ਫਾਈਨਲ ‘ਚ ਇਰਾਨ ਤੋਂ 24-27 ਨਾਲ ਹਾਰਿਆ ਭਾਰਤ | Asian Games
- ਪੁਰਸ਼ਾਂ ਵੀ ਸੈਮੀਫਾਈਨਲ ‘ਚ ਇਰਾਨ ਤੋਂ ਹਾਰੇ ਸਨ | Asian Games
ਜ਼ਕਾਰਤਾ, (ਏਜੰਸੀ)। ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਖ਼ਰਾਬ ਅੰਪਾਇਰਿੰਗ ਕਾਰਨ ਸੋਨ ਤਗਮੇ ਤੋਂ ਹੱਥ ਧੋਣੇ ਪੈ ਗਏ ਖ਼ਿਤਾਬੀ ਮੁਕਾਬਲੇ ‘ਚ ਉਸਨੂੰ ਅੱਠ ਅੰਕਾਂ ਦਾ ਨੁਕਸਾਨ ਹੋਇਆ ਅਤੇ ਇਰਾਨ ਵਿਰੁੱਧ ਉਹ ਰੋਮਾਂਚ ਦੇ ਸਿਰੇ ਨਾਲ ਭਰੇ ਸੋਨ ਤਗਮੇ ਦੇ ਮੁਕਾਬਲੇ ‘ਚ 24-27 ਨਾਲ ਹਾਰ ਗਈ ਅਤੇ ਉਸਨੂੰ ਚਾਂਦੀ ਤਗਮੇ ਨਾਲ ਸਬਰ ਕਰਨਾ ਪਿਆ। 18ਵੀਆਂ ਏਸ਼ੀਆਈ ਖੇਡਾਂ ‘ਚ ਜਿੱਥੇ ਕਬੱਡੀ ‘ਚ ਭਾਰਤ ਦੇ ਦੋ ਸੋਨ ਤਗਮੇ ਪੱਕੇ ਮੰਨੇ ਜਾ ਰਹੇ ਸਨ ਉੱਥੇ ਉਸਦੀਆਂ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਇਰਾਨ ਹੱਥੋਂ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਵੀਰਵਾਰ ਨੂੰ ਸੱਤ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਟੀਮ ਇਰਾਨ ਹੱਥੋਂ ਸੈਮੀਫਾਈਨਲ ‘ਚ 18-27 ਨਾਲ ਹਾਰ ਕੇ ਸੋਨ ਤਗਮੇ ਦੀ ਦੌੜ ਤੋਂ ਬਾਹਰ ਹੋ ਗਈ ਸੀ। (Asian Games)
ਹਾਲਾਂਕਿ ਭਾਰਤੀ ਮਹਿਲਾਵਾਂ ਨੇ ਸੋਨ ਤਗਮੇ ਦੇ ਮੁਕਾਬਲੇ ‘ਚ ਵਾਧੇ ਨਾਲ ਸ਼ੁਰੂਆਤ ਕਰਨ ਦੇ ਬਾਵਜ਼ੂਦ ਉਤਾਰ ਚੜਾਅ ਭਰੇ ਮੈਚ ‘ਚ ਇਰਾਨ ਦੀਆਂ ਮਹਿਲਾਵਾਂ ਨੇ ਰਣਨੀਤੀ ਦਿਖਾਉਂਦਿਆਂ ਤਿੰਨ ਅੰਕਾਂ ਨਾਲ ਮੈਚ ਆਪਣੇ ਨਾਂਅ ਕਰਕੇ ਸੋਨ ਤਗਮਾ ਜਿੱਤ ਲਿਆ। ਪਿਛਲੀ ਦੋ ਵਾਰ ਦੀ ਚੈਂਪੀਅਨ ਭਾਰਤੀ ਮਹਿਲਾ ਟੀਮ ਨੂੰ ਇਸ ਹਾਰ ਦੇ ਨਾਲ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਜਦੋਂਕਿ ਪੁਰਸ਼ ਟੀਮ ਨੂੰ ਪਾਕਿਸਤਾਨ ਨਾਲ ਕਾਂਸੀ ਤਗਮੇ ‘ਤੇ ਰੁਕਣਾ ਪਿਆ।
ਖ਼ਰਾਬ ਅੰਪਾਇਰਿੰਗ ਵੀ ਰਹੀ ਜਿੰਮ੍ਹੇਦਾਰ
ਪਹਿਲੇ ਅੱਧ ਤੱਕ ਭਾਰਤੀ ਟੀਮ 13-11 ਨਾਲ ਅੱਗੇ ਸੀ ਦੂਸਰੇ ਅੱਧ ‘ਚ ਅੰਪਾਇਰ ਨੇ ਗਲਤੀ ਕੀਤੀ ਅਤੇ ਭਾਰਤ ਨੂੰ 2 ਅੰਕ ਮਿਲਣ ਦੀ ਬਜਾਏ ਇਰਾਨ ਨੂੰ ਇੱਕ ਅੰਕ ਮਿਲ ਗਆ ਜਿਸ ਨਾਲ ਭਾਰਤ ਨੂੰ ਤਿੰਨ ਅੰਕ ਦਾ ਨੁਕਸਾਨ ਹੋਇਆ ਅਤੇ ਸਕੋਰ ਇਰਾਨ ਦੇ ਪੱਖ ‘ਚ 17-14 ਹੋ ਗਿਆ। ਟੀਵੀ ਰਿਪਲੇਅ ‘ਚ ਦਿਸੀ ਅੰਪਾਇਰ ਦੀ ਗਲਤੀ: ਇਸ ਤੋਂ ਬਾਅਦ ਖੇਡ ਖ਼ਤਮ ਹੋਣ ਤੋਂ ਕੁਝ ਮਿੰਟ ਪਹਿਲਾਂ ਭਾਰਤੀ ਖਿਡਾਰੀ ਨੇ ਇਰਾਨ ਦੀ ਖਿਡਾਰੀ ਨੂੰ ਆਊਟ ਕੀਤਾ ਪਰ ਅੰਪਾਇਰ ਨੇ ਅੰਕ ਨਹੀਂ ਦਿੱਤਾ ਟੀਵੀ ਰਿਪਲੇਅ ‘ਚ ਸਾਫ਼ ਦਿਸ ਰਿਹਾ ਸੀ ਵਿਰੋਧੀ ਖਿਡਾਰੀ ਨੂੰ ਟੱਚ ਹੋਇਆ ਹੈ ਇਸ ਨਾਲ ਭਾਰਤ ਨੂੰ ਫਿਰ 2 ਅੰਕ ਦਾ ਨੁਕਸਾਨ ਹੋਇਆ।
ਇਸ ਤੋਂ ਬਾਅਦ ਭਾਰਤੀ ਕਪਤਾਨ ਪਾਇਲ ਚੌਧਰੀ ਨੇ 2 ਅੰਕ ਲਏ ਅਤੇ ਸਕੋਰ 24-25 ਕਰ ਦਿੱਤਾ ਪਰ ਇੱਥੇ ਇੱਕ ਵਾਰ ਫਿਰ ਅੰਪਾਇਰ ਨੇ ਗਲਤੀ ਕੀਤੀ ਅਤੇ ਮੈਚ ਭਾਰਤ ਹੱਥੋਂ ਨਿਕਲ ਗਿਆ ਫਾਈਨਲ ‘ਚ ਦੋਵਾਂ ਹੀ ਟੀਮਾਂ ਦੇ ਸਮਰਥਕ ਥਿਏਟਰ ਗਰੁੜ ‘ਚ ਵੱਡੀ ਗਿਣਤੀ ‘ਚ ਮੌਜ਼ੂਦ ਸਨ ਜਦੋਂਕਿ ਭਾਰਤ ਅਤੇ ਇਰਾਨ ਦੀਆਂ ਪੁਰਸ਼ ਕਬੱਡੀ ਟੀਮਾਂ ਵੀ ਆਪਣੀ-ਆਪਣੀ ਮਹਿਲਾ ਟੀਮਾਂ ਦੇ ਸਮਰਥਨ ਲਈ ਮੌਜ਼ੂਦ ਸਨ ਭਾਰਤੀ ਮਹਿਲਾਵਾਂ ਨੇ ਹਾਲਾਂਕਿ ਸ਼ੁਰੂਆਤ ‘ਚ 6-2 ਦਾ ਵਾਧਾ ਬਣਾਇਆ ਪਰ ਰੰਦੀਪ ਖਹਿਰਾ ਨੇ ਚੇਨ ਟੈਕਲ ‘ਚ ਵਿਰੋਧੀ ਖਿਡਾਰੀਆਂ ਨੇ ਦਬੋਚ ‘ਕੇ ਵਾਧਾ ਬਣਾ ਲਿਆ।
ਭਾਰਤੀ ਮਹਿਲਾਵਾਂ ਨੇ ਹਾਲਾਂਕਿ ਲਗਾਤਾਰ ਅੰਕ ਵੰਡਣ ਦੀ ਕੋਸ਼ਿਸ਼ ਜਾਰੀ ਰੱਖੀ ਅਤੇ ਇਹ ਸਿਲਸਿਲਾ 16-18 ਤੱਕ ਬਰਕਰਾਰ ਰਿਹਾ ਇਸ ਸਮੇਂ ਰੇਡ ਦਾ ਗਲਤ ਅੰਦਾਜ਼ਾ ਕੀਤਾ ਗਿਆ ਅਤੇ ਇਰਾਨ ਦੇ ਹੱਕ ‘ਚ ਅੰਕ ਚਲੇ ਗਏ ਦੂਸਰੇ ਪਾਸੇ ਭਾਰਤੀ ਪੁਰਸ਼ ਟੀਮ ਮਹਿਲਾਵਾਂ ਦੀ ਹਾਰ ਤੋਂ ਬੇਹੱਦ ਨਿਰਾਸ਼ ਲੱਗੀ ਜਦੋਂਕਿ ਸੈਮੀਫਾਈਨਲ ਮੈਚ ‘ਚ ਜ਼ਖ਼ਮੀ ਹੋਏ ਅਜੇ ਠਾਕੁਰ ਦੀਆਂ ਅੱਖਾਂ ‘ਚ ਹੰਝੂ ਦਿਸੇ ਅਤੇ ਮਹਿਲਾ ਖਿਡਾਰਨਾਂ ਵੀ ਬੇਹੱਦ ਦੁਖੀ ਦਿਸੀਆਂ।
ਠਾਕੁਰ ਦਾ ‘ਅਤੀ ਆਤਮਵਿਸ਼ਵਾਸ਼’ ਲੈ ਡੁੱਬਿਆ: ਕਬੱਡੀ ਕੋਚ | Asian Games
ਭਾਰਤੀ ਕਬੱਡੀ ਕੋਚ ਰਾਮ ਮਿਹਰ ਸਿੰਘ ਨੇ ਏਸ਼ੀਆਈ ਖੇਡਾਂ ‘ਚ ਟੀਮ ਦੇ ਸੋਨ ਤਗਮਾ ਖੁੰਝਣ ਦਾ ਠੀਕਰਾ ਪੁਰਸ਼ ਟੀਮ ਦੇ ਕਪਤਾਨ ਅਜੇ ਠਾਕੁਰ ਦੇ ਅਤੀ ਆਤਮਵਿਸ਼ਵਾਸ਼ ‘ਤੇ ਭੰਨਿਆ ਹੈ ਸੱਤ ਵਾਰ ਦੀ ਚੈਂਪੀਅਨ ਭਾਰਤ ਨੂੰ ਸੈਮੀਫਾਈਨਲ ‘ਚ ਇਰਾਨ ਹੱਥੋਂ 18-27 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਕੋਚ ਨੇ ਕਿਹਾ ਕਿ ਅਸੀਂ ਕਪਤਾਨ ਦੇ ਅਤੀ ਆਤਮਵਿਸ਼ਵਾਸ਼ ਕਾਰਨ ਮੈਚ ਹਾਰੇ ਸੱਟ ਅਤੇ ਸੁਪਰ ਟੈਕਲ ਨੇ ਵੀ ਆਪਣੀ ਭੂਮਿਕਾ ਨਿਭਾਈ ਰਾਮ ਮਿਹਰ ਨੇ ਕਿਹਾ ਕਿ ਮੈਚ ਸਾਡੇ ਕਾਬੂ ‘ਚ ਸੀ ਅਤੇ ਅਸੀਂ ਜਿੱਤ ਸਕਦੇ ਸੀ ਅਸੀਂ ਖਿਡਾਰੀਆਂ ਨੂੰ ਕਿਹਾ ਕਿ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਨਾ ਹੋਣ ਪਰ ਖਿਡਾਰੀਆਂ ਨੇ ਅਤੀ ਆਤਮਵਿਸ਼ਵਾਸ਼ ‘ਚ ਵਿਰੋਧੀਆਂ ਨੂੰ ਅੰਕ ਦਿੱਤੇ ਜਿਸ ਕਾਰਨ ਭਾਰਤ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। (Asian Games)