ਵਿਸ਼ਵ ਕੱਪ ‘ਚ ਪਹਿਲੀ ਵਾਰ ਆਹਮਣੇ ਸਾਹਮਣੇ ਸ਼ਨਿੱਚਰਵਾਰ ਰਾਤ 11.30
- ਕ੍ਰੋਏਸ਼ੀਆ 1998 ਦੀ ਸੈਮੀਫਾਈਨਲਿਸਟ, ਰੂਸ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ ‘ਚ | World Cup
- ਦੋਵੇਂ ਟੀਮਾਂ ਪੈਨਲਟੀ ਸ਼ੂਟਆਊਟ ਰਾਹੀਂ ਕੁਆਰਟਰ ਫਾਈਨਲ ‘ਚ ਪਹੁੰਚੀਆਂ ਹਨ | World Cup
- ਵਿਸ਼ਵ ਰੈਂਕਿੰਗ ‘ਚ ਰੂਸ 65 ਵੇਂ ਸਥਾਨ ‘ਤੇ ਜਦੋਂਕਿ ਕ੍ਰੋਏਸ਼ੀਆ 18ਵੇਂ ਨੰਬਰ ਦੀ ਟੀਮ ਹੈ | World Cup
- ਵਿਸ਼ਵ ਰੈਂਕਿੰਗ ‘ਚ ਰੂਸ 65ਵੇਂ ਜਦੋਂਕਿ ਕ੍ਰੋਏਸ਼ੀਆ 18ਵੇਂ ਸਥਾਨ ‘ਤੇ ਹੈ | World Cup
ਸੋੱਚੀ, (ਏਜੰਸੀ)। ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਰੂਸ ਅੱਜ ਕ੍ਰੋਏਸ਼ੀਆ ਵਿਰੁੱਧ ਆਪਣੇ ਦੇਸ਼ ਦੀਆਂ ਆਸਾਂ ਦਾ ਭਾਰ ਲੈ ਕੇ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਨਿੱਤਰੇਗਾ, ਹਾਲਾਂਕਿ ਰੂਸੀ ਟੀਮ ਨੇ ਸਾਫ਼ ਕੀਤਾ ਹੈ ਕਿ ਉਹ ਦਬਾਅ ਦੇ ਬਜਾਏ ਰੋਮਾਂਚ ਲਈ ਖੇਡੇਗੀ ਰੂਸ ਨੇ ਆਖ਼ਰੀ 16 ਦੇ ਮੁਕਾਬਲੇ ‘ਚ ਸਪੇਨ ਜਿਹੀ ਮਜ਼ਬੂਤ ਟੀਮ ਨੂੰ ਪੈਨਲਟੀ ਸ਼ੂਟਆਊਟ ‘ਚ 4-3 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਇਸ ਜਿੱਤ ਤੋਂ ਬਾਅਦ ਹਾਲਤ ਇਹ ਸੀ ਕਿ ਪੂਰੇ ਰੂਸ ‘ਚ ਸੜਕਾਂ ‘ਤੇ ਦੇਸ਼ਵਾਸੀਆਂ ਨੇ ਉੱਤਰਕੇ ਰਾਤ ਭਰ ਜਸ਼ਨ ਮਨਾਇਆ ਜਿਸ ਨਾਲ ਕੂੜੇ ਦਾ ਪਹਾੜ ਇਕੱਠਾ ਹੋ ਗਿਆ ਰੂਸੀਆਂ ਨੂੰ ਵੀ ਸਪੇਨ ‘ਤੇ ਜਿੱਤ ਦਾ ਭਰੋਸਾ ਨਹੀਂ ਸੀ, ਪਰ ਇਸ ਤੋਂ ਬਾਅਦ ਹੁਣ ਉਸ ਤੋਂ ਆਸਾਂ ਵਧ ਗਈਆਂ ਹਨ ਅਤੇ ਸਾਰਿਆਂ ਨੂੰ ਭਰੋਸਾ ਹੈ ਕਿ ਮੇਜ਼ਬਾਨ ਟੀਮ ਸੈਮੀਫਾਈਨਲ ਦੀ ਰਾਹ ਸੌਖਿਆਂ ਪਾਰ ਕਰ ਸਕਦੀ ਹੈ
ਦੋਵੇਂ ਟੀਮਾਂ ਪੈਨਲਟੀ ਸ਼ੂਟ ਆਊਟ ਰਾਹੀਂ ਕੁਆਰਟਰ ਫਾਈਨਲ ‘ਚ ਪਹੁੰਚੀਆਂ | World Cup
ਟੂਰਨਾਮੈਂਟ ‘ਚ ਹੇਠਲੀ ਰੈਂਕਿੰਗ ਦੀ ਟੀਮ ਦੇ ਤੌਰ ‘ਤੇ ਉੱਤਰੀ ਰੂਸ ਨੂੰ ਹੁਣ ਰਾਸ਼ਟਰੀ ਹੀਰੋਜ਼ ਦੀ ਟੀਮ ਦਾ ਦਰਜਾ ਮਿਲ ਗਿਆ ਹੈ ਅਤੇ ਸੋੱਚੀ ਦੇ ਫਿਸ਼ਤ ਸਟੇਡੀਅਮ ‘ਚ ਵੀ ਉਹਨਾਂ ਤੋਂ ਕ੍ਰੋਏਸ਼ੀਆ ਵਿਰੁੱਧ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਹੀ ਆਸ ਕੀਤੀ ਜਾ ਰਹੀ ਹੈ ਰੂਸ ਦੇ ਅੱਵਲ ਸਟਰਾਈਕਰ ਅਰਟੇਮ ਜ਼ਿਊਬਾ ਦੇ ਪ੍ਰਦਰਸ਼ਨ ਅਤੇ ਪਿਛਲੇ ਮੈਚ ‘ਚ 2010 ਵਿਸ਼ਵ ਕੱਪ ਜੇਤੂ ਸਪੇਨ ਵਿਰੁੱਧ ਜ਼ਬਰਦਸਤ ਅੰਦਾਜ਼ ‘ਚ ਦੋ ਪੈਨਲਟੀ ਬਚਾਉਣ ਵਾਲੇ ਗੋਲਕੀਪਰ ਇਗੋਰ ਅਕਿਨਫੀਫ ਇਸ ਸਮੇਂ ਟੀਮ ਦੀ ਸਭ ਤੋਂ ਵੱਡੀ ਤਾਕਤ ਮੰਨੇ ਜਾ ਰਹੇ ਹਨ ਰੂਸ ਦੇ ਕੋਚ ਸਤਾਨਿਸਲਾਵ ਚੇਚੇਸੋਵ ਨੇ ਕ੍ਰੋਏਸ਼ੀਆ ਵਿਰੁੱਧ ਮੈਚ ਤੋਂ ਪਹਿਲਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸਟੇਡੀਅਮ ‘ਚ 48 ਹਜ਼ਾਰ ਦਰਸ਼ਕ ਆਪਣੀ ਘਰੇਲੂ ਟੀਮ ਦਾ ਸਮਰਥਨ ਕਰਨ ਲਈ ਮੌਜ਼ੂਦ ਰਹਿਣਗੇ। (World Cup)
ਚੇਰਚੇਸੋਵ ਨੇ ਹਾਲਾਂਕਿ ਮਿਡਫੀਲਡ ਨੂੰ ਲੈ ਕੇ ਕੁਝ ਚਿੰਤਾਵਾਂ ਪ੍ਰਗਟ ਕੀਤੀਆਂ ਹਨ ਅਲੇਨ ਜਾਗੋਏਵ ਹੈਮਸਟ੍ਰਿੰਗ ਦੀ ਸੱਟ ਤੋਂ ਉੱਭਰ ਚੁੱਕੇ ਹਨ ਪਰ ਅਜੇ ਵੀ ਟਰੇਨਿੰਗ ‘ਚ ਪੂਰੀ ਤਰ੍ਹਾਂ ਹਿੱਸਾ ਨਹੀਂ ਲੈ ਸਕੇ ਜਿਸ ਨਾਲ ਉਹਨਾਂ ਦੀ ਫਿਟਨੈੱਸ ਦੀ ਸਥਿਤੀ ਸਾਫ਼ ਨਹੀਂ ਹੈ ਜਦੋਂਕਿ ਸਾਮੇਦੋਵ ਵੀ ਫਿਟਨੈੱਸ ਕਾਰਨਾਂ ਕਰਕੇ ਬਾਹਰ ਰਹੇ ਸਾਥੀ ਮਿਡਫੀਲਡਰ ਯੂਕੀ ਜ਼ਿਰਕੋਵ ਸੱਟ ਕਾਰਨ ਦੂਸਰੇ ਪਾਸੇ ਕ੍ਰੋਏਸ਼ੀਆ ਦੀ ਤਾਕਤ ਉਸਦੀ ਮਿਡਫੀਲਡ ਹੋਵੇਗੀ ਜਿਸ ਵਿੱਚ ਲੂਕਾ ਮੋਡਰਿਕ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਮਾਰੀਓ ਮਾਂਡਜੂਕਿਕ, ਮਾਰਕੋ ਜਾਵਾ ਅਤੇ ਆਂਦਰੇ ਕ੍ਰਾਮਾਰਿਕ ਕ੍ਰੋਏਸ਼ੀਆ ਦੇ ਹਮਲੇ ਦੇ ਵਿਸ਼ਵ ਪੱਧਰੀ ਖਿਡਾਰੀ ਹਨ ਜਿੰਨ੍ਹਾਂ ਨੂੰ ਰੋਕਣਾ ਰੂਸੀਆਂ ਲਈ ਚੁਣੌਤੀਪੂਰਨ ਹੋਵੇਗਾ ਰੂਸ ਆਪਣੀ ਆਜ਼ਾਦੀ ਤੋਂ ਬਾਅਦ ਹੀ ਵਿਸ਼ਵ ਕੱਪ ਸੈਮੀਫਾਈਨਲ ਤੱਕ ਨਹੀਂ ਪਹੁੰਚਿਆ ਜਦੋਂਕਿ ਬਤੌਰ ਸੋਵੀਅਤ ਸੰਘ ਉਸਨੇ 1966 ‘ਚ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਸੀ। (World Cup)
ਕ੍ਰੋਏਸ਼ੀਆ 1998 ਦੀ ਸੈਮੀਫਾਈਨਲਿਸਟ, ਰੂਸ ਆਜਾਦੀ ਤੋਂ ਬਾਅਦ ਪਹਿਲੀ ਵਾਰ ਕੁਆਰਟਰਫਾਈਨਲ ‘ਚ | World Cup
ਕ੍ਰੋਏਸ਼ੀਆ ਦਾ ਹੁਣ ਤੱਕ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ 1998 ਵਿਸ਼ਵ ਕੱਪ ‘ਚ ਸੈਮੀਫਾਈਨਲ ਤੱਕ ਪਹੁੰਚਣਾ ਹੈ ਜਿੱਥੇ ਟੀਮ ਨੂੰ ਚੈਂਪਿਅਨ ਫਰਾਂਸ ਹੱਥੋਂ 2-1 ਦੀ ਮਾਤਾ ਝੱਲਣੀ ਪਈ ਸੀ ਅਤੇ ਟੀਮ ਨੇ ਹਾਲੈਂਡ ਨੂੰ 2-1 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ ਸੀ। ਰੂਸ ਦਾ ਹੁਣ ਤੱਕ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਸੋਵੀਅਤ ਸੰਘ ਦੇ ਤੌਰ ‘ਤੇ 1966 ‘ਚ ਚੌਥੇ ਸਥਾਨ ‘ਤੇ ਰਹੀ ਸੀ ਜਦੋਂਕਿ 1970 ‘ਚ ਕੁਆਰਟਰ ਫਾਈਨਲ ਤੱਕ ਪਹੁੰਚੀ ਹੈ ਪਰ ਸੋਵੀਅਤ ਸੰਘ ਦੀ ਵੰਡ ਤੋਂ ਬਾਅਦ ਟੀਮ ਪਹਿਲੀ ਵਾਰ ਵਿਸ਼ਵ ਕੱਪ ਦਾ ਕੁਆਰਟਰ ਫਾਈਨਲ ਖੇਡ ਰਹੀ ਹੈ। (World Cup)
ਮੇਜ਼ਬਾਨਾਂ ਵਿਰੁੱਧ ਚੰਗਾ ਨਹੀਂ ਕ੍ਰੋਏਸ਼ੀਆ ਦਾ ਰਿਕਾਰਡ | World Cup
ਆਪਣਾ ਪੰਜਵਾਂ ਵਿਸ਼ਵ ਕੱਪ ਖੇਡ ਰਹੀ ਕ੍ਰੋਏਸ਼ੀਆ ਦੀ ਟੀਮ ਲਈ ਇਹ ਤੀਸਰਾ ਮੌਕਾ ਹੈ ਜਦੋਂ ਉਹ ਵਿਸ਼ਵ ਕੰਪ ਦੇ ਮੇਜ਼ਬਾਨ ਵਿਰੁੱਧ ਮੈਚ ਖੇਡੇਗੀ ਪਰ ਇਸ ਵਿੱਚ ਅੰਕੜੇ ਉਸਦੇ ਹੱਕ ‘ਚ ਨਹੀਂ ਹਨ ਕਿਉਂਕਿ 1998 ‘ਚ ਫਰਾਂਸ ਦੀ ਮੇਜ਼ਬਾਨੀ ‘ਚ ਉਸਨੂੰ ਫਰਾਂਸ ਤੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ 2014 ‘ਚ ਬ੍ਰਾਜ਼ੀਲ ਦੀ ਮੇਜ਼ਬਾਨੀ ‘ਚ ਉਸਨੂੰ ਬ੍ਰਾਜ਼ੀਲ ਤੋਂ 3-1 ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (World Cup)
ਪ੍ਰੀ ਕੁਆਰਟਰ ਫਾਈਨਲ ‘ਚ ਰੂਸ ਨੇ ਨਿਰਧਾਰਤ ਸਮੇਂ ‘ਚ ਸਪੇਨ ਨਾਲ 1-1 ਦੇ ਡਰਾਅ ਤੋਂ ਬਾਅਦ ਪੈਨਲਟੀ ਸ਼ੂਟ ਆਊਟ ‘ਚ 4-3 ਨਾਲ ਜਿੱਤ ਹਾਸਲ ਕੀਤੀ ਜਦੋਂਕਿ ਕ੍ਰੋਏਸ਼ੀਆ ਨੇ ਡੈਨਮਾਰਕ ਨਾਲ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ‘ਚ 3-2 ਨਾਲ ਜਿੱਤ ਹਾਸਲ ਕੀਤੀ। ਰੂਸ ਨੇ ਸਪੇਨ ਵਿਰੁੱਧ ਪੈਨਲਟੀ ਸ਼ੂਟਆਊਟ ‘ਚ ਸਾਰੇ ਖਿਡਾਰੀਆਂ ਨੇ ਗੋਲ ਕੀਤੇ ਅਤੇ ਗੋਲਕੀਪਰ ਅਕਿਨਫੀਵ ਨੇ ਦੋ ਗੋਲ ਬਚਾਏ ਵਿਸ਼ਵ ਕੱਪ ‘ਚ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਟੀਮਾਂ ਆਹਮਣੇ ਸਾਹਮਣੇ ਹੋ ਰਹੀਆਂ ਹਨ
ਕ੍ਰੋਏਸ਼ੀਆ ਦੇ 11, ਰੂਸ ਨੇ ਕੀਤੇ 13 ਗੋਲ | World Cup
ਕ੍ਰੋਏਸ਼ੀਆ ਨੇ ਹੁਣ ਤੱਕ ਆਪਣੇ ਚਾਰੇ ਮੈਚ ਜਿੱਤੇ ਹਨ ਜਿਸ ਵਿੱਚ ਕੁੱਲ 11 ਗੋਲ ਕੀਤੇ ਹਨ ਜਦੋਂਕਿ 4 ਗੋਲ ਟੀਮ ਦੇ ਵਿਰੁੱਧ ਹੋਏ ਹਨ ਜਦੋਂਕਿ ਰੂਸ ਨੇ ਖੇਡੇ ਚਾਰ ਮੈਚਾਂ ‘ਚ ਤਿੰਨ ਜਿੱਤੇ ਅਤੇ ਇੱਕ ਹਾਰਿਆ ਜਿਸ ਵਿੱਚ ਟੀਮ ਨੇ 13 ਗੋਲ ਕੀਤੇ ਅਤੇ 8 ਗੋਲ ਟੀਮ ਦੇ ਵਿਰੁੱਧ ਹੋਏ ਹਨ। (World Cup)