ਬੰਗਲੁਰੂ (ਏਜੰਸੀ)। ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਐਫਆਈਐਚ ਵਿਸ਼ਵ ਰੈਂਕਿੰਗ ‘ਚ ਇੱਕ ਸਥਾਨ ਦੇ ਸੁਧਾਰ ਨਾਲ ਜਰਮਨੀ ਨੂੰ ਪਛਾੜਦੇ ਹੋਏ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ ਜੋ ਅਗਲੀਆਂ ਏਸ਼ੀਆਈ ਖੇਡਾਂ ਅਤੇ ਹਾੱਕੀ ਵਿਸ਼ਵ ਕੱਪ ਤੋਂ ਪਹਿਲਾਂ ਉਸ ਲਈ ਬਹੁਤ ਸਕਾਰਾਤਮਕ ਹੈ ਅਗਸਤ ‘ਚ ਇੰਡੋਨੇਸ਼ੀਆ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀ ਤਿਆਰੀ ‘ਚ ਲੱਗੀ ਪੀ.ਆਰ.ਸ਼੍ਰੀਜੇਸ਼ ਦੀ ਕਪਤਾਨੀ ਵਾਲੀ ਪੁਰਸ਼ ਹਾਕੀ ਟੀਮ ਨੇ ਐਫਆਈ.ਐਚ ਰੈਂਕਿੰਗ ‘ਚ ਸੁਧਾਰ ‘ਤੇ ਖੁਸ਼ੀ ਪ੍ਰਗਟ ਕੀਤੀ ਭਾਰਤ ਨੂੰ ਇਸ ਸਾਲ ਹਾਲੈਂਡ ‘ਚ ਚੈਂਪਿਅੰਜ਼ ਟਰਾਫ਼ੀ ‘ਚ ਚਾਂਦੀ ਤਗਮਾ ਮਿਲਣ ਕਾਰਨ ਇੱਕ ਸਥਾਨ ਦੇ ਸੁਧਾਰ ਦਾ ਫ਼ਾਇਦਾ ਮਿਲਿਆ ਭਾਰਤ ਹੁਣ ਰੈਂਕਿੰਗ ‘ਚ 1484 ਰੇਟਿੰਗ ਅੰਕਾਂ ਨਾਲ ਛੇਵੇਂ ਤੋਂ ਪੰਜਵੇਂ ਨੰਬਰ ‘ਤੇ ਪਹੁੰਚ ਗਿਆ ਹੈ ਜਦੋਂਕਿ ਜਰਮਨੀ ਪੰਜਵੇਂ ਤੋਂ ਛੇਵੇਂ ਨੰਬਰ ‘ਤੇ ਆ ਗਈ ਹੈ।
ਰੈਂਕਿੰਗ ਸੂਚੀ
ਦੇਸ਼ ਅੰਕ
ਆਸਟਰੇਲੀਆ 1906
ਅਰਜਨਟੀਨਾ 1883
ਬੈਲਜ਼ੀਅਮ 1709
ਹਾਲੈਂਡ 1654
ਭਾਰਤ 1484
ਜਰਮਨੀ 1484
ਇੰਗਲੈਂਡ 1220
ਸਪੇਨ 1105
ਨਿਊਜ਼ੀਲੈਂਡ 1103
ਆਇਰਲੈਂਡ 910
ਕਾਨਾਡਾ 882
ਮਲੇਸ਼ੀਆ 843
ਪਾਕਿਸਤਾਨ 818
ਰੈਂਕਿੰਗ ‘ਚ ਸੁਧਾਰ ਨਾਲ ਜ਼ਿੰਮ੍ਹੇਦਾਰੀ ਵਧੇਗੀ : ਕਪਤਾਨ
ਬੰਗਲੁਰੂ ਦੇ ਸਾਈ ਸੈਂਟਰ ‘ਚ ਚੱਲ ਰਹੇ ਰਾਸ਼ਟਰੀ ਕੈਂਪ ‘ਚ ਅਭਿਆਸ ‘ਚ ਲੱਗੀ ਪੁਰਸ਼ ਟੀਮ ਦੇ ਕਪਤਾਨ ਸ਼੍ਰੀਜੇਸ਼ ਨੇ ਰੈਂਕਿੰਗ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਬਹੁਤ ਉਤਸ਼ਾਹਿਤ ਹਾਂ ਕਿ ਵਿਸ਼ਵ ਰੈਂਕਿੰਗ ‘ਚ ਸਾਨੂੰ ਇੱਕ ਸਥਾਨ ਦਾ ਫਾਇਦਾ ਮਿਲਿਆ ਹੈ ਅਸੀਂ ਜਿੰਨ੍ਹਾਂ ਰੈਂਕਿੰਗ ‘ਚ ਅੱਗੇ ਵਧਾਂਗੇ ਉਸ ਨਾਲ ਸਾਡੇ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਿੰਮ੍ਹੇਦਾਰੀ ਵੀ ਵਧਦੀ ਜਾਵੇਗੀ ਸਾਡੇ ਲਈ ਏਸ਼ੀਅਨ ਖੇਡਾਂ ਤੋਂ ਪਹਿਲਾਂ ਇਹ ਆਤਮਵਿਸ਼ਵਾਸ ਵਧਾਉਣ ਵਾਲਾ ਹੈ, ਇਸ ਤੋਂ ਬਾਅਦ ਅਸੀਂ ਵਿਸ਼ਵ ਕੱਪ ‘ਚ ਵੀ ਖੇਡਣਾ ਹੈ ਜਿੱਥੇ ਅਸੀਂ ਘਰੇਲੂ ਦਰਸ਼ਕਾਂ ਸਾਹਮਣੇ ਪੋਡਿਅਮ ‘ਤੇ ਆਉਣਾ ਚਾਹਾਂਗੇ।
ਤਜ਼ਰਬੇਕਾਰ ਗੋਲਕੀਪਰ ਨੇ ਹਾਲਾਂਕਿ ਕਿਹਾ ਕਿ ਮੌਜ਼ੂਦਾ ਰੈਂਕਿੰਗ ਨੇ ਤਾਂ ਸਾਡੇ ਹੌਂਸਲੇ ਨੂੰ ਹੋਰ ਵਧਾਇਆ ਹੈ ਅਤੇ ਇਸ ਸਮੇਂ ਟੀਮ ਦਾ ਟੀਚਾ ਵਿਸ਼ਵ ਦੀਆਂ ਤਿੰਨ ਅੱਵਲ ਟੀਮਾਂ ‘ਚ ਆਉਣਾ ਹੈ ਸ਼੍ਰੀਜੇਸ਼ ਨੇ ਕਿਹਾ ਕਿ ਜਦੋਂ ਤੁਸੀਂ ਵਿਸ਼ਵ ਰੈਂਕਿੰਗ ‘ਚ ਅੱਗੇ ਵਧਦੇ ਹੋ ਤਾਂ ਵਿਰੋਧੀ ਟੀਮਾਂ ਤੁਹਾਡੇ ‘ਤੇ ਨਜ਼ਰ ਰੱਖਦੀਆਂ ਹਨ ਤੁਹਾਡਾ ਪ੍ਰਦਰਸ਼ਨ ਵੀ ਦੂਸਰਿਆਂ ਦੇ ਨਿਸ਼ਾਨੇ ‘ਤੇ ਰਹਿੰਦਾ ਹੈ ਚੈਂਪਿਅੰਜ਼ ਟਰਾਫ਼ੀ ‘ਚ ਸਰਵਸ੍ਰੇਸ਼ਠ ਗੋਲਕੀਪਰ ਚੁਣੇ ਗਏ ਸ਼੍ਰੀਜੇਸ਼ ਨੇ ਕਿਹਾ ਕਿ ਅਸੀਂ ਭਾਰਤੀ ਟੀਮ ‘ਚ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬਣਨ ਦੀ ਸਮਰੱਥਾ ਹੈ ਅਤੇ ਅਸੀਂ ਆਉਣ ਵਾਲੇ ਟੂਰਨਾਮੈਂਟਾਂ ‘ਚ ਚੰਗਾ ਪ੍ਰਦਰਸ਼ਨ ਕਰਕੇ ਇਹ ਸਾਬਤ ਕਰਾਂਗੇ।
ਇਹ ਖਿਡਾਰੀਆਂ ਦੀ ਮਿਹਨਤ ਹੀ ਹੈ ਜਿਸ ਦਾ ਇਹ ਨਤੀਜਾ ਮਿਲਿਆ ਹੈ ਹਾਕੀ ਇੰਡੀਆ ਵਿਭਾਗ ਨੇ ਵੀ ਲਗਾਤਾਰ ਸਾਨੂੰ ਸਮਰਥਨ ਦਿੱਤਾ ਹੈ ਮੈਨੂੰ ਭਰੋਸਾ ਹੈ ਕਿ ਟੀਮ ਚੋਟੀ ਦੀਆਂ ਤਿੰਨ ਟੀਮਾਂ ‘ਚ ਛੇਤੀ ਹੀ ਜਗ੍ਹਾ ਬਣਾ ਲਵੇਗੀ ਅਤੇ ਆਪਣੀ ਮੇਜ਼ਬਾਨੀ ‘ਚ ਭੁਵਨੇਸ਼ਵਰ ‘ਚ ਹੋ ਰਹੇ ਵਿਸ਼ਵ ਕੱਪ ‘ਚ ਸਾਡਾ ਟੀਚਾ ਤਗਮਾ ਜਿੱਤਣਾ ਹੈ।