ਚੰਡੀਗੜ੍ਹ ਵਿਖੇ ਕੋਠੀ ਨੰਬਰ 8 ਦਾ ਬਕਾਇਆ ਖੜਾ ਐ ਕਿਰਾਇਆ
- ਸਰਕਾਰੀ ਕੋਠੀ ‘ਚ 1 ਅਪਰੈਲ 2017 ਤੋਂ 5 ਜੂਨ 2018 ਤੱਕ ਨਾਜਾਇਜ਼ ਤੌਰ ‘ਤੇ ਰਹੀ ਐ ਰਾਜਿੰਦਰ ਕੌਰ ਭੱਠਲ
- ਬਿਨਾਂ ਵਿਆਜ 42 ਲੱਖ ਰੁਪਏ ਬਣਦੇ ਹਨ, ਵਿਆਜ ਸਣੇ ਬਕਾਏ ‘ਚ ਹੋਏਗਾ ਵਾਧਾ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਅਮਰਿੰਦਰ ਸਿੰਘ ਦੀ ਸਰਕਾਰ 42 ਲੱਖ ਰੁਪਏ ਦੀ ਹੋਰ ਮੁਆਫ਼ੀ ਦੇਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਰਾਜਿੰਦਰ ਕੌਰ ਭੱਠਲ ਵੱਲ ਸਰਕਾਰੀ ਕੋਠੀ ਵਿੱਚ ਰਹਿਣ ਲਈ 1 ਸਾਲ 3 ਮਹੀਨੇ 5 ਦਿਨ ਦਾ ਕਿਰਾਇਆ 42 ਲੱਖ ਤੋਂ ਜ਼ਿਆਦਾ ਬਕਾਇਆ ਖੜ੍ਹਾ ਹੈ। ਇਸ ਪੈਸੇ ਨੂੰ ਰਾਜਿੰਦਰ ਕੌਰ ਭੱਠਲ ਤੋਂ ਰਿਕਵਰੀ ਕਰਨ ਦੀ ਥਾਂ ‘ਤੇ ਸਰਕਾਰ ਇਹਨੂੰ ਵੀ ਮੁਆਫ਼ ਕਰਨ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਰਾਜਿੰਦਰ ਕੌਰ ਭੱਠਲ ਪਿਛਲੇ 3 ਸਾਲਾਂ ਤੋਂ ਚੰਡੀਗੜ੍ਹ ਦੇ ਸੈਕਟਰ 2 ਵਿਖੇ ਕੋਠੀ ਨੰਬਰ 8 ਵਿੱਚ ਰਹਿ ਰਹੇ ਹਨ। ਬੀਤੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਸਰਕਾਰੀ ਕੋਠੀ ਖ਼ਾਲੀ ਕਰਨ ਦੇ ਆਦੇਸ਼ ਆਮ ਅਤੇ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਇਸ ਕੋਠੀ ਖ਼ਾਲੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਹੁਸੈਨੀਵਾਲਾ ਹੈਡ ਤੋਂ ਛੱਡਿਆ ਪਾਣੀ ਫਾਜ਼ਿਲਕਾ ’ਚ ਪੁੱਜਿਆ, ਜਾਣੋ ਪੂਰਾ ਹਾਲ
ਆਮ ਅਤੇ ਰਾਜ ਪ੍ਰਬੰਧ ਵਿਭਾਗ ਨੇ ਇਸ ਕੋਠੀ ਦੀ ਅਲਾਟਮੈਂਟ ਨੂੰ ਨਜਾਇਜ਼ ਕਰਾਰ ਦਿੰਦੇ ਹੋਏ ਸਰਕਾਰੀ ਕੋਠੀ ‘ਤੇ ਪ੍ਰਾਈਵੇਟ ਕਿਰਾਇਆ ਅਤੇ ਜੁਰਮਾਨਾ ਲਾਉਂਦੇ ਹੋਏ ਹਰ ਮਹੀਨੇ ਦਾ 2 ਲੱਖ 82 ਹਜ਼ਾਰ ਰੁਪਏ ਕਿਰਾਇਆ ਤੈਅ ਕਰ ਦਿੱਤਾ। ਇਸ 2 ਲੱਖ 82 ਹਜ਼ਾਰ ਰੁਪਏ ਭਰਨ ਲਈ ਰਾਜਿੰਦਰ ਕੌਰ ਭੱਠਲ ਨੂੰ ਕਈ ਵਾਰ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਉਨ੍ਹਾਂ ਨਾ ਤਾਂ ਕੋਠੀ ਖ਼ਾਲੀ ਕੀਤੀ ਅਤੇ ਨਾ ਹੀ ਇਸ ਜੁਰਮਾਨੇ ਸਹਿਤ ਕਿਰਾਇਆ ਭਰਿਆ। ਰਾਜਿੰਦਰ ਕੌਰ ਭੱਠਲ ਨੂੰ 5 ਜੁਲਾਈ 2018 ਨੂੰ ਸੂਬਾ ਪਲੈਨਿੰਗ ਕਮਿਸ਼ਨ ਦਾ ਉਪ ਚੇਅਰਮੈਨ ਲਗਾ ਦਿੱਤਾ ਗਿਆ ਸੀ। ਇਸ ਤਾਰੀਖ਼ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਨੂੰ ਮੁੜ ਤੋਂ ਸਰਕਾਰੀ ਕੋਠੀ ਅਲਾਟ ਕਰਨ ਦੀ ਫਾਈਲ ਚਲਾਉਣ ਦੇ ਨਾਲ ਹੀ 1 ਅਪ੍ਰੈਲ 2017 ਤੋਂ 4 ਜੁਲਾਈ 2018 ਤੱਕ ਦੀ ਨਾਜਾਇਜ਼ ਰਿਹਾਇਸ਼ ਦੇ ਕਿਰਾਏ ਦਾ ਬਿੱਲ ਤਿਆਰ ਕਰ ਲਿਆ ਗਿਆ ਹੈ, ਜਿਹੜਾ ਬਿਨਾਂ ਵਿਆਜ ਹੀ 42 ਲੱਖ ਤੋਂ ਜਿਆਦਾ ਬਣਿਆ ਹੈ।
ਇਹ ਵੀ ਪੜ੍ਹੋ : Ghaziabad Road Accident : Wrong Side ਬੱਸ ਬਣ ਕੇ ਆਈ ਮੌਤ, ਲੈ ਗਈ 6 ਜਾਨਾਂ
ਹੁਣ ਫਿਰ ਰਾਜਿੰਦਰ ਕੌਰ ਭੱਠਲ ਨੂੰ ਇਸ ਦੀ ਮੁਆਫ਼ੀ ਦੇਣ ਲਈ ਹੁਣ ਫਾਈਲ ਤਿਆਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੇ 42 ਲੱਖ ਰੁਪਏ ਅਤੇ ਇਸ ਦੇ ਵਿਆਜ ਦੀ ਮੁਆਫ਼ੀ ਲਈ ਆਖ਼ਰੀ ਫੈਸਲਾ ਲੈਣ ਲਈ ਫਾਈਲ ਤਿਆਰ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜਣੀ ਦੀ ਕਾਰਵਾਈ ਉਲੀਕ ਲਈ ਹੈ। ਇਸ ਮਾਮਲੇ ਵਿੱਚ ਜੇਕਰ ਅਮਰਿੰਦਰ ਸਿੰਘ ਸਾਰਾ ਪੈਸਾ ਮੁਆਫ਼ ਕਰਨ ਦੇ ਆਦੇਸ਼ ਦਿੰਦੇ ਹਨ ਤਾਂ ਇਸ ਮਾਮਲੇ ਨੂੰ ਕੈਬਨਿਟ ਵਿੱਚ ਲਿਆਂਦਾ ਜਾਏਗਾ, ਜਿੱਥੇ ਇਸ 42 ਲੱਖ ਰੁਪਏ ਦੀ ਮੁਆਫ਼ੀ ਦਿੱਤੀ ਜਾਏਗੀ।
ਪਹਿਲਾਂ ਵੀ 84 ਲੱਖ ਰੁਪਏ ਮੁਆਫ਼ ਕਰ ਚੁੱਕੀ ਹੈ ਪੰਜਾਬ ਸਰਕਾਰ | Bibi Bhathal
ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਰਾਜਿੰਦਰ ਕੌਰ ਭੱਠਲ ਨੂੰ ਪਿਛਲੇ ਸਾਲ ਸਤੰਬਰ ਵਿੱਚ 84 ਲੱਖ ਰੁਪਏ ਦੀ ਮੁਆਫ਼ੀ ਦਿੱਤੀ ਸੀ। ਰਾਜਿੰਦਰ ਕੌਰ ਭੱਠਲ ਨੇ ਬਾਦਲ ਸਰਕਾਰ ਦੇ ਸਮੇਂ ਵਿੱਚ ਸਰਕਾਰੀ ਕੋਠੀ ਨੰਬਰ 46 ਛੱਡਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ‘ਤੇ ਮਾਰਕਿਟ ਕਿਰਾਏ ਦੇ ਨਾਲ ਹੀ ਜ਼ੁਰਮਾਨਾ ਲਗਾਇਆ ਗਿਆ ਸੀ, ਜਿਹੜਾ ਕਿ ਬਾਅਦ ਵਿੱਚ 84 ਲੱਖ ਰੁਪਏ ਬਣ ਗਿਆ ਸੀ। ਅਮਰਿੰਦਰ ਸਿੰਘ ਦੀ ਸਰਕਾਰ ਨੇ ਰਾਜਿੰਦਰ ਕੌਰ ਭੱਠਲ ਵੱਲੋਂ ਚੋਣਾਂ ਸਮੇਂ ਭਰੇ ਇਸ 84 ਲੱਖ ਰੁਪਏ ਨੂੰ ਮੁਆਫ਼ ਕਰਦੇ ਹੋਏ ਵਾਪਸ ਕੀਤੇ ਸਨ।