇ ਹੈ ਪਹਿਲੇ ਕੁਅਰਾਟਰ ‘ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਦੂਜੇ ਅੱਧ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਸਨ ਤੀਸਰਾ ਕੁਆਟਰ ਵੀ ਬਰਾਬਰੀ ‘ਤੇ ਲੰਘਿਆ ਪਰ ਭਾਰਤ ਨੇ ਆਖ਼ਰੀ ਸੱਤ ਮਿੰਟ ‘ਚ ਤਿੰਨ ਗੋਲ ਕਰਕੇ ਮੈਚ ਆਪਣੇ ਪੱਖ ‘ਚ ਕਰ ਲਿਆ ਗੁਰਜੀਤ ਕੌਰ ਨੇ 54ਵੇਂ ਮਿੰਟ ‘ਚ ਦੂਸਰਾ ਅਤੇ 55ਵੇਂ ਮਿੰਟ ‘ਚ ਤੀਸਰਾ ਗੋਲ ਕਰਕੇ ਭਾਰਤ ਦੀ ਸਥਿਤੀ ਮਜ਼ਬੂਤ ਕਰ ਦਿੱਤੀ ਗੁਰਜੀਤ ਨੇ ਦੋਵੇਂ ਗੋਲ ਪੈਨਲਟੀ ਕਾਰਨਰ ‘ਤੇ ਕੀਤੇ ਵੰਦਨਾ ਕਟਾਰੀਆ ਨੇ 56ਵੇਂ ਮਿੰਟ ‘ਚ ਭਾਰਤ ਦਾ ਚੌਥਾ ਗੋਲ ਕਰਕੇ ਕੋਰੀਆ ਦਾ ਸੰਘਰਸ਼ ਖ਼ਤਮ ਕਰ ਦਿੱਤਾ (Asian Games)
ਸਿੰਧੂ, ਸਾਇਨਾ ਕੁਆਟਰਫਾਈਨਲ ‘ਚ | Asian Games
ਭਾਰਤ ਦੀ ਓਲੰਪਿਕ ਤਗਮਾ ਜੇਤੂ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ ਇੱਥੇ ਆਪਣੀ ਜੇਤੂ ਲੈਅ ਕਾਇਮ ਰੱਖਦੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਈਵੇਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ। ਤੀਸਰਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲ ਦੇ ਗੇੜ 16 ਮੁਕਾਬਲੇ ‘ਚ ਇੰਡੋਨੇਸ਼ੀਆ ਦੀ ਮਰਿਸਕਾ ਗ੍ਰੇਗੋਰਿਆ ਨੂੰ 34 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-2, 21-15 ਨਾਲ ਲਗਾਤਾਰ ਗੇਮਾਂ ‘ਚ ਹਰਾਇਆ ਇਸ ਤੋਂ ਪਹਿਲਾਂ ਵਿਸ਼ਵ ਵਿੱਚ 10ਵਾਂ ਦਰਜਾ ਪ੍ਰਾਪਤ ਸਾਇਨਾ ਨੇ ਵੀ ਮੇਜ਼ਬਾਨ ਦੇਸ਼ ਦੀ ਫਿਤਰਾਨੀ ਨੂੰ 2-0 ਨਾਲ ਹਰਾਇਆ ਉਸਨੇ ਫਿਤਰਾਨੀ ਨੂੰ 31 ਮਿੰਟ ‘ਚ ਲਗਾਤਾਰ ਗੇਮਾਂ ‘ਚ 21-6, 21-14 ਨਾਲ ਆਸਾਨੀ ਨਾਲ ਹਰਾ ਦਿੱਤਾ।
ਸਿੰਧੂ ਵਿਰੁੱਧ ਤੁਨਜੁੰਗ ਨੇ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੋਰਟ ‘ਤੇ ਕਾਫ਼ੀ ਸੰਘਰਸ਼ ਕਰਦੀ ਦਿਸੀ ਅਤੇ ਕਈ ਵਾਰ ਫਿਸਲ ਵੀ ਗਈ ਸਿੰਧੂ ਨੇ ਦੂਸਰੇ ਗੇਮ ‘ਚ ਅੰਕ ਜਿੱਤਿਆ ਅਤੇ ਕੁੱਲ 25 ਸਰਵਿਸ ਅੰਕ ਜੁਟਾਏ ਓਲੰਪਿਕ ਚਾਂਦੀ ਤਗਮਾ ਜੇਤੂ ਸਿੰਧੂ ਨੇ ਮੈਚ ‘ਚ ਸ਼ੁਰੂਆਤ ਤੋਂ ਵਾਧਾ ਬਣਾ ਕੇ ਖੇਡਿਆ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ। ਸਾਇਨਾ ਨੇ ਇੰਡੋਨੇਸ਼ੀਆ ਖਿਡਾਰੀ ਵਿਰੁੱਧ ਪਹਿਲੀ ਗੇਮ ‘ਚ ਇੱਕ ਗੇਮ ਅੰਕ ਅਤੇ ਦੂਸਰੀ ਗੇਮ ‘ਚ ਇੱਕ ਮੈਚ ਅੰਕ ਜਿੱਤਿਆ ਉਸਨੇ ਸਰਵਿਸ ‘ਤੇ ਕੁੱਲ 26 ਅੰਕ ਲਏ। ਪੁਰਸ਼ ਡਬਲਜ਼ ‘ਚ ਹਾਲਾਂਕਿ ਸਾਤਵਿਕਸੇਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਚੁਣੌਤੀ ਗੇੜ 16 ‘ਚ ਕੋਰੀਆ ਵਿਰੁੱਧ 1-2 ਦੀ ਹਾਰ ਨਾਲ ਸਮਾਪਤ ਹੋ ਗਈ ਨੌਜਵਾਨ ਭਾਰਤੀ ਜੋੜੀ ਨੇ ਸੋਲਗਿਊ ਅਤੇ ਮਿਨਯੁਕ ਦੀ ਕੋਰਿਆਈ ਜੋੜੀ ਵਿਰੁੱਧ ਤਿੰਨ ਗੇਮਾਂ ਤੱਕ ਸੰਘਰਸ਼ ਕੀਤਾ ਪਰ ਦੂਸਰੀ ਗੇਮ ‘ਚ ਬਰਾਬਰੀ ਦੇ ਬਾਵਜ਼ੂਦ ਉਹ 21-17, 19-21, 21-17 ਨਾਲ 58 ਮਿੰਟ ‘ਚ ਮੈਚ ਹਾਰ ਗਏ।
ਪਵਿੱਤਰਾ ਪਾਕਿਸਤਾਨੀ ਮੁੱਕੇਬਾਜ਼ ਨੂੰ ਹਰਾ ਕੁਆਰਟਰ ‘ਚ | Asian Games
ਭਾਰਤ ਦੀ ਪਵਿੱਤਰਾ ਨੇ ਪਾਕਿਸਤਾਨੀ ਖਿਡਾਰੀ ਰੁਖ਼ਸਾਨਾ ਪਰਵੀਨ ‘ਤੇ ਆਪਣੇ ਮੁੱਕੇ ਜੜਦਿਆਂ ਏਸ਼ੀਆਈ ਖੇਡਾਂ ‘ਚ ਮਹਿਲਾ ਮੁੱਕੇਬਾਜ਼ੀ ਦੇ 60 ਕਿਗ੍ਰਾ ਲਾਈਟਵੇਟ ਵਰਗ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਭਾਰਤੀ ਮੁੱਕੇਬਾਜ ਪਵਿੱਤਰਾ ਨੇ ਗੇੜ 16 ਦੀ ਬਾਊਟ ‘ਚ 10-8, 10-8, 10-8 ਨਾਲ ਤਿੰਨ ਜੱਜਾਂ ਦੀ ਸਹਿਮਤੀ ਨਾਲ ਜਿੱਤ ਦਰਜ ਕੀਤੀ ਅਤੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ ਉਹ ਹੁਣ ਅਗਲੀ ਬਾਊਟ ‘ਚ ਇੰਡੋਨੇਸ਼ੀਆ ਦੀ ਹੁਸਵਾਤੁਨ ਵਿਰੁੱਧ ਮੰਗਲਵਾਰ ਨੂੰ ਨਿੱਤਰੇਗੀ। (Asian Games)