8 ਜ਼ਿਲ੍ਹਿਆਂ ‘ਚ ਨਿੱਜੀ ਸਕੂਲ-ਕਾਲਜ ਬੰਦ | Reservation
ਪੂਨੇ/ਮੁੰਬਈ, (ਏਜੰਸੀ)। ਔਰੰਗਾਬਾਦ ਮਹਾਂਰਾਸ਼ਟਰ ਦੇ ਔਰੰਗਾਬਾਦ ਤੋਂ ਮਰਾਠਾ ਰਾਖਵਾਂਕਰਨ (Reservation) ਸਬੰਧੀ ਸ਼ੁਰੂ ਹੋਏ ਪ੍ਰਦਰਸ਼ਨ ਦੀ ਅੱਗ ਹੌਲੀ-ਹੌਲੀ ਮੁੰਬਈ ਵੱਲ ਵਧ ਰਹੀ ਹੈ। ਮਰਾਠਾ ਕ੍ਰਾਂਤੀ ਸਮਾਜ ਨੇ ਅੱਜ ਠਾਣੇ, ਨਵੀਂ ਮੁੰਬਈ ਤੇ ਰਾਏਗੜ੍ਹ ‘ਚ ਬੰਦ ਦਾ ਐਲਾਨ ਕੀਤਾ ਹੈ ਸੰਗਠਨ ਅਨੁਸਾਰ ਇਸ ਬੰਦ ‘ਚ ਸਕੂਲ ਤੇ ਕਾਲਜਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਮਰਾਠਾ ਰਾਖਵਾਂਕਰਨ ਦੀ ਮੰਗ ਸਬੰਧੀ ਔਰੰਗਾਬਾਦ ‘ਚ ਨੌਜਵਾਨ ਵੱਲੋਂ ਖੁਦਕੁਸ਼ੀ ਤੋਂ ਬਾਅਦ ਮੰਗਲਵਾਰ ਨੂੰ ਮਹਾਂਰਾਸ਼ਟਰ ਦੇ ਕਈ ਜ਼ਿਲ੍ਹਿਆਂ ‘ਚ ਹਿੰਸਕ ਪ੍ਰਦਰਸ਼ਨ ਹੋਇਆ ਮਰਾਠਾ ਕ੍ਰਾਂਤੀ ਮੋਰਚਾ ਨੇ ਅੱਜ ਮਹਾਂਰਾਸ਼ਟਰ ਬੰਦ ਦਾ ਐਲਾਨ ਕੀਤਾ ਹੈ।
ਮੋਰਚੇ ਨੇ ਮੰਗ ਪੂਰੀ ਕਰਨ ਲਈ ਸਰਕਾਰ ਨੂੰ 2 ਦਿਨ ਦਾ ਸਮਾਂ ਦਿੱਤਾ ਅੰਦੋਲਨ ਦਾ ਮਿਲਿਆ ਜੁਲਿਆ ਅਸਰ ਕਰੀਬ-ਕਰਬੀ ਪੂਰੇ ਸੂਬੇ ‘ਚ ਹੈ। ਪਰਭਣੀ, ਅਹਿਮਦਨਗਰ ‘ਚ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਵਾਹਨਾਂ ‘ਚ ਭੰਨ-ਤੋੜ ਤੇ ਅੱਗ ਲਾਈ ਔਰੰਗਾਬਾਦ ‘ਚ ਹਿੰਸਾ ਤੋਂ ਬਾਅਦ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਮਰਾਠਾਵਾੜਾ ਦੇ 8 ਜ਼ਿਲ੍ਹਿਆਂ ‘ਚ ਜ਼ਿਆਦਾਤਰ ਪ੍ਰਾਈਵੇਟ ਸਕੂਲ-ਕਾਲਜ ਬੰਦ ਰੱਖੇ ਗਏ ਹਨ। ਪਿੰਪਰੀ ਚਿੰਚਵਾੜ ‘ਚ ਮੁੱਖ ਮੰਤਰੀ ਦੇਵੇਂਦਰ ਫੜਨਵੀਂਸ ਦੇ ਪ੍ਰੋਗਰਾਮ ‘ਚ ਪ੍ਰਦਰਸ਼ਨ ਰਹੇ 20 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ। ਅੰਦੋਲਨਕਾਰੀ ਹੋਰ ਪੱਛੜਾ ਵਰਗ ਤਹਿਤ ਮਰਾਠਾ ਭਾਈਚਾਰੇ ਦੇ ਲਈ ਸਰਕਾਰੀ ਨੌਕਰੀਆਂ ਤੇ ਸਿੱਖਿਆ ‘ਚ 16 ਫੀਸਦੀ ਰਾਖਵਾਂਕਰਨ ਦੀ ਮੰਗ ਕਰ ਰਹੇ ਹਨ ਇਹ ਮਾਮਲਾ ਬੰਬੇ ਹਾਈਕੋਰਟ ‘ਚ ਵਿਚਾਰਅਧੀਨ ਹੈ। (Reservation)