ਭਾਰਤ-ਪਾਕਿਸਤਾਨ ਲੜਾਈ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਡਮਿਰਲ ਨਾਦਕਰਣੀ ਦਾ ਦੇਹਾਂਤ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਜੇ ਜੀ ਨਾਦਕਰਣੀ ਦੇ ਦੇਹਾਂਤ ‘ਤੇ ਸ਼ੋਕ ਪ੍ਰਗਟ ਕੀਤਾ। ਗੋਆ ਦੀ ਆਜ਼ਾਦੀ ਅਤੇ ਭਾਰਤ-ਪਾਕਿਸਤਾਨ ਲੜਾਈ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਡਮਿਰਲ ਨਾਦਕਰਣੀ ਦਾ ਸੋਮਵਾਰ ਨੂੰ ਮੁੰਬਈ ‘ਚ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਸ੍ਰੀ ਮੋਦੀ ਨੇ ਟਵੀਟ ਕੀਤਾ, ‘ਭਾਰਤੀ ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਜੇ ਜੀ ਨਾਦਕਰਣੀ ਦੇ ਦੇਹਾਂਤ ਤੋਂ ਕਾਫ਼ੀ ਦੁੱਖ ਹੋਇਆ। ਉਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਰਾਸ਼ਟਰ ਦੀ ਸੇਵਾ ਕੀਤੀ ਅਤੇ ਸਮੁੰਦਰੀ ਇਤਿਹਾਸ ਨੂੰ ਲੈ ਕੇ ਉਹ ਕਾਫ਼ੀ ਭਾਵੁਕ ਸਨ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਦੇ ਨਾਲ ਹਨ।’
ਰੱਖਿਆ ਮੰਤਰਾਲੇ ਦੇ ਬਲਾਰੇ ਨੇ ਦੱਸਿਆ ਕਿ 14ਵੇਂ ਜਲ ਸੈਨਾ ਮੁਖੀ ਦੀ ਮੁੰਬਈ ਦੇ ਕੋਲਾਬਾ ਖ਼ੇਤਰ ‘ਚ ਆਈਐੱਨਐੱਸਐੱਚ ਅਸ਼ਵਨੀ ਜਲ ਸੈਨਾ ਹਸਪਤਾਲ ‘ਚ ਮੋਤ ਹੋਈ। ਪੀਵੀਐੱਸਐੱਮ ਅਤੇ ਏਵੀਐੱਸਐੱਮ ਪੁਰਸਕਾਰਾਂ ਨਾਲ ਸਨਮਾਨਿਤ ਨਾਦਰਕਣੀ ਇੱਕ ਦਸੰਬਰ 1987 ਤੋਂ 30 ਨਵੰਬਰ 1990 ਤੱਕ ਭਾਰਤੀ ਫੌਜ ‘ਚ ਰਹੇ ਸਨ।ਰੱਖਿਆ ਮੰਤਰੀ ਨਿਰਮਲਾ ਸੀਤਾਰਾਮਣ ਨੇ ਐਡਮਿਰਲ ਨਾਦਕਰਣੀ ਦੇ ਦੇਹਾਂਤ ‘ਤੇ ਸ਼ੋਕ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ,”ਉਨ੍ਹਾਂ ਗੋਆ ਦੀ ਆਜ਼ਾਦੀ ‘ਚ ਹਿੱਸਾ ਲਿਆ ਅਤੇ 1965 ਦੇ ਭਾਰ-ਪਾਕਿਸਤਾਨ ਯੁੱਧ ਅਤੇ 1971 ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ।” (Admiral Nadkarni)