ਬਣਨ ਜਾ ਰਹੇ ਹਨ ਸਭ ਤੋਂ ਸਫ਼ਲ ਕਪਤਾਨ | Virat Kohli
- 38 ਮੈਚਾਂ ਚ ਸਿਰਫ਼ 7 ਮੈਚ ਹਾਰੀ ਹੈ ਟੀਮ ਇੰਡੀਆ ਵਿਰਾਟ ਦੀ ਕਮਾਨ ਚ | Virat Kohli
ਨਾਟਿੰਘਮ, (ਏਜੰਸੀ)। ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ ਮੈਚ ‘ਚ ਜ਼ਬਰਦਸਤ ਬੱਲੇਬਾਜ਼ੀ ਦੀ ਬਦੌਲਤ ਮੈਨ ਆਫ਼ ਦ ਮੈਚ ਰਹੇ ਵਿਰਾਟ ਕੋਹਲੀ ਹੁਣ ਇਸ ਜਿੱਤ ਨਾਲ ਭਾਰਤ ਦੇ ਦੂਸਰੇ ਸਭ ਤੋਂ ਸਫ਼ਲ ਕਪਤਾਨ ਬਣ ਚੁੱਕੇ ਹਨ ਵਿਦੇਸ਼ੀ ਧਰਤੀ ‘ਤੇ ਇਹ ਵਿਰਾਟ ਦੀ ਕਪਤਾਨੀ ‘ਚ 22ਵੀਂ ਟੈਸਟ ਜਿੱਤ ਸੀ ਵਿਰਾਟ ਨੇ ਕਪਤਾਨ ਦੇ ਤੌਰ ‘ਤੇ ਸੌਰਵ ਗਾਂਗੁਲੀ ਦਾ ਰਿਕਾਰਡ ਤੋੜਿਆ ਵਿਦੇਸ਼ਾਂ ‘ਚ ਭਾਰਤ ਨੂੰ ਜਿੱਤਣਾ ਸਿਖਾਉਣ ਵਾਲੇ ‘ਦਾਦਾ’ ਜਿੱਥੇ 49 ਟੈਸਟ ‘ਚ 21 ਜਿੱਤਾਂ ਆਪਣੇ ਨਾਂਅ ਰੱਖਦੇ ਹਨ ਤਾਂ ਸਭ ਤੋਂ ਸਫ਼ਲ ਭਾਰਤੀ ਕਪਤਾਨ ਦਾ ਤਗਮਾ ਅਜੇ ਵੀ ਐਮਐਸਧੋਨੀ ਦੇ ਕੋਲ ਹੈ ਉੁਹਨਾਂ 60 ਵਿੱਚੋਂ 27 ਮੈਚਾਂ ‘ਚ ਟੀਮ ਨੂੰ ਜਿੱਤ ਦਿਵਾਈ ਧੋਨੀ ਦੇ ਸੰਨਿਆਸ ਤੋਂ ਬਾਅਦ ਵਿਰਾਟ ਨੇ ਹੁਣ ਤੱਕ ਆਪਣੀ ਕਪਤਾਨੀ ‘ਚ 38 ਟੈਸਟ ਮੈਚ ਖੇਡੇ ਜਿਸ ਵਿੱਚ ਸਿਰਫ਼ 7 ਮੈਚਾਂ ‘ਚ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ, 9 ਡਰਾਅ ਰਹੇ। (Virat Kohli)
ਇਹ ਵੀ ਪੜ੍ਹੋ : ਕਾਰਗਿਲ ਵਿਜੈ ਦਿਵਸ ਮੌਕੇ ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਦੇਖੋ ਪੂਰੀ ਵੀਡੀਓ
ਭਾਰਤੀ ਟੀਮ ਦੀ ਕਪਤਾਨੀ ਸੰਭਾਲਣ ਤੋਂ ਬਾਅਦ ਵਿਰਾਟ ਦੀ ਖੇਡ ‘ਚ ਵੀ ਗਜ਼ਬ ਦਾ ਨਿਖ਼ਾਰ ਆਇਆ 23 ਵਿੱਚੋਂ 16 ਸੈਂਕੜੇ ਵਿਰਾਟ ਨੇ ਕਪਤਾਨੀ ਸੰਭਾਲਣ ਤੋਂ ਬਾਅਦ ਹੀ ਜੜ੍ਹੇ ਹਨ ਮੌਜ਼ੂਦਾ ਟੈਸਟ ‘ਚ ਵੀ ਵਿਰਾਟ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ ਕਰੀਅਰ ਦਾ 23ਵਾਂ ਸੈਂਕੜਾ ਪੂਰਾ ਕੀਤਾ। ਗਾਂਗੁਲੀ ਦੀ ਕਪਤਾਨੀ ‘ਚ ਵਿਦੇਸ਼ੀ ਧਰਤੀ ‘ਤੇ ਭਾਰਤੀ ਟੀਮ ਦੀ ਜਿੱਤ ਫ਼ੀਸਦ 42.85 ਸੀ ਐਮਐਸਧੋਨੀ ਥੋੜੀ ਜ਼ਿਆਦਾ 45 ਫ਼ੀਸਦੀ ‘ਤੇ ਸਨ ਤਾਂ ਕੋਹਲੀ ਬੇਤਾਜ਼ ਬਾਦਸ਼ਾਹ ਹੈ।
57.89 ਜਿੱਤ ਫੀਸਦ ਨਾਲ ਉਹ ਇਸ ਲਿਸਟ ਨੂੰ ਟਾੱਪ ਕਰਦੇ ਹਨ ਵਿਰਾਟ ਨੇ 2014 ‘ਚ ਆਸਟਰੇਲੀਆ ਦੌਰੇ ਦੌਰਾਨ ਟੀਮ ਦੀ ਕਪਤਾਨੀ ਛੱਡਣ ਵਾਲੇ ਧੋਨੀ ਤੋਂ ਬਾਅਦ ਟੀਮ ਦੀ ਕਮਾਨ ਸੰਭਾਲੀ ਸੀ ਅਤੇ ਉਹਨਾਂ ਦੀ ਕਪਤਾਨੀ ‘ਚ ਸ਼੍ਰੀਲੰਕਾ(2 ਵਾਰ), ਵੈਸਟਇੰਡੀਜ਼, ਦੱਖਣੀ ਅਫ਼ਰੀਕਾ, ਨਿਊਜ਼ੀਲੈਂਡ, ਇੰਗਲੈਂਡ ਅਤੇ ਬੰਗਲਾਦੇਸ਼ ਵਿੱਚੋਂ ਇਸ ਸਾਲ ਦੇ ਸ਼ੁਰੂਆਤ ‘ਚ ਅਫ਼ਰੀਕੀ ਦੌਰੇ ‘ਤੇ ਟੀਮ ਨੂੰ ਹਾਰ ਝੱਲਣੀ ਪਈ ਹੁਣ ਮੌਜ਼ੂਦਾ ਲੜੀ ‘ਚ ਪਹਿਲੀ ਵਾਰ ਵਿਰਾਟ ਦੀ ਕਪਤਾਨੀ ‘ਤੇ ਸਵਾਲ ਉੱਠੇ ਹਨ ਟੀਮ ‘ਤੇ ਇੰਗਲੈਂਡ ‘ਚ ਲੜੀ ਹਾਰਨ ਦਾ ਖ਼ਤਰਾ ਹੈ। (Virat Kohli)