ਸ਼ਰਮਨਾਕ ਹਾਰ: ਭਾਰਤ ਪਾਰੀ ਅਤੇ 159 ਦੌੜਾਂ ਨਾਲ ਹਾਰਿਆ

ਇੰਗਲੈਂਡ ਨੇ ਚਾਰ ਦਿਨ ‘ਚ ਜਿੱਤ ਕੇ ਪੰਜ ਮੈਚਾਂ ਦੀ ਲੜੀ ‘ਚ 2-0 ਦਾ ਵਾਧਾ ਬਣਾ ਲਿਆ

 

ਕ੍ਰਿਸ ਵੋਕਸ ਨੂੰ ਨਾਬਾਦ ਸੈਂਕੜੇ ਬਦੌਲਤ ਮੈਨ ਆਫ਼ ਦ ਮੈਚ

ਲੰਦਨ, 12 ਅਗਸਤ

ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਇੱਕ ਹੋਰ ਸ਼ਰਮਨਾਕ ਫਲਾੱਪ ਸ਼ੋਅ ਦੇ ਕਾਰਨ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੂੰ ਇੰਗਲੈਂਡ ਵਿਰੁੱਧ ਦੂਸਰੇ ਟੈਸਟ ਦੇ ਚੌਥੇ ਹੀ ਦਿਨ ਪਾਰੀ ਅਤੇ 159 ਦੌੜਾਂ ਦੀ ਹਾਰ ਨਾਲ ਸ਼ਰਮਸਾਰ ਹੋਣਾ ਪਿਆ ਇੰਗਲੈਂਡ ਨੇ ਚਾਰ ਦਿਨ ‘ਚ ਇਹ ਮੁਕਾਬਲਾ ਜਿੱਤ ਕੇ ਪੰਜ ਮੈਚਾਂ ਦੀ ਲੜੀ ‘ਚ 2-0 ਦਾ ਵਾਧਾ ਬਣਾ ਲਿਆ ਹੈ ਪਹਿਲੀ ਪਾਰੀ ‘ਚ ਸਿਰਫ਼ 107 ਦੌੜਾਂ ‘ਤੇ ਆਊਟ ਹੋਣ ਵਾਲੇ ਭਾਰਤੀ ਬੱਲੇਬਾਜ਼ਾਂ ਤੋਂ ਆਸ ਸੀ ਕਿ ਉਹ ਦੂਸਰੀ ਪਾਰੀ ‘ਚ ਸੰਘਰਸ਼ ਕਰਨਗੇ ਪਰ ਪੂਰੀ ਟੀਮ 47 ਓਵਰਾਂ ‘ਚ 130 ਦੌੜਾਂ ‘ਤੇ ਢੇਰ ਹੋ ਗਈ

 

ਅਸ਼ਵਿਨ ਨੇ ਬਚਾਈ ਥੋੜੀ ਬਹੁਤ ਲਾਜ਼ ਨਾਬਾਦ ਪਾਰੀ, ਭਾਰਤ ਪਹੁੰਚਾਇਆ 100 ਪਾਰ

ਭਾਰਤੀ ਆਫ਼ ਸਪਿੱਨਰ ਰਵਿ ਚੰਦਰਨ ਅਸ਼ਵਿਨ ਨੈ ਸਭ ਤੋਂ ਜ਼ਿਆਦਾ ਨਾਬਾਦ 33 ਦੌੜਾਂ ਬਣਾਈਆਂ ਉਹਨਾਂ ਦੀ ਪਾਰੀ ਕਾਰਨ ਭਾਰਤੀ ਟੀਮ 100 ਦੌੜਾਂ ਦੇ ਪਾਰ ਜਾ ਸਕੀ ਨਹੀਂ ਤਾਂ ਇੱਕ ਸਮੇਂ 66 ਦੌੜਾਂ ‘ਤੇ 6 ਵਿਕਟਾਂ ਡਿੱਗ ਚੁੱਕੀਆਂ ਸਨ  ਭਾਰਤੀ ਬੱਲੇਬਾਜ਼ਾਂ ਨੇ ਲਗਾਤਾਰ ਦੂਸਰੀ ਪਾਰੀ ‘ਚ ਨਿਰਾਸ਼ ਕੀਤਾ ਅਤੇ ਤਮਾਮ ਵੱਡੇ ਬੱਲੇਬਾਜ਼ ਆਇਆ ਰਾਮ ਗਿਆ ਰਾਮ ਦੀ ਤਰਜ਼ ‘ਤੇ ਵਾਪਸ ਪਰਤਦੇ ਰਹੇ ਅਤੇ ਭਾਰਤੀ ਪਾਰੀ ਦਾ ਜਲੂਸ ਕੱਢ ਦਿੱਤਾ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਦੂਸਰੀ ਪਾਰੀ ‘ਚ ਵੀ ਕਹਿਰ ਜਾਰੀ ਰਿਹਾ ਜਿਸ ਨੇ ਪਹਿਲੀ ਪਾਰੀ ਦੀ ਤਰ੍ਹਾਂ ਦੂਸਰੀ ਪਾਰੀ ‘ਚ ਵੀ ਦੋਵਾਂ ਭਾਰਤੀ ਓਪਨਰਾਂ ਨੂੰ ਪੈਵੇਲਿਅਨ ਭੇਜਿਆ ਵਿਜੇ ਦੋਵਾਂ ਪਾਰੀਆਂ ‘ਚ ਖ਼ਾਤਾ ਨਹੀਂ ਖੋਲ੍ਹ ਸਕੇ

ਜਿਸ ਤੋਂ ਬਾਅਦ ਮੈਚ ਨੂੰ ਬਚਾਉਣ ਦੀ ਜ਼ਿੰਮ੍ਹੇਦਾਰੀ ਉਪਕਪਤਾਨ ਅਜਿੰਕਾ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਦੇ ਮੋਢਿਆਂ ‘ਤੇ ਪੈ ਗਈ ਦੋਵਾਂ ਨੇ ਤੀਸਰੀ ਵਿਕਟ ਲਈ 22 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਜਦੋਂ ਲੱਗਣ ਲੱਗਾ ਕਿ ਦੋਵੇਂ ਬੱਲੇਬਾਜ਼ ਇੰਗਲਿਸ਼ ਗੇਂਦਬਾਜ਼ਾਂ ਦਾ ਡਟ ਕੇ ਮੁਕਾਬਲਾ ਕਰਨਗੇ ਤਾਂ ਬ੍ਰਾੱਡ ਨੇ ਰਹਾਣੇ ਨੂੰ ਤੀਸਰੀ ਸਲਿੱਪ ‘ਚ ਜੇਨਿੰਗਜ਼ ਹੱਥੋਂ ਆਊਟ ਕਰਵਾ ਦਿੱਤਾ

 

 
ਭਾਰਤ ਨੇ ਇੰਗਲੈਂਡ ਤੋਂ ਪਹਿਲੀ ਪਾਰੀ ‘ਚ 289 ਦੌੜਾਂ ਦੇ ਵੱਡੇ ਫ਼ਰਕ ਨਾਲ ਪੱਛੜਨ ਤੋਂ ਬਾਅਦ ਦੂਸਰੀ ਪਾਰੀ ‘ਚ ਵੀ ਖ਼ਰਾਬ ਸ਼ੁਰੂਆਤ ਕੀਤੀ ਇੰਗਲੈਂਡ ਨੇ ਇਸ ਤੋਂ ਪਹਿਲਾਂ ਛੇ ਵਿਕਟਾਂ ‘ਤੇ 357 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਅਤੇ ਸੱਤ ਵਿਕਟਾਂ ‘ਤੇ 396 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕੀਤੀ ਇੰਗਲੈਂਡ ਨੂੰ ਇਸ ਤਰ੍ਹਾਂ ਪਹਿਲੀ ਪਾਰੀ ‘ਚ 289 ਦੌੜਾਂ ਦੀ ਮਜ਼ਬੂਤ ਵਾਧਾ ਮਿਲ ਗਿਆ
ਕਿਸ ਵੋਕਸ 137 ਦੌੜਾਂ ਬਣਾ ਕੇ ਨਾਬਾਦ ਪਰਤੇ ਸੈਮ ਕਰੇਨ 40 ਦੋੜਾਂ ਬਣਾ ਕੇ ਆਊਟ ਹੋਏ ਤਾਂ ਇੰਗਲੈਂਡ ਨੇ ਆਪਣੀ ਪਾਰੀ ਘੋਸ਼ਿਤ ਦਾ ਐਲਾਨ ਕਰ ਦਿੱਤਾ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।