ਕੈਨੇਡਾ ਦੌਰੇ ਤੋਂ ਬਰਨਾਲਾ ਪਰਤੇ ਕੁਲਵੰਤ ਕੀਤੂ ਦਾ ਭਰਵਾਂ ਸੁਆਗਤ

Wreaths, Barnala, Returns, Kulwant Keetu, Canada, Visit

ਕੈਨੇਡਾ ਵਸਦੇ ਪੰਜਾਬੀਆਂ ਦੇ ਮੋਹ ਨੇ ਜਿੰਮੇਵਾਰੀ ਚ ਕੀਤਾ ਵਾਧਾ-ਕੀਤੂ | Kulwant Ketu

ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਸ਼ਿਰੋਮਣੀ ਅਕਾਲੀ ਦਲ ਦੀ ਬੇਹਤਰੀ ਲਈ ਵਿਦੇਸ਼ ‘ਚ ਪ੍ਰਚਾਰ ਕਰਨ ਉਪਰੰਤ ਵਤਨ ਪਰਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਦਾ ਬਰਨਾਲਾ ਪੁੱਜਣ ‘ਤੇ ਅਕਾਲੀ ਦਲ ਵੱਲੋਂ ਜੋਸ਼ ਭਰਪੂਰ ਸੁਆਗਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਕੀਤੂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਵਿਦੇਸ਼ਾਂ ਖਾਸਕਰ ਕੈਨੇਡਾ ‘ਚ ਵੀ ਇੱਕ ਪੰਜਾਬ ਵਸਦਾ ਹੈ। ਉਨ੍ਹਾਂ ਦਾ ਵਤਨ ਪ੍ਰਤੀ ਮੋਹ ਅਕਾਲੀ ਦਲ ਦੀ ਜਿੰਮੇਵਾਰੀ ਚ ਹੋਰ ਵਾਧਾ ਕਰ ਦਿੰਦਾ ਹੈ। (Kulwant Ketu)

ਕੀਤੂ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਓਧਰ ਵਸਦੇ ਬਹੁਗਿਣਤੀ ਪੰਜਾਬੀ ਵੱਡੇ ਭੁਲੇਖੇ ‘ਚ ਸੁਪਨਸਾਜ਼ ਪਾਰਟੀ ਆਪ ਦੇ ਮਗਰ ਤੁਰ ਪਏ ਸਨ । ਜਿਸ ਦੀ ਅਸਲੀਅਤ ਤੋਂ ਜਾਣੂ ਹੋਣ ਉਪਰੰਤ ਪੰਜਾਬੀ ਵੀਰ ਅਕਾਲੀ ਦਲ ਨਾਲ ਆ ਖੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਤੇ ਪੰਜਾਬ ਦੀ ਬੇਹਤਰੀ ਲਈ ਉਨ੍ਹਾਂ ਕੈਨੇਡਾ ਵਿਖੇ ਵਸਦੇ ਪੰਜਾਬੀਆਂ ਨਾਲ ਮੀਟਿੰਗਾਂ ਕੀਤੀਆਂ। ਜਿਸ ਦੌਰਾਨ ਭਰਪੂਰ ਉਤਸ਼ਾਹ ਮਿਲਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ‘ਚ ਵਿਦੇਸ਼ੀਂ ਵਸਦੇ ਪੰਜਾਬੀਆਂ ਦਾ ਉਤਸ਼ਾਹ ਅਕਾਲੀ ਦਲ ਦੀ ਐਨਰਜੀ ਚ ਵਾਧਾ ਕਰਕੇ ਜਿੱਤ ਦਾ ਕਾਰਨ ਬਣੇਗਾ। ਕਰਨ ਕੈਨੇਡਾ ਨੇ ਕਿਹਾ ਕਿ ਅਕਾਲੀ ਦਲ ਦੇ ਨੌਜਵਾਨ ਨੇਤਾ ਕੀਤੂ ਨੇ ਕੈਨੇਡਾ ਵਿਖੇ ਵਸਦੇ ਪੰਜਾਬੀਆਂ ‘ਚ ਅਕਾਲੀ ਦਲ ਪ੍ਰਤੀ ਭਰਮ ਦੂਰ ਕਰਕੇ ਉਤਸ਼ਾਹ ਭਰਿਆ ਹੈ।

ਬਰਨਾਲਾ ਵਿਖੇ ਪਹੁੰਚਣ ‘ਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਹਲਕਾ ਮਹਿਲਕਲਾਂ ਦੇ ਇੰਚਾਰਜ ਬਲਵੀਰ ਸਿੰਘ ਘੁੰਨਸ, ਐਸ ਜੀ ਪੀ ਸੀ ਮੈਂਬਰ ਪਰਮਜੀਤ ਸਿੰਘ ਖਾਲਸਾ, ਸਾਬਕਾ ਚੇਅਰਮੈਨ ਰੁਪਿੰਦਰ ਸੰਧੂ, ਟੇਕ ਸਿੰਘ ਧਨੌਲਾ ਨੇ ਕੁਲਵੰਤ ਕੀਤੂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੈਨੇਡਾ ਦੌਰਾ ਪਾਰਟੀ ਲਈ ਬੇਹਤਰੀ ਲਈ ਭਵਿੱਖ ਦੀਆਂ ਚੋਣਾਂ ਚ ਕਾਰਗਰ ਸਾਬਤ ਹੋਵੇਗਾ। ਇਸ ਮੌਕੇ ਨਿਰਮਲ ਸਿੰਘ ਚੇਅਰਮੈਨ,ਸੰਜੀਵ ਸ਼ੋਰੀ, ਬਿੱਟੂ ਦੀਵਾਨਾ,ਅੰਮ੍ਰਿਤਪਾਲ ਲਾਲੀ, ਐਮਸੀ ਸੋਨੀ ਸੰਘੇੜਾ, ਆਦਿ ਸਮੇਤ ਵੱਖ ਵੱਖ ਵਾਰਡ ਤੋਂ ਅਕਾਲੀ ਐਮ ਸੀ ਅਤੇ ਪਿੰਡਾਂ ਤੋਂ ਅਕਾਲੀ ਕਾਰਕੁੰਨ ਹਾਜ਼ਰ ਸਨ।