ਬੇਭਰੋਸਗੀ ਮਤੇ ‘ਤੇ ਦਿਨ ਭਰ ਜਾਰੀ ਰਿਹਾ ਘਮਸਾਣ, ਸਦਨ ‘ਚ ਕਈ ਵਾਰ ਹੋਇਆ ਹੰਗਾਮਾ | Rahul Gandhi
- ਬੇਭਰੋਸਗੀ ਮਤੇ ‘ਤੇ ਬਹਿਸ ਨਾਲ ਬਣਿਆ ਗੰਭੀਰਤਾ ਦਾ ਮਾਹੌਲ ਹਾਸੇ-ਠੱਠੇ ‘ਚ ਬਦਲਿਆ | Rahul Gandhi
- ਰਾਹੁਲ ਜੱਫੀ ਪਾਉਣ ਲਈ ਮੋਦੀ ਦੀ ਕੁਰਸੀ ਤੱਕ ਪਹੁੰਚੇ | Rahul Gandhi
ਨਵੀਂ ਦਿੱਲੀ, (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਖ਼ਤ ਨਿਖੇਧੀ ਕਰਨ ਤੋਂ ਬਾਅਦ ਅਸਿੱਧੇ ਤੌਰ ‘ਤੇ ਉਨ੍ਹਾਂ ਦੀ ਸੀਟ ‘ਤੇ ਜਾ ਕੇ ‘ਜਾਦੂ ਦੀ ਜੱਫੀ ਪਾਈ’, ਜਿਸ ‘ਤੇ ਸਮੁੱਚਾ ਸਦਨ ਹੈਰਾਨ ਰਹਿ ਗਿਆ ਤੇ ਫਿਰ ਠਹਾਕਿਆਂ ਨਾਲ ਗੂੰਜ ਉੱਠਿਆ। ਸਦਨ ‘ਚ ਸਰਕਾਰ ਖਿਲਾਫ਼ ਬੇਭਰੋਸਗੀ ਮਤੇ ‘ਤੇ ਚਰਚਾ ‘ਚ ਹਿੱਸਾ ਲੈਂਦਿਆਂ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਤਿੱਖੇ ਹਮਲੇ ਕਰਦਿਆਂ ਕਈ ਦੋਸ਼ ਲਾਏ ਆਪਣੀ ਗੱਲ ਖਤਮ ਕਰਕੇ ਉਹ ਪ੍ਰਧਾਨ ਮੰਤਰੀ ਦੀ ਸੀਟ ਕੋਲ ਗਏ ਤੇ ਉਨ੍ਹਾਂ ਨੂੰ ਜੱਫੀ ਪਾਉਣ ਲਈ ਉੱਠਣ ਦਾ ਸੰਕੇਤ ਦਿੱਤਾ ਮੋਦੀ ਨੇ ਬੈਠੇ-ਬੈਠੇ ਹੀ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ ਪਰ ਸ੍ਰੀ ਗਾਂਧੀ ਨੇ ਹੱਥ ਮਿਲਾਉਣ ਦੀ ਬਜਾਇ ਗਲ ਲੱਗਣ ਦਾ ਇਸ਼ਾਰਾ।
ਕੀਤਾ ਪ੍ਰਧਾਨ ਮੰਤਰੀ ਜਦੋਂ ਤੱਕ ਕੁਝ ਸਮਝ ਪਾਉਂਦੇ, ਕਾਂਗਰਸ ਪ੍ਰਧਾਨ ਨੇ ਖੁਦ ਹੀ ਝੁਕ ਕੇ ਉਨ੍ਹਾਂ ਨੂੰ ਜੱਫੀ ਪਾ ਲਈ ਤੇ ਉੱਥੋਂ ਜਾਣ ਲੱਗੇ ਤਾਂ ਮੋਦੀ ਨੇ ਅੱਗੇ ਨਿਕਲ ਚੁੱਕੇ ਗਾਂਧੀ ਨੂੰ ਆਵਾਜ਼ ਲਗਾ ਕੇ ਆਪਣੇ ਕੋਲ ਬੁਲਾ ਕੇ ਉਨ੍ਹਾਂ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ ਪ੍ਰਧਾਨ ਮੰਤਰੀ ਦਾ ਸੱਜਾ ਹੱਥ ਗਾਂਧੀ ਦੀ ਪਿੱਠ ਥਪਥਪਾ ਰਿਹਾ ਸੀ। ਇਸ ਘਟਨਾ ‘ਤੇ ਸਦਨ ‘ਚ ਹਾਸੇ ਦੇ ਫੁਹਾਰੇ ਛੁਟੇ ਗਏ। ਇਸ ਤੋਂ ਤੁਰੰਤ ਬਾਅਦ ਸਪੀਕਰ ਸੁਮਿੱਤਰਾ ਮਹਾਜਨ ਨੇ ਗਾਂਧੀ ਨੂੰ ਕਿਹਾ, ‘ਰਾਹੁਲ ਜੀ, ਸਦਨ ਦੇ ਕੁਝ ਆਪਣੇ ਕਾਇਦੇ-ਕਾਨੂੰਨ ਹੁੰਦੇ ਹਨ। ਗਾਂਧੀ ਨੇ ਆਪਣੀ ਸੀਟ ‘ਤੇ ਜਾ ਕੇ ਕਿਹਾ, ‘ਇਹ ਕਾਂਗਰਸ ਤੇ ਕਾਂਗਰਸੀਆਂ ਦਾ ਆਪਣਾ ਅੰਦਾਜ਼ ਹੈ ਤੁਸੀਂ ਸਾਡੇ ਉੱਤੇ ਕਿੰਨਾ ਵੀ ਚਿੱਕੜ ਸੁੱਟੋ, ਅਸੀਂ ਤੁਹਾਨੂੰ ਗਲ ਨਾਲ ਲਾਵਾਂਗੇ।
ਰਾਹੁਲ ਦਾ ਵਿਹਾਰ ਮਰਿਆਦਾ ਦੇ ਉਲਟ : ਸਪੀਕਰ | Rahul Gandhi
ਲੋਕ ਸਪਾ ਦੀ ਕਾਰਵਾਈ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲ ਲਾਉਣ ਤੇ ਫਿਰ ਸੀਟ ‘ਤੇ ਆ ਕੇ ਆਪਣੇ ਇੱਕ ਸਹਿਯੋਗੀ ਵੱਲੋਂ ਅੱਖ ਮਿਚਕਾਉਣ ਦੀ ਘਟਨਾ ਨੂੰ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਦਨ ਦੀ ਮਰਿਆਦਾ ਦੇ ਉਲਟ ਦੱਸਿਆ ਤੇ ਮੈਂਬਰਾਂ ਨੂੰ ਮਰਿਆਦਾ ਦਾ ਧਿਆਨ ਰੱਖਣ ਦੀ ਨਸੀਹਤ ਦਿੱਤੀ।
ਮੋਦੀ ਹੁਣ ‘ਚੌਂਕੀਦਾਰ’ ਨਹੀਂ ‘ਹਿੱਸੇਦਾਰ’ ਬਣ ਗਏ : ਰਾਹੁਲ | Rahul Gandhi
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਹੁਣ ‘ਚੌਂਕੀਦਾਰ’ ਨਹੀਂ ‘ਹਿੱਸੇਦਾਰ’ ਬਣ ਗਏ ਹਨ। ਉਨ੍ਹਾਂ ਪ੍ਰਧਾਨ ਮੰਤਰੀ ‘ਤੇ ਤਰ੍ਹਾਂ-ਤਰ੍ਹਾਂ ਨਾਲ ‘ਮਿੱਤਰ ਉਦਯੋਗਪਤੀਆਂ’ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਲਾਭ ਪਹੁੰਚਾਉਣ ਦੇ ਦੋਸ਼ ਲਾਏ ਰਾਫ਼ੇਲ ਸੌਦੇ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਇਸ ਨਾਲ ਜੁੜਿਆ ਇੱਕ ਕਰਾਰ ਜਨਤਕ ਖੇਤਰ ਦੇ ਉਪਕ੍ਰਮ ਹਿੰਦੁਸਤਾਨ ਏਅਰੋਨਾਟੀਕਸ ਲਿਮਿਟਡ (ਐਚਏਐਲ) ਤੋਂ ਲੈ ਕੇ ਇੱਕ ਅਜਿਹੀ ਨਿੱਜੀ ਕੰਪਨੀ ਨੂੰ ਦੇ ਦਿੱਤਾ ਗਿਆ ਹੈ, ਜਿਸ ਨਾਲ ਇਸ ਖੇਤਰ ‘ਚ ਕਾਰਜ ਦਾ ਕੋਈ ਤਜ਼ਰਬਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਨਿੱਜੀ ਕੰਪਨੀ ਨੂੰ ਇਸ ਨਾਲ 25000 ਕਰੋੜ ਰੁਪਏ ਦਾ ਲਾਭ ਹੋਵੇਗਾ।
ਹਰਸਿਮਰਤ ਦਾ ਰਾਹੁਲ ‘ਤੇ ਵਿਅੰਗ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾਏ ਜਾਣ ਉੱਤੇ ਕਿਹਾ ਕਿ ਇਹ ਸੰਸਦ ਹੈ, ਮੁੰਨਾਭਾਈ ਫਿਲਮ ਦਾ ਪੱਪੀ-ਜੱਫੀ ਵਾਲਾ ਕੋਈ ਸੀਨ ਨਹੀਂ ਹੈ। ਜਦੋਂ ਪੱਤਰਕਾਰ ਨੇ ਇਸ ਉੱਤੇ ਸਵਾਲ ਕੀਤਾ ਕਿ ‘ਰਾਹੁਲ ਨੇ ਪੀਐਮ ਮੋਦੀ ਨੂੰ ਗਲੇ ਲਗਾਇਆ ਉਸ ਉੱਤੇ ਤੁਹਾਡਾ ਕੀ ਕਹਿਣਾ ਹੈ ਤਾਂ ਉਸਦੇ ਜਵਾਬ ‘ਚ ਮੋਦੀ ਸਰਕਾਰ ‘ਚ ਮੰਤਰੀ ਹਰਸਿਮਰਤ ਕੌਰ ਨੇ ਕਿਹਾ ਕਿ ਅੰਦਰ ਸਭ ਡਰਾਮਾ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਮੈਂ ਉਨ੍ਹਾਂ ਦਾ ਸਾਰਾ ਡਰਾਮਾ ਦੇਖਿਆ ਤਾਂ ਉਸ ਤੋਂ ਬਾਅਦ ਸਦਨ ਸਮਾਪਤ ਹੋਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਅਤੇ ਉਨ੍ਹਾਂ ਵੱਲ ਦੇਖਕੇ ਮੁਸਕੁਰਾਉਂਦੇ ਹੋਏ ਪੁੱਛਿਆ ਕਿ ਸਾਨੂੰ ਅਤੇ ਪੰਜਾਬੀਆਂ ਨੂੰ ਨਸ਼ਾ ਕਰਨ ਵਾਲੇ, ਨਸ਼ੇੜੀ ਕਿਹਾ ਜਾਂਦਾ ਹੈ, ਅੱਜ ਇਹ ਕਿਹੜਾ ਕਰਕੇ ਆਏ ਹਨ।