ਕਿਹਾ, ਧਰੋਨ ਧਮਾਕੇ ‘ਚ ਕੋਲੰਬਿਆ ਤੇ ਅਮਰੀਕਾ ਨੇ ਰਚੀ ਸਾਜ਼ਿਸ਼ (Maduro)
ਕਰਾਕਸ, ਏਜੰਸੀ।
ਵੇਨੁਜੁਏਲਾ ਦੇ ਰਾਟਰਸ਼ਪਤੀ ਨਿਕੋਲਸ ਮਾਦੁਰੋ (Maduro) ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਉਸਦੇ ਦੁਸ਼ਮਣਾਂ ਨੇ ਉਸਨੂੰ ਮਾਰਨ ਲਈ ਡਰੋਨ ਧਮਾਕਿਆਂ ਦਾ ਇਸਤੇਮਾਲ ਕੀਤਾ, ਪਰ ਈਸ਼ਵਰ ਦੇ ਆਸ਼ੀਰਵਾਦ ਨਾਲ ਉਹ ਠੀਕ ਹਨ। ਮਾਦੁਰੋ (Maduro) ਨੇ ਇਹ ਵੀ ਕਿਹਾ ਵੀ ਕਿ ਇਸ ਵਿਚ ਕੋਲੰਬਿਆ ਅਤੇ ਅਮਰੀਕਾ ਦਾ ਹੱਥ ਹੈ ਅਤੇ ਦੱਖਣੀਪੱਖੀ ਸਮੂਹ ਨੇ ਇਸ ਸਾਜਿਸ਼ ਨੂੰ ਰਚਿਆ ਹੈ ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਨਾਲ ਇਹੀ ਸੰਕੇਤ ਮਿਲਦਾ ਹੈ ਕਿ ਇਹ ਸਾਜ਼ਿਸ਼ ਗੁਆਂਢੀ ਦੇਸ਼ ਕੋਲੰਬਿਆ ‘ਚ ਰਚੀ ਗਈ ਹੈ ਅਤੇ ਇਸ ਵਿਚ ਦੱਖਣੀਪੱਖੀ ਸਮੂਹ ਦਾ ਹੱਥ ਹੈ। ਇਸ ਮਾਮਲੇ ‘ਚ ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਉਨ੍ਹਾਂ ਕਿਹਾ ਵਿਸਫੋਟਕਾਂ ਨਾਲ ਲੱਦਿਆ ਉਹ ਡਰੋਨ ਮੇਰੇ ਵੱਲ ਆ ਰਿਹਾ ਸੀ ਪਰ ਲੋਕਾਂ ਦੇ ਪਿਆਰ ਨੇ ਇਕ ਢਾਲ ਦੀ ਤਰ੍ਹਾਂ ਕੰਮ ਕੀਤਾ ਅਤੇ ਮੈਨੂੰ ਪੂਰਾ ਵਿਸ਼ਵਾਰ ਹੈ ਕਿ ਮੈਂ ਹੁਣ ਹੋਰ ਜ਼ਿਆਦਾ ਸਮਾਂ ਤੱਕ ਤੁਹਾਡੇ ਵਿਚਕਾਰ ਰਹਾਂਗਾ। (Maduro)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।