ਛੇ ਸਾਲ ਦਾ ਕਰਾਰ | Goalkeeper
ਨਵੀਂ ਦਿੱਲੀ (ਏਜੰਸੀ)। ਲੀਵਰਪੂਲ ਫੁੱਟਬਾਲ ਕਲੱਬ ਨਾਲ ਕਰਾਰ ਕਰਕੇ ਰੋਮਾ ਦੇ ਅਲਿਸਨ ਵਿਸ਼ਵ ਦੇ ਸਭ ਤੋਂ ਮਹਿੰਗੇ ਗੋਲਕੀਪਰ ਬਣ ਗਏ ਹਨ ਬ੍ਰਾਜ਼ੀਲ ਦੇ ਅੰਤਰਰਾਸ਼ਟਰੀ ਖਿਡਾਰੀ ਅਲਿਸਨ ਦੇ ਲੀਵਰਪੂਲ ਨਾਲ ਰਿਕਾਰਡ ਸੱਤ ਕਰੋੜ 50 ਲੱਖ ਯੂਰੋ (5,55,70,61,525,20 ਰੁਪਏ) ‘ਚ ਛੇ ਸਾਲ ਦਾ ਕਰਾਰ ਕੀਤੇ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਸ ਕਰਾਰ ਲਈ ਲੀਵਰਪੂਲ ਨੂੰ ਸੱਤ ਕਰੋੜ 50 ਲੱਖ ਯੂਰੋ ਖ਼ਰਚ ਕਰਨੇ ਹੋਣਗੇ ਜੋ ਪਿਛਲੇ ਸਾਲ ਮੈਨਚੇਸਟਰ ਸਿਟੀ ਵੱਲੋਂ ਗੋਲਕੀਪਰ ਬੇਨਫਿਕਾ ਨਾਲ ਕੀਤੇ ਗਏ ਕਰਾਰ ਤੋਂ ਜ਼ਿਆਦਾ ਹਨ ਲੀਵਰਪੂਲ ਚੈਂਪਿਅੰਜ਼ ਲੀਗ ਫਾਈਨਲ ‘ਚ ਲੌਰਿਸ ਕਾਰਿਊਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਨਵੇਂ ਗੋਲਕੀਪਰ ਦੀ ਤਲਾਸ਼ ‘ਚ ਸੀ। (Goalkeeper)
ਮੀਡੀਆ ਰਿਪੋਰਟਾਂ ਮੁਤਾਬਕ ਫਿਲਹਾਲ ਰੋਮਾ ਲਈ ਖੇਡਣ ਵਾਲਾ 25 ਸਾਲ ਦਾ ਇਹ ਗੋਲਕੀਪਰ ਇੰਗਲੈਂਡ ਦੇ ਮਰਸੀਸਾਈਡ ‘ਚ ਹੈ ਲੀਵਰਪੂਲ ਵੱਲੋਂ ਕਿਹਾ ਗਿਆ ਹੈ ਕਿ ਇਸ ਬਾਰੇ ਅਧਿਕਾਰਕ ਐਲਾਨ 24 ਤੋਂ 48 ਘੰਟੇ ਅੰਦਰ ਹੋਵੇਗਾ ਬ੍ਰਾਜ਼ੀਲ ਵੱਲੋਂ ਫੀਫਾ ਵਿਸ਼ਵ ਕੱਪ ‘ਚ ਗੋਲਕੀਪਰ ਦੀ ਭੂਮਿਕਾ ਨਿਭਾਉਣ ਵਾਲੇ ਅਲਿਸਨ ਹਾਲ ਹੀ ‘ਚ ਰੂਸ ਤੋਂ ਪਰਤੇ ਹਨ ਉਹ ਬੀਤੇ ਦੋ ਸਾਲ ਤੋਂ ਰੋਮਾ ‘ਚ ਖੇਡ ਰਿਹਾ ਹੈ ਅਲਿਸਨ ਨੇ ਪਿਛਲੇ ਸੀਜ਼ਨ ‘ਚ ਸੇਰੀ ਏ ਲਈ 37 ਮੈਚ ਖੇਡੇ ਸਨ ਆਪਣੇ ਨਵੇਂ ਕਲੱਬ ਨਾਲ ਕਰਾਰ ਕਰਨ ਵਾਲੇ ਅਲਿਸਨ ਨੇ ਕਿਹਾ ਕਿ ਮੇਰੇ ਕਰੀਅਰ ਅਤੇ ਜੀਵਨ ਦੀ ਤਰਜ਼ ‘ਤੇ ਇਸ ਕਲੱਬ ਦਾ ਹਿੱਸਾ ਬਣਨਾ ਮੇਰੇ ਲਈ ਸਭ ਤੋਂ ਵੱਡਾ ਕਦਮ ਹੈ। (Goalkeeper)