ਆਈ.ਸੀ.ਸੀ. ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਦੌਰੇ ‘ਤੇ ਖੇਡ ਭਾਵਨਾ ਦਾ ਉਲੰਘਣ ਕਰਨ ਦਾ ਦੋਸ਼ੀ ਠਹਿਰਾਇਆ | Sports News
ਗਾਲੇ (ਏਜੰਸੀ)। ਸ਼੍ਰੀਲੰਕਾਈ ਕਪਤਾਨ ਦਿਨੇਸ਼ ਚਾਂਡੀਮਲ ਅਤੇ ਉਸਦੇ ਦੋ ਕ੍ਰਿਕਟ ਅਧਿਕਾਰੀ ਕੋਚ ਚੰਡਿਕਾ ਹਥਰੂਸਿੰਘਾ ਅਤੇ ਮੈਨੇਜਰ ਅਸਾਂਕਾ ਗੁਰੁਸਿਨਹਾ ਦੱਖਣੀ ਅਫ਼ਰੀਕਾ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਈ ਦੋ ਟੈਸਟ ਮੈਚਾਂ ਦੀ ਲੜੀ ‘ਚ ਹਿੱਸਾ ਨਹੀਂ ਲੈਣਗੇ ਸਾਰਿਆਂ ਨੂੰ ਆਈ.ਸੀ.ਸੀ. ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਦੌਰੇ ‘ਤੇ ਖੇਡ ਭਾਵਨਾ ਦਾ ਉਲੰਘਣ ਕਰਨ ਦਾ ਦੋਸ਼ੀ ਠਹਿਰਾਇਆ ਹੈ ਦੱਖਣੀ ਅਫ਼ਰੀਕਾ ਵਿਰੁੱਧ ਗਾਲੇ ‘ਚ ਪਹਿਲੇ ਟੈਸਟ ਤੋਂ ਪਹਿਲਾਂ ਰਾਤ ਭਰ ਚੱਲੀ ਨਿਆਇਕ ਕਮਿਸ਼ਨ ਦੀ ਬੈਠਕ ‘ਚ ਸ਼੍ਰੀਲੰਕਾਈ ਕਪਤਾਨ ਅਤੇ ਉਸਦੇ ਅਧਿਕਾਰੀਆਂ ਨੂੰ ਪਿਛਲੇ ਮਹੀਨੇ ਵੈਸਟਇੰਡੀਜ਼ ਦੌਰੇ ‘ਚ ਬਾਲ ਟੈਂਪਰਿੰਗ ਮਾਮਲੇ ਤੋਂ ਬਾਅਦ ਸਜਾ ਵਿਰੁੱਧ ਬਹਿਸ ਕਰਨ ਅਤੇ ਖੇਡ ਭਾਵਨਾ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ ਅਜਿਹੇ ‘ਚ ਤਿੰਨਾਂ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਸ਼ੁਰੂ ਹੋਈ ਦੋ ਟੈਸਟਾਂ ਦੀ ਲੜੀ ‘ਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਹੋਵੇਗੀ ਸਾਰਿਆਂ ਨੇ ਇਸ ਫ਼ੈਸਲੇ ‘ਤੇ ਬਾਹਰ ਬੈਠਣ ‘ਤੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ। (Sports News)
ਸ਼੍ਰੀਲੰਕਾ-ਵੈਸਟਇੰਡੀਜ਼ ਦਰਮਿਆਨ ਹੋਈ ਟੈਸਟ ਲੜੀ ਦੇ ਦੂਸਰੇ ਮੈਚ ਦੇ ਤੀਸਰੇ ਦਿਨ ਗੇਂਦ ਨਾਲ ਛੇੜਖਾਨੀ ਮਾਮਲੇ ‘ਚ ਚਾਂਡੀਮਲ ਨੂੰ ਦੋਸ਼ੀ ਪਾਇਆ ਗਿਆ ਸੀ ਪਰ ਸ਼੍ਰੀਲੰਕਾਈ ਟੀਮ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਮੈਚ ਲਈ ਮੈਦਾਨ ‘ਤੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਬਹਿਸ ਤੋਂ ਬਾਅਦ ਮੈਚ ਦੋ ਘੰਟੇ ਦੇਰੀ ਨਾਲ ਸ਼ੁਰੂ ਹੋ ਸਕਿਆ ਸੀ। (Sports News)