ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਸਕਾਰਪੀਓ ਗੱਡੀ ਤੇ ਡੇਢ ਕਿੱਲੋ ਅਫ਼ੀਮ ਬਰਾਮਦ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਜ਼ਿਲ੍ਹਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਸੁੱਖਾ ਕਾਹਲਵਾਂ ਦੇ ਸਾਥੀ ਨੂੰ ਤਿੰਨ ਹੋਰ ਸਾਥੀਆਂ ਸਮੇਤ ਸਕਾਰਪੀਓ ਗੱਡੀ, 01 ਕਿੱਲੋ 500 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਨੇ ਦੱਸਿਆ ਕਿ ਧੂਰੀ ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਜਾਮਿਨ ਖਾਨ, ਆਦਿਲ ਖਾਨ, ਸੋਕੀਨ ਖਾਨ ਅਤੇ ਸਾਹਰੁਖ ਖਾਨ ਖਿਲਾਫ 18/61/85 ਐਨਡੀਪੀਐਸ ਐਕਟ ਥਾਣਾ ਸਿਟੀ ਧੂਰੀ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। (Sukka Kalwan)
ਗਰਗ ਨੇ ਦੱਸਿਆ ਕਿ ਤਫਤੀਸ਼ ਦੌਰਾਨ ਨਜ਼ਦੀਕ ਮਾਰਕਿਟ ਕਮੇਟੀ ਧੂਰੀ ਕੋਲ ਨਾਕਾਬੰਦੀ ਦੌਰਾਨ ਕਾਰ ਨੰਬਰ ਪੀਬੀ11ਬੀਬੀ -7562 ਸਕਾਰਪੀਓ ਦੀ ਸਰਚ ਦੌਰਾਨ ਕਾਰ ਵਿੱਚੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਜਾਮਿਨ ਖਾਨ ਸੀਆਰਪੀਐਫ ‘ਚ ਸਬ ਇੰਸਪੈਕਟਰ ਸਾਲ 1982 ਵਿੱਚ ਮੈਡੀਕਲ ਪੈਨਸ਼ਨ ‘ਤੇ ਆਇਆ ਹੋਇਆ ਹੈ। ਮੈਡੀਕਲ ਪੈਨਸ਼ਨ ਆਉਣ ਤੋਂ ਬਾਅਦ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਹੋਣ ਤੋਂ ਬਾਅਦ ਇਸ ਦੀ ਸਾਲ 1997 ਵਿੱਚ ਪੈਨਸ਼ਨ ਬੰਦ ਹੋ ਗਈ ਸੀ ਜਿਸ ਦੇ ਸਬੰਧ ਸੁੱਖਾ ਕਾਹਲਵਾਂ ਅਪਰਾਧਿਕ ਗਰੁੱਪ ਨਾਲ ਹੋ ਗਏ। (Sukka Kalwan)
ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਪਾੜ ਹੋਰ ਵਧਣ ਕਾਰਨ ਸਥਿਤੀ ਬਣੀ ਗੰਭੀਰ
ਐੱਸਐੱਸਪੀ ਨੇ ਦੱਸਿਆ ਕਿ ਸੁੱਖਾ ਕਾਹਲਵਾਂ ਇਸ ਦੇ ਘਰ ਠਹਿਰਦਾ ਰਿਹਾ ਜਿਸ ਨੇ ਗੈਂਗ ਨਾਲ ਮਿਲ ਕੇ ਜਲੰਧਰ, ਫਤਿਹਾਬਾਦ (ਹਰਿਆਣਾ), ਸਿਟੀ ਟੋਹਾਣਾ ਵਿਖੇ ਵਾਰਦਾਤਾਂ ਕੀਤੀਆਂ। ਇਸ ਸਬੰਧੀ ਮੁਕੱਦਮੇ ਦਰਜ ਹਨ। ਐਸਐਸਪੀ ਗਰਗ ਨੇ ਦੱÎਸਿਆ ਕਿ ਕਰੀਬ ਇੱਕ ਹਫਤਾ ਪਹਿਲਾਂ ਸ਼ਿਵਪੁਰੀ ਨੇੜੇ ਪਿੰਡ ਕਨਗਲਾ (ਮੱਧ ਪ੍ਰਦੇਸ਼) ਤੋਂ ਸੱਤੂ ਨਾਂਅ ਦੇ ਵਿਅਕਤੀ ਕੋਲੋਂ ਤਰਲ ਅਫੀਮ (ਦੁੱਧ) ਟਰੇਨ ਰਾਹੀਂ ਲੈ ਕੇ ਆਇਆ ਸੀ, ਇਸੇ ਦੌਰਾਨ ਇਸ ਦੇ ਲੜਕੇ ਆਦਿਲ ਖਾਂ ਦੇ ਨਿਕਾਹ ਬਾਰੇ ਗੱਲਬਾਤ ਦਾ ਪ੍ਰੋਗਰਾਮ ਬਣ ਗਿਆ, ਜੋ ਸਮੇਤ ਆਪਣੇ ਲੜਕੇ ਆਦਿਲ ਖਾਂ ਆਪਣੇ ਭਰਾ ਸੌਕੀਨ ਖਾਂ ਅਤੇ ਆਪਣੇ ਭਤੀਜੇ ਸ਼ਾਹਰੁਖ ਖਾਂ ਦੇ ਆਪਣੀ ਸਕਾਰਪੀਓ ਗੱਡੀ ਵਿੱਚ ਅਫੀਮ ਵਾਲਾ ਬੈਗ ਤੇ ਦੋ ਮਠਿਆਈ ਦੇ ਡੱਬੇ ਰੱਖ ਕੇ ਸਮਰਾਲਾ ਚੌਂਕ ਲੁਧਿਆਣਾ ਵਿਖੇ ਆਪਣੇ ਲੜਕੇ ਆਦਿਲ਼ ਖਾਂ ਦੇ ਨਿਕਾਹ ਦੀ ਗੱਲਬਾਤ ਕਰਨ ਲਈ ਜਾ ਰਹੇ ਸੀ।
ਜਿੱਥੋਂ ਇਸਨੇ ਇਹ ਅਫੀਮ ਏਅਰ ਪੋਰਟ ਰੋਡ ਜੀਰਕਪੁਰ ਵਿਖੇ ਕਿਸੇ ਡਰਾਈਵਰ ਸ਼ਿੰਗਾਰਾ ਸਿੰਘ ਰਾਹੀਂ ਬਹਾਦਰ ਸਿੰਘ ਸਰਪੰਚ ਪਿੰਡ ਮੱਟਰਾਂ ਨੂੰ ਦੇਣੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਅਫ਼ੀਮ ਜ਼ਿਲ੍ਹਾ ਸੰਗਰੂਰ ਵਿੱਚ ਕਿਹੜੇ ਸਪਲਾਇਰਾਂ ਨੂੰ ਸਪਲਾਈ ਕਰਦੇ ਸਨ, ਉਹਨਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਏਗੀ। ਉਨ੍ਹਾਂ ਦੱਸਿਆ ਕਿ ਜਾਮਨ ਖਾਨ ਖਿਲਾਫ ਐਨਡੀਪੀਐੱਸ ਐਕਟ ਤਹਿਤ 3 ਮਾਮਲੇ, ਲੁੱਟ ਖੋਹ, ਚੋਰੀ ਤੇ ਅਸਲਾ ਐਕਟ ਦੇ 3 ਮਾਮਲੇ ਪਹਿਲਾ ਦਰਜ਼ ਹਨ।