ਜੂਨੀਅਰ ਚੈਂਪੀਅਨਸ਼ਿਪ ਸੀਜ਼ਨ 4 ਦੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਗੱਲਬਾਤ
ਏਜੰਸੀ, ਨਵੀਂ ਦਿੱਲੀ, 7 ਅਗਸਤ
ਭਾਰਤ ਦੇ ਲੀਜ਼ੇਂਡ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦਾ ਮੰਨਣਾ ਹੈ ਕਿ ਲਗਾਤਾਰ ਫਾਈਨਲ ‘ਚ ਹਾਰ ਰਹੀ ਪੀਵੀ ਸਿੰਧੂ ਦੇ ਸਾਹਮਣੇ ਮਾਨਸਿਕ ਅੜਿੱਕੇ ਜਿਹੀ ਕੋਈ ਸਮੱਸਿਆ ਨਹੀਂ ਹੈ ਅਤੇ ਉਸ ਤੋਂ ਦਬਾਅ ਘੱਟ ਕਰਨ ਦੀ ਜ਼ਰੂਰਤ ਹੈ ਪਾਦੂਕੋਣ ਨੇ ਮੰਗਲਵਾਰ ਨੂੰ ਇੱਥੇ ਤਿਆਗਰਾਜ ਸਟੇਡੀਅਮ ‘ਚ ਪੀਐਨਬੀ ਮੈਟਲਾਈਫ ਜੂਨੀਅਰ ਚੈਂਪੀਅਨਸ਼ਿਪ ਸੀਜ਼ਨ 4 ਦੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰ ਸਮਾਗਮ ‘ਚ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਿੰਧੂ ਸਾਹਮਣੇ ਮਾਨਸਿਕ ਅੜਿੱਕੇ ਜਿਹੀ ਕੋਈ ਸਮੱਸਿਆ ਹੈ ਤੁਹਾਨੂੰ ਇਹ ਤਾਂ ਦੇਖਣਾ ਚਾਹੀਦਾ ਹੈ ਕਿ ਉਹ ਲਗਾਤਾਰ ਦੋ ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਦੇ ਫ਼ਾਈਨਲ ‘ਚ ਪਹੁੰਚ ਚੁੱਕੀ ਹੈ ਜੋ ਆਪਣੇ ਆਪ ‘ਚ ਇੱਕ ਵੱਡੀ ਪ੍ਰਾਪਤੀ ਹੈ
ਸਿੰਧੂ ਤੋਂ ਦਬਾਅ ਹਟਾਉਣ ਦੀ ਜ਼ਰੂਰਤ
ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਰਹਿ ਚੁੱਕੇ ਅਤੇ ਦੇਸ਼ ਦੇ ਪਹਿਲੇ ਆਲ ਇੰਗਲੈਂਡ ਚੈਂਪੀਅਨ ਪਾਦੁਕੋਣ ਨੇ ਨਾਲ ਹੀ ਕਿਹਾ ਕਿ ਸਾਨੂੰ ਉਸ ਤੋਂ ਦਬਾਅ ਹਟਾਉਣ ਦੀ ਜ਼ਰੂਰਤ ਹੈ ਮੀਡੀਆ ਉਸ ‘ਤੇ ਲਗਾਤਾਰ ਜ਼ਿਆਦਾ ਦਬਾਅ ਬਣਾਉਂਦਾ ਹੈ ਕਿ ਉਹ ਫ਼ਾਈਨਲ ਕਿਉਂ ਹਾਰ ਰਹੀ ਹੈ ਪਰ ਲੋਕ ਉਸਦੀ ਸਕਾਰਾਤਮਕ ਚੀਜ਼ਾਂ ਨੂੰ ਨਹੀਂ ਦੇਖਦਾ ਸਾਨੂੰ ਉਸਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਹ ਖ਼ਿਤਾਬ ਜਿੱਤਣ ‘ਚ ਕਾਮਯਾਬ ਹੋਵੇਗੀ
ਸਿੰਧੂ ਹਾਲ ਹੀ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ‘ਚ ਹਾਰ ਗਈ ਸੀ ਇਸ ਤੋਂ ਪਹਿਲਾਂ ਉਹ 2017 ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਫ਼ਾਈਨਲ ਅਤੇ 2016 ‘ਚ ਰਿਓ ਓਲੰਪਿਕ ਦੇ ਫ਼ਾਈਨਲ ‘ਚ ਹਾਰੀ ਸੀ ਪਾਦੁਕੋਣ ਨੇ ਸਿੰਧੂ ਦਾ ਪੁਰਜ਼ੋਰ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਨੌਜਵਾਨ ਖਿਡਾਰੀ ਹੈ ਉਸ ਕੋਲ ਬਹੁਤ ਸਮਾਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਸਨੂੰ ਅਗਲੀ ਚੈਂਪੀਅਨਸ਼ਿਪ ‘ਚ ਸੋਨੇ ਨੂੰ ਟੀਚਾ ਬਣਾ ਕੇ ਨਿੱਤਰਨਾ ਚਾਹੀਦਾ ਹੈ
ਪਾਦੂਕੋਣ ਨੇ ਕਿਹਾ ਕਿ ਉਹ ਜਾਪਾਨ ਦੀਆਂ ਦੋ ਚੋਟੀ ਦੀਆਂ ਖਿਡਾਰਨਾਂ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਸੀ ਵਿਸ਼ਵ ਚੈਂਪੀਅਨਸ਼ਿਪ ਇੱਕ ਮੁਸ਼ਕਲ ਟੂਰਨਾਮੈਂਟ ਹੈ ਜਿੱਥੇ ਦੁਨੀਆਂ ਦੇ ਚੋਟੀ ਦੇ ਖਿਡਾਰੀ ਹਿੱਸਾ ਲੈਂਦੇ ਹਨ ਅਜਿਹੇ ‘ਚ ਲਗਾਤਾਰ ਦੋ ਚਾਂਦੀ ਤਗਮੇ ਜਿੱਤਣਾ ਇੱਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ
ਪਾਦੂਕੋਣ ਨੇ ਇਹ ਵੀ ਕਿਹਾ ਕਿ ਬੈਡਮਿੰਟਨ ਖਿਡਾਰੀਆਂ ਨੂੰ ਬੇਹੱਦ ਮਸਰੂਫ਼ ਪ੍ਰੋਗਰਾਮ ਚੋਂ ਲੰਘਣਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਅਗਸਤ ‘ਚ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਹੁਣ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਲਈ ਤਿਆਰ ਹੋਣਾ ਹੈ ਜਿੱਥੇ ਮੁਕਾਬਲਾ ਬੇਹੱਦ ਸਖ਼ਤ ਹੋਵੇਗਾ
ਉਹਨਾਂ ਕਿਹਾ ਕਿ ਵੱਖ ਵੱਖ ਦੇਸ਼ਾਂ ਅਤੇ ਅੰਤਰਰਾਸ਼ਟਰੀ ਮਹਾਂਸੰਘ ਨੂੰ ਦੇਖਣਾ ਹੋਵੇਗਾ ਕਿ ਖਿਡਾਰੀਆਂ ਦਾ ਬੋਝ ਕਿਵੇਂ ਘੱਟ ਕੀਤਾ ਜਾਵੇ ਪਰ ਉਹ ਟੈਨਿਸ ਵਾਂਗ ਬੈਡਮਿੰਟਨ ‘ਚ ਵੀ ਪ੍ਰਯੋਜਕਾਂ ਦੇ ਦਬਾਅ ‘ਚ ਅੱਵਲ ਖਿਡਾਰੀਆਂ ਨੂੰ ਹਰ ਟੂਰਨਾਮੈਂਟ ‘ਚ ਸ਼ਾਮਲ ਕਰਨਾ ਚਾਹੁੰਦੇ ਹਨ ਹੁਣ ਇਹ ਖਿਡਾਰੀ ‘ਤੇ ਹੀ ਨਿਰਭਰ ਕਰਦਾ ਹੈ ਕਿ ਉਸਨੇ ਇਸ ਪ੍ਰੋਗਰਾਮ ਨੂੰ ਕਿਵੇਂ ਲੈਣਾ ਹੈ ਪਾਦੂਕੋਣ ਨੇ ਭਾਰਤੀ ਖਿਡਾਰੀਆਂ ਨੂੰ ਸਲਾਹ ਦਿੱਤੀਹ ਕਿ ਉਹ ਸਾਰੇ ਟੂਰਨਾਮੈਂਟ ਨਾ ਖੇਡਣ ਅਤੇ ਆਪਣੀ ਚੋਣ ਕਰਨ ਤਾਂਕਿ ਉਹਨਾਂ ‘ਤੇ ਵਾਧੂ ਬੋਝ ਘੱਟ ਹੋਵੇ ਅਤੇ ਉਹ ਬਰਨ ਆਊਟ ਦਾ ਸ਼ਿਕਾਰ ਹੋਣ ਤੋਂ ਬਚਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।