ਦੇਸ਼ ਭਰ ‘ਚੋਂ ਬਠੋਈ-ਡਕਾਲਾ ਤੀਜੇ ਸਥਾਨ ‘ਤੇ ਰਿਹਾ
- ਹਰਿਆਣਾ ਦਾ ਬਲਾਕ ਕੈਥਲ ਪਹਿਲੇ ਨੰਬਰ ‘ਤੇ
ਸਰਸਾ (ਸੱਚ ਕਹੂੰ ਨਿਊਜ਼)। ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਨੇ ਪੂਰੇ ਭਾਰਤ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂਕਿ ਪੰਜਾਬ ਦੇ ਬਠੋਈ ਡਾਕਾਲਾ ਨੇ ਦੂਜਾ ਤੇ ਹਰਿਆਣਾ ਦੇ ਸਰਸਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 444 ਬਲਾਕਾਂ ਦੇ 140700 ਸੇਵਾਦਾਰਾਂ ਨੇ 997740 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦਾ ਬਲਾਕ ਕੈਥਲ ਦੇ 9996 ਸੇਵਾਦਾਰਾਂ ਨੇ 111909 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ ਬਲਾਕ ਸਰਸਾ ਦੇ 10254 ਸੇਵਾਦਾਰਾਂ ਨੇ 69106 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ।
ਜਦੋਂਕਿ ਪੰਜਾਬ ਦੇ ਬਲਾਕ ਬਠੋਈ ਡਾਕਲਾ ਦੇ 3245 ਸੇਵਾਦਾਰਾਂ ਨੇ 22359 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਯੂਏਈ, ਨੇਪਾਲ, ਮਲੇਸ਼ੀਆ ਤੇ ਅਸਟਰੇਲੀਆ ਦੇ ਬ੍ਰਿਸਬੇਨ ‘ਚ 52 ਸੇਵਾਦਾਰਾਂ ਨੇ 120 ਘੰਟਿਆਂ ਤੱਕ ਸਿਮਰਨ ਕੀਤਾ ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲ ‘ਚ ਰਾਜਸਥਾਨ ਰਾਜ ‘ਚ ਬਲਾਕ ਸਿਲਵਾਲਾ ਖੁਰਦ, ਦਿੱਲੀ ਤੋਂ ਬਲਾਕ ਨਰੇਲਾ, ਉੱਤਰ ਪ੍ਰਦੇਸ਼ ਤੋਂ ਬਲਾਕ ਸਿਕੰਦਰਾਬਾਦ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।