ਡਾਕਟਰਾਂ ਵੱਲੋਂ ਸਰੀਫ ਨੂੰ ਦਾਖਲ ਕਰਾਉਣ ਦੀ ਕੀਤੀ ਸੀ ਅਪੀਲ
ਲਾਹੌਰ, ਏਜੰਸੀ।
ਭ੍ਰਿਸ਼ਟਾਚਾਰ ਦੇ ਦੋਸ਼ ‘ਚ ਪਾਕਿਸਤਾਨ ਦੀ ਰਾਵਲਪਿੰਡੀ ਜੇਲ ‘ਚ ਸਜਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਦੀ ਸਿਹਤ ਨੂੰ ਦੇਖਦੇ ਹੋਏ ਐਤਵਾਰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇੱਕ ਸਰਕਾਰੀ ਅਧਿਕਾਰੀ ਤੋਂ ਇਲਾਵਾ ਨਵਾਜ ਸ਼ਰੀਫ ਦੀ ਪਾਰਟੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਸ਼ਰੀਫ ਅਤੇ ਉਸਦੀ ਬੇਟੀ ਮਰਿਅਮ ਨੂੰ 13 ਜੁਲਾਈ ਨੂੰ ਬ੍ਰਿਟੇਨ ਤੋਂ ਪਾਕਿਸਤਾਨ ਆਉਂਦੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।
ਦੋਵਾਂ ਨੂੰ ਰਾਵਲਪਿੰਡੀ ਦੇ ਗਰਿਸਨ ਕਸਬੇ ‘ਚ ਸਥਿਤ ਅਦਿਆਲਾ ਜੇਲ ‘ਚ ਸਜਾ ਕੱਟ ਰਹੇ ਹਨ। ਬ੍ਰਿਟੇਨ ‘ਚ 1990 ‘ਚ ਆਲੀਸ਼ਾਨ ਫਲੈਟ ਖਰੀਦਣ ਦੇ ਦੋਸ਼ ‘ਚ ਛੇ ਜੁਲਾਈ ਨੂੰ ਭ੍ਰਿਸ਼ਟਾਚਾਰ ਰੋਕਣ ਅਦਾਲਤ ਨੇ ਸ਼ਰੀਫ ਨੂੰ 10 ਸਾਲ ਤੇ ਉਸਦੀ ਬੇਟੀ ਨੂੰ ਸੱਤ ਸਾਲ ਦੀ ਸਜਾ ਸੁਣਾਈ ਸੀ। ਇਸ ਤੋਂ ਪਹਿਲਾਂ ਡਾਕਟਰਾਂ ਨੇ ਜੇਲ ਪ੍ਰਸ਼ਾਸਨ ਤੋਂ ਉਨ੍ਹਾਂ ਹਸਪਤਾਲ ‘ਚ ਦਾਖਲ ਕਰਾਉਣ ਦੀ ਅਪੀਲ ਕੀਤੀ ਸੀ। ਪੰਜਾਬ ਪ੍ਰਾਂਤ ਦੇ ਮੁੱਖਮੰਤਰੀ ਹਸਨ ਅਸਕਾਰੀ ਰਿਜਵੀ ਨੇ ਕਿਹਾ, ”ਅਦਿਆਲਾ ਜੇਲ ਦੇ ਡਾਕਟਰਾਂ ਨੇ ਨਵਾਜ ਸ਼ਰੀਫ ਦੀ ਈਸੀਜੀ ‘ਚ ਬਦਲਾਅ ਦੇਖਿਆ ਹੈ।”
ਈਸੀਟੀ ਟੈਸਟ ਨਾਲ ਇਸਦੀ ਦਿਲ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵਾਜ ਸ਼ਰੀਫ ਦੀ ਸਿਹਤ ਸਬੰਧੀ ਕੋਈ ਜੋਖਮ ਨਹੀਂ ਲੈ ਸਕਦੇ ਇਸ ਲਈ ਅਸੀਂ ਜੇਲ ਪ੍ਰਸਾਸਨ ਨੂੰ ਉਨ੍ਹਾਂ ਰਾਵਲਪਿੰਡੀ ਦਿਲ ਦੇ ਰੋਗ ਸੰਸਥਾ ਜਾ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਮਾਈਸਿਸ ‘ਚ ਟਰਾਂਸਫਰ ਕਰਨ ਦੇ ਨਿਰਦੇਸ਼ ਦਿੱਤਾ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।