ਅਮਿਤ ਸ਼ਾਹ ਨੇ ਕਿਹਾ, ਵਿਰੋਧੀ ਫੈਲਾ ਰਹੇ ਹਨ ਭਰਮ, ਘੁਸਪੈਠੀਆਂ ‘ਤੇ ਰੁਖ਼ ਸਪੱਸ਼ਟ ਕਰੇ ਕਾਂਗਰਸ
ਹੰਗਾਮੇ ਤੋਂ ਬਾਅਦ ਭਾਜਪਾ ਪ੍ਰਧਾਨ ਤੇ ਰਾਜ ਸਭਾ ਸਾਂਸਦ ਅਮਿਤ ਸ਼ਾਹ ਨੇ ਵਿਰੋਧੀਆਂ ‘ਤੇ ਕੀਤਾ ਹਮਲਾ
ਨਵੀਂ ਦਿੱਲੀ, ਏਜੰਸੀ
ਅਸਾਮ ‘ਚ ਨੈਸ਼ਨਲ ਰਜਿਸਟਰ ਆਫ਼ ਸਿਟੀਜਨ (ਐਨਆਰਸੀ) ਦੀ ਫਾਈਨਲ ਸੂਚੀ ਸਬੰਧੀ ਅੱਜ ਸੰਸਦ ‘ਚ ਹੋਏ ਜ਼ੋਰਦਾਰ ਹੰਗਾਮੇ ਤੋਂ ਬਾਅਦ ਭਾਜਪਾ ਪ੍ਰਧਾਨ ਤੇ ਰਾਜ ਸਭਾ ਸਾਂਸਦ ਅਮਿਤ ਸ਼ਾਹ ਨੇ ਵਿਰੋਧੀਆਂ ‘ਤੇ ਹਮਲਾ ਕੀਤਾ ਕਾਨਫਰੰਸ ਦੌਰਾਨ ਸ਼ਾਹ ਨੇ ਦੋਸ਼ ਲਾਇਆ ਕਿ ਐਲਆਰਸੀ ‘ਤੇ ਸੰਸਦ ‘ਚ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ
ਉਨ੍ਹਾਂ ਅੱਗੇ ਕਿਹਾ ਕਿ ਐਨਆਰਸੀ ਤੋਂ ਜਿਨ੍ਹਾਂ ਲੋਕਾਂ ਦੇ ਨਾਂਅ ਹਟਾਏ ਗਏ ਹਨ, ਮੁੱਢਲੀ ਜਾਂਚ ‘ਚ ਪਾਇਆ ਗਿਆ ਕਿ ਉਹ ਭਾਰਤੀ ਨਹੀਂ ਸਗੋਂ ਘੁਸਪੈਠੀਏ ਹਨ ਹਾਲਾਂਕਿ ਸ਼ਾਹ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਦੇ ਨਾਂਅ ਲਿਸਟ ‘ਚ ਨਹੀਂ ਹਨ ਉਹ ਇਤਰਾਜ਼ਗੀ ਪ੍ਰਗਟਾ ਸਕਦੇ ਹਨ ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਕਈ ਤਰ੍ਹਾਂ ਦੇ ਭਰਮ ਫੈਲਾ ਰਹੇ ਹਨ
ਜਦੋਂਕਿ ਅਸਲੀਅਤ ਵੱਖ ਹੈ ਇਸ ਤੋਂ ਪਹਿਲਾਂ ਸ਼ਾਹ ਦੇ ਬਿਆਨ ‘ਤੇ ਰਾਜ ਸਭਾ ‘ਚ ਵਿਰੋਧੀ ਸਾਂਸਦਾਂ ਨੇ ਜ਼ਬਰਦਸਤ ਹੰਗਾਮਾ ਕੀਤਾ ਸੀ, ਜਿਸ ਨਾਲ ਸਦਨ ਦੀ ਕਾਰਵਾਈ ਮੁਲਤਵੀਂ ਕਰਨੀ ਪਈ ਜ਼ਿਕਰਯੋਗ ਹੈ ਕਿ ਐਨਆਰਸੀ ਲਿਸਟ ‘ਚ 40 ਲੱਖ ਵਿਅਕਤੀਆਂ ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਸ ਨਾਲ ਇਨ੍ਹਾਂ ਲੋਕਾਂ ਦਾ ਭਵਿੱਖ ਸੰਕਟ ‘ਚ ਪੈ ਗਿਆ ਹੈ।
ਮਮਤਾ ਦਾ ਪਲਟਵਾਰ, ਜਿਨ੍ਹਾਂ ਨੇ ਕੱਲ੍ਹ ਸੱਤਾ ਦਿੱਤੀ ਉਨ੍ਹਾਂ ਨੂੰ ਅੱਜ ਬਣਾਇਆ ਸ਼ਰਨਾਰਥੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਸਾਮ ‘ਚ ਨੈਸ਼ਨਲ ਰਜਿਸਟਰ ਆਫ਼ ਸਿਟੀਜਨ (ਐਨਆਰਸੀ) ‘ਚ ਕਰੀਬ 40 ਲੱਖ ਵਿਅਕਤੀਆਂ ਦੇ ਨਾਂਅ ਨਾ ਹੋਣ ਸਬੰਧੀ ਭਾਜਪਾ ਸਰਕਾਰ ‘ਤੇ ਹਮਲਾ ਕੀਤਾ ਮਮਤਾ ਨੇ ਸਵਾਲ ਚੁੱਕਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਪਹਿਲਾਂ ਭਾਜਪਾ ਦੀ ਸਰਕਾਰ ਬਣਾਉਣ ਲਈ ਵੋਟ ਪਾਈ ਸੀ ਅੱਜ ਉਨ੍ਹਾਂ ਨੂੰ ਹੀ ਸ਼ਰਨਾਰਥੀ ਕਿਵੇਂ ਬਣਾ ਦਿੱਤਾ ਗਿਆ ਮਮਤਾ ਨੇ ਕਿਹਾ ਕਿ ਉਹ ਬੰਗਾਲ ‘ਚ ਅਜਿਹਾ ਨਹੀਂ ਹੋਣ ਦੇਵੇਗੀ
ਐਨਆਰਸੀ ਦੇ ਮੁੱਦੇ ‘ਤੇ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ‘ਚ ਬੋਲਦਿਆਂ ਮਮਤਾ ਬੈਨਰਜੀ ਨੇ ਕਿਹਾ, ਅਸਾਮ ‘ਚ ਇਹ ਕੀ ਚੱਲ ਰਿਹਾ ਹੈ? ਐਨਆਰਸੀ ਸਮੱਸਿਆ ਇਹ ਸਿਰਫ਼ ਬੰਗਾਲੀ ਨਹੀਂ ਹਨ, ਇਹ ਘੱਟ ਗਿਣਤੀ ਹਨ, ਇਹ ਬੰਗਾਲੀ ਹਨ ਤੇ ਇਹ ਬਿਹਾਰੀ ਹਨ 40 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੇ ਕੱਲ੍ਹ ਸੱਤਾਧਾਰੀ ਪਾਰਟੀ ਨੂੰ ਵੋਟ ਦਿੱਤੀ ਸੀ ਤੇ ਅੱਜ ਅਚਾਨਕ ਆਪਣੇ ਹੀ ਦੇਸ਼ ‘ਚ ਉਨ੍ਹਾਂ ਸ਼ਰਨਾਰਥੀ ਬਣਾ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।