‘ਕਲਾਈਨਾਰ’ ਦੇ ਦੇਹਾਂਤ ਨਾਲ ਪੂਰੇ ਤਮਿਲਨਾਡੂ ‘ਚ ਸੋਗ ਦੀ ਲਹਿਰ
ਕਰੁਣਾਨਿਧੀ ਨੇ ਸ਼ਾਮ 6:10 ਮਿੰਟ ‘ਤੇ ਲਿਆ ਅੰਤਿਮ ਸਾਹ
ਚੇੱਨਈ, ਏਜੰਸੀ
ਦ੍ਰਵਿੜ ਮੁਨੇਤਰ ਕਸ਼ਗਮ (ਦਰਮੁਕ) ਸੁਪਰੀਮੋ ਤੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ ਕਰੁਣਾਨਿਧੀ ਦਾ ਅੱਜ ਕਾਵੇਰੀ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 94 ਸਾਲਾ ਦੇ ਸਨ। ਕਾਵੇਰੀ ਹਸਪਤਾਲ ਵੱਲੋਂ ਜਾਰੀ ਨੋਟਿਸ ਅਨੁਸਾਰ ਸ੍ਰੀ ਕਰੁਣਾਨਿਧੀ ਨੇ ਸ਼ਾਮ 6:10 ਮਿੰਟ ‘ਤੇ ਅੰਤਿਮ ਸਾਹ ਲਿਆ। ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਸਥਿਤੀ ਵਿਗੜਨ ‘ਤੇ ਉਨ੍ਹਾਂ ਨੂੰ 28 ਜੁਲਾਈ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਪੂਰੇ ਸੂਬੇ ‘ਚ ਸੋਗ ਦੀ ਲਹਿਰ ਦੌੜ ਗਈ। ਸੋਮਵਾਰ ਰਾਤ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਹੀ ਵੱਡੀ ਗਿਣਤੀ ‘ਚ ਲੋਕ ਹਸਪਤਾਲ ਦੇ ਬਾਹਰ ਜਮ੍ਹਾ ਹੋਣੇ ਸ਼ੁਰੂ ਹੋ ਗਏ ਸਨ ਤੇ ਮੰਗਲਵਾਰ ਸ਼ਾਮ ਭਾਰੀ ਭੀੜ ਜਮ੍ਹਾ ਸੀ।
5 ਵਾਰ ਮੁੱਖ ਮੰਤਰੀ ਰਹੇ ਕਲਾਈਨਾਰ ਕਰੁਣਾਨਿਧੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ, ਕਮਲ ਹਾਸਨ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਸਮੇਤ ਕਈ ਪ੍ਰਸਿੱਧ ਹਸਤੀਆਂ ਮਿਲਣ ਪਹੁੰਚੀਆਂ ਸਨ।
5 ਵਾਰ ਮੁੱਖ ਮੰਤਰੀ ਰਹੇ ਕਰੁਣਾਨਿਧੀ
ਕਰੁਣਾਨਿਧੀ 5 ਵਾਰ ਤਮਿਲਨਾਡੂ ਦੇ ਮੁੱਖ ਮੰਤਰੀ ਰਹੇ ਉਹ ਪਹਿਲੀ ਵਾਰ 10 ਫਰਵਰੀ 1969 ਤੋਂ 4 ਜਨਵਰੀ 1971 , ਦੂਜੀ ਵਾਰ 15 ਮਾਰਚ, 1971 ਤੋਂ 31 ਜਨਵਰੀ, 1976 ਤੱਕ ਮੁੱਖ ਮੰਤਰੀ ਰਹੇ ਉਹ ਤੀਜੀ ਵਾਰ 27 ਜਨਵਰੀ,1989 ਤੋਂ 30 ਜਨਵਰੀ, 1991 ਤੱਕ, ਚੌਥੀ ਵਾਰ 13 ਮਈ 1996 ਤੋਂ 13 ਮਈ 2001 ਤੱਕ ਤੇ ਪੰਜਵੀਂ ਵਾਰ 13 ਮਈ 2006 ਤੋਂ 15 ਮਈ 2011 ਤੱਕ ਮੁੱਖ ਮੰਤਰੀ ਰਹੇ। ਉਹ ਅਕਤੂਬਰ 2017 ‘ਚ ਆਖਿਰੀ ਵਾਰ ਜਨਤਕ ਤੌਰ ‘ਤੇ ਨਜ਼ਰ ਆਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।