ਰਾਸ਼ਟਰਪਤੀ ਦੇ ਸਟੰਟ ਅਤੇ ਰਿਵਾਇਤੀ ਝਲਕ ਨਾਲ ਏਸ਼ੀਆਡ ਦਾ ਆਗਾਜ਼

JAKARTA, AUG 18 :- 2018 Asian Games €“ Opening ceremony - GBK Main Stadium – Jakarta, Indonesia €“ August 18, 2018 €“ A general view of fireworks during the opening ceremony. REUTERS-31R

ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਦੇ ਮੋਟਰ ਸਾਈਕਲ ‘ਤੇ ਗੇਲੋਰਾ ਬੰੰੁੰਗ ਕਾਰਨੋ ਸਟੇਡੀਅਮ ‘ਚ ਪਹੁੰਚਣ ਅਤੇ ਇੰਡੋਨੇਸ਼ੀਆ ਦੇ ਰਿਵਾਇਤੀ ਝਲਕ ਵਾਲੇ ਪ੍ਰੋਗਰਾਮ ਦਰਮਿਆਨ 18ਵੀਆਂ ਏਸ਼ੀਆਈ ਖੇਡਾਂ ਦਾ 18 ਅਗਸਤ ਨੂੰ ਰੰਗਾਰੰਗ ਆਗਾਜ਼ ਹੋ ਗਿਆ ਜਿਸ ਵਿੱਚ 45 ਦੇਸ਼ਾਂ ਦੇ 10 ਹਜ਼ਾਰ ਤੋਂ ਜ਼ਿਆਦਾ ਖਿਡਾਰੀ ਹਿੱਸਾ ਲੈ ਰਹੇ ਹਨ। (Jakarta News)

ਰਾਸ਼ਟਰਪਤੀ ਸੜਕਾਂ ਤੋਂ ਮੋਟਰਸਾਈਕਲ ਰਾਹੀਂ ਪਹੁੰਚੇ | Jakarta News

ਇਹ ਦੂਸਰਾ ਮੌਕਾ ਹੈ ਜਦੋਂ ਇੰਡੋਨੇਸ਼ੀਆ ‘ਚ ਏਸ਼ੀਆਈ ਖੇਡਾਂ ਹੋ ਰਹੀਆਂ ਹਨ ਸਟੇਡੀਅਮ ਦੀ ਲੱਗੀ ਵੱਡੀ ਸਕਰੀਨ ‘ਤੇ 1962 ਦੇ ਜਕਾਰਤਾ ਖੇਡਾਂ ਦੇ ਉਦਘਾਟਨੀ ਸਮਾਗਮ ਦੀ ਝਲਕ ਵੀ ਦਿਖਾਈ ਗਈ ਉਦਘਾਟਨ ਸਮਾਗਮ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਮੋਟਰ ਸਾਈਕਲ ਚਲਾਉਂਦੇ ਹੋਏ ਸ਼ਹਿਰਾਂ ਦੀਆਂ ਸੜਕਾਂ ਤੋਂ ਲੰਘੇ ਅੇਤ ਫਿਰ ਸਟੇਡੀਅਮ ਪਹੁੰਚੇ ਏਸ਼ੀਆਈ ਖੇਡਾਂ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਮੇਜ਼ਬਾਨ ਦੇਸ਼ ਦੇ ਰਾਸ਼ਟਰਪਤੀ ਮੋਟਰਸਾਈਕਲ ‘ਤੇ ਸਟੇਡੀਅਮ ਪਹੁੰਚੇ ਉਦਘਾਟਨ ਸਮਾਗਮ ‘ਚ ਕਈ ਦੇਸ਼ਾਂ ਦੇ ਰਾਸ਼ਟਰ ਮੁਖੀ ਅਤੇ ਖੇਡ ਅਧਿਕਾਰੀ ਮੌਜ਼ੂਦ ਸਨ। (Jakarta News)

ਲੀਜ਼ੈਂਡ ਸੂਸੀ ਸੁਸਾਂਤੀ ਨੇ ਜਲਾਈ ਖੇਡਾਂ ਦੀ ਜੋਤ | Jakarta News

ਇੰਡੋਨੇਸ਼ੀਆ ਦੀ ਲੀਜ਼ੈਂਡ ਬੈਡਮਿੰਟਨ ਖਿਡਾਰੀ ਸੂਸੀ ਸੂਸਾਂਤੀ ਨੇ ਦਿੱਲੀ ਦੇ ਨੈਸ਼ਨਲ ਸਟੇਡੀਅਮ ‘ਚ ਇਹਨਾਂ ਖੇਡਾਂ ਦੀ ਮਸ਼ਾਲ ਨੂੰ ਲਿਆ ਅਤੇ ਉਸਨੇ ਮਸ਼ਾਲ ਨਾਲ ਏਸ਼ੀਆਈ ਖੇਡਾਂ ਦੀ ਜੋਤ ਨੂੰ ਜਲਾਇਆ ਮਸ਼ਾਲ ਨੂੰ ਸਟੇਡੀਅਮ ਲਿਆਉਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ‘ਚ ਰੱਖਿਆ ਗਿਆ ਸੀ ਸੁਸਾਂਤੀ ਦੇ ਜੋਤੀ ਜਗਾਉਂਦਿਆਂ ਹੀ ਸਟੇਡੀਅਮ ਦੇ ਉੱਪਰ ਆਸਮਾਨ ਰੰਗ ਬਿਰੰਗੀ ਆਤਿਸ਼ਬਾਜ਼ੀ ਨਾਲ ਚੁੰਧਿਆ ਗਿਆ ਇੰਡੋਨੇਸ਼ੀਆ ਨੇ ਇਹਨਾਂ ਖੇਡਾਂ ‘ਤੇ ਦੋ ਅਰਬ ਡਾਲਰ ਦਾ ਖ਼ਰਚ ਕੀਤਾ ਹੈ। (Jakarta News)

1500 ਤੋਂ ਜ਼ਿਆਦਾ ਮਹਿਲਾ ਕਲਾਕਾਰਾਂ ਸੱਭਿਆਚਾਰ ਦੀ ਦਿੱਤੀ ਝਲਕ | Jakarta News

ਮੇਜਬਾਨ ਦੇਸ਼ ਦੀਆਂ 1500 ਤੋਂ ਜ਼ਿਆਦਾ ਮਹਿਲਾ ਕਲਾਕਾਰਾਂ ਨੇ ਰਿਵਾਇਤੀ ਝਲਕ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਇਸ ਤੋਂ ਬਾਅਦ ਖਿਡਾਰੀਆਂ ਦੀ ਮਾਰਚ ਪਾਸਟ ਸ਼ੁਰੂ ਹੋਈ ਸਟੇਡੀਅਮ ‘ਚ ਸਭ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਦਲ ਨੇ ਪ੍ਰਵੇਸ਼ ਕੀਤਾ ਭਾਰਤੀ ਦਲ ਨੇ 9ਵੇਂ ਨੰਬਰ ‘ਤੇ ਸਟੇਡੀਅਮ ‘ਚ ਪ੍ਰਵੇਸ਼ ਕੀਤਾ ਭਾਰਤੀ ਦਲ ਦੀ ਅਗਵਾਈ ਜੂਨੀਅਰ ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਨੇਜਾ ਸੁੱਟਣ ਦੇ ਅਥਲੀਟ ਨੀਰਜ ਚੋਪੜਾ ਨੇ ਕੀਤੀ ਪੂਰੇਭਾਰਤੀ ਦਲ ਵੱਲੋਂ ਤਿਰੰਗੇ ਨੂੰ ਲਹਿਰਾਉਂਦੇ ਦੇਖਣਾ ਇੱਕ ਮਾਣ ਦਾ ਪਲ ਸੀ। (Jakarta News)

ਕੋਰੀਆਈ ਦੇਸ਼ ਇਕੱਠੇ ਨਿੱਤਰੇ

ਮਾਰਚ ਪਾਸਟ ਤੋਂ ਬਾਅਦ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਸਾਰਿਆਂ ਦੇਸ਼ਾਂ ਦੇ ਖਿਡਾਰੀਆਂ ਦਾ ਸਵਾਗਤ ਕੀਤਾ ਉਦਘਾਟਨ ਸਮਾਗਮ ਦੀ ਸਭ ਤੋਂ ਖ਼ਾਸ ਗੱਲ ਉੱਤਰੀ ਅਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਦਾ ਹੱਥ ‘ਚ ਹੱਥ ਪਾ ਕੇ ਇਕੱਠਿਆਂ ਆਉਣਾ ਰਿਹਾ ਉਸ ਦੌਰਾਨ ਦੋਵਾਂ ਦੇਸ਼ਾਂ ਦੇ ਨੇਤਾ ਵੀ ਹੱਥਾਂ ਨੂੰ ਫੜੀ ਆਪਣੀ ਜਗ੍ਹਾ ਖੜ੍ਹੇ ਸਨ ਦੋਵਾਂ ਕੋਰਿਆਈ ਦੇਸ਼ ਕੁਝ ਖੇਡਾਂ ‘ਚ ਇਕੱਠੇ ਹਿੱਸਾ ਲੈਣਗੇ ਦੋਵਾਂ ਦੇਸ਼ ਨੀਲੇ ਝੰਡੇ ਦੇ ਹੇਠ ਸਟੇਡੀਅਮ ‘ਚ ਨਿੱਤਰੇ, ਹਾਲਾਂਕਿ ਖੇਡ ਪਿੰਡ ‘ਚ ਤਿੰਨ ਝੰਡੇ ਦੱਖਣੀ ਕੋਰੀਆ, ਉਤਰੀ ਕੋਰੀਆ ਅਤੇ ਸਾਂਝੇ ਕੋਰੀਆ ਦੇ ਝੰਡੇ ਰਹਿਣਗੇ। (Jakarta News)

ਪਹਿਲੀ ਵਾਰ ਇਰਾਨ ਦੀ ਝੰਡਾਬਰਦਾਰ ਵਜੋਂ ਕੋਈ ਮਹਿਲਾ ਨਿੱਤਰੀ

ਇਹ ਪਹਿਲਾ ਮੌਕਾ ਸੀ ਜਦੋਂ ਉਦਘਾਟਨ ਸਮਾਗਮ ‘ਚ ਇਰਾਨ ਦੀ ਝੰਡਾਬਰਦਾਰ ਕੋਈ ਮਹਿਲਾ ਅਥਲੀਟ (ਏਲਾਹ ਅਹਿਮਦੀ) ਬਣੀ ਲਗਾਤਾਰ 10ਵੀਂ ਵਾਰ ਤਗਮਾ ਸੂਚੀ ‘ਚ ਅੱਵਲ ਰਹਿਣ ਦੇ ਇਰਾਦੇ ਨਾਲ ਨਿੱਤਰੇ ਚੀਨ ਦੇ ਖਿਡਾਰੀ ਵੀ ਪੂਰੀ ਗਰਮਜ਼ੋਸ਼ੀ ‘ਚ ਨਜ਼ਰ ਆਏ ਚੀਨ ਨੇ ਇਹਨਾਂ ਖੇਡਾਂ ‘ਚ 845 ਖਿਡਾਰੀ ਭੇਜੇ ਹਨ ਸਟੇਡੀਅਮ ‘ਚ ਇੰਡੋਨੇਸ਼ੀਆ ਦਾ ਸੱਭਿਆਚਾਰ ਦਿਖਾਉਣ ਲਈ ਬਕਾਇਦਾ ਇੱਕ ਪਹਾੜ ਬਣਾਇਆ ਗਿਆ ਸੀ ਜਿੱਥੋਂ ਇੱਕ ਪਾਣੀ ਦਾ ਝਰਨਾ ਨਿਕਲ ਰਿਹਾ ਸੀ ਉਦਘਾਟਨ ਸਮਾਗਮ ਲਈ 120 ਮੀਟਰ ਲੰਮਾ, 30 ਮੀਟਰ ਚੌੜਾ ਅਤੇ 6 ਮੀਟਰ ਉੱਚਾ ਮੰਚ ਬਣਾਇਆ ਗਿਆ ਸੀ ਮੰਚ ਦੇ ਪਿੱਛੇ ਬਣੇ ਪਹਾੜ ਦੇ ਨਾਲ ਇੰਡੋਨੇਸ਼ੀਆ ਦੇ ਖੂਬਸੂਰਤ ਪੌਧੇ ਸਮਾਗਮ ‘ਚ ਚਾਰ ਚੰਨ੍ਹ ਲਾ ਰਹੇ ਸਨ।

ਉਦਘਾਟਨ ਸਮਾਗਮ ‘ਚ ਇੰਡੋਨੇਸ਼ੀਆਈ ਗਾਇਕਾਂ ਅਤੇ ਵਾਇਆ ਵੇਲੇਨ ਨੇ ਆਪਣੀਆਂ ਦਿਲਕਸ਼ ਪੇਸ਼ਕਸ਼ ਦਿੱਤੀ 4000 ਡਾਂਸਰਾ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਆਰਕੇਸਟਰਾ ਦੇ 100 ਸੰਗੀਤਕਾਰਾਂ ਨੇ ਆਪਣੀ ਸੁਰੀਲੀ ਤਾਣ ਛੱਡੀ ਉਦਘਾਟਨ ਸਮਾਗਮ ਦੇ ਰੰਗਾਰੰਗ ਸਮਾਪਤੀ ਤੋਂ ਬਾਅਦ ਹੁਣ ਖਿਡਾਰੀ ਤਗਮਿਆਂ ਦੀ ਜੱਦੋਜ਼ਹਿਦ ‘ਚ ਲੱਗ ਜਾਣਗੇ ਇਸ ਸਮਾਗਮ ਤੋਂ ਇੰੰਡੋਨੇਸ਼ੀਆ ਨੇ ਇਹ ਦਿਖਾ ਦਿੱਤਾ ਹੈ ਕਿ ਉਹ ਖੇਡਾਂ ਦੇ ਵੱਡੇ ਪ੍ਰੋਗਰਾਮਾਂ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰ ਸਕਦਾ ਹੈ।