ਰੂਸ ਤੇ ਅਮਰੀਕਾ ਸਿਖਰ ਮੀਟਿੰਗ ਦੇ ਸਮੇਂ ਤੇ ਸਥਾਨ ਬਾਰੇ ਛੇਤੀ ਐਲਾਨ ਕਰੇਗਾ
ਵਾਸ਼ਿੰਗਟਨ/ਮਾਸਕੋ, (ਏਜੰਸੀ)। ਅਮਰੀਕਾ ਤੇ ਰੂਸ ਦਰਮਿਆਨ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਲਾਦੀਮੀਰ ਪੁਤਿਨ ਦਰਮਿਆਨ ਛੇਤੀ ਸਿਖਰ ਮੀਟਿੰਗ ਸਬੰਧੀ ਸਮਝੌਤਾ ਹੋ ਗਿਆ। ਇਸ ਸਮਝੌਤੇ ਨਾਲ ਅਮਰੀਕੀ ਸਹਿਯੋਗੀਆਂ ਦੀ ਚਿੰਤਾ ਵਧ ਸਕਦੀ ਹੈ ਜਦ ਕਿ ਟਰੰਪ ਨੂੰ ਆਪਣੇ ਦੇਸ਼ ਵਿਚ ਅਲੋਚਕਾਂ ਦੀ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰੈਮਲਿਨ ‘ਚ ਪੁਤਿਨ ਦੀ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨਾਲ ਮੁਲਾਕਾਤ ਤੋਂ ਬਾਅਦ ਰੂਸ ਦੇ ਵਿਦੇਸ਼ੀ ਨੀਤੀ ਸਹਿਯੋਗੀ ਯੂਰੀ ਉਸ਼ਾਕੋਵ ਨੇ ਸਮਝੌਤੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੀਜੇ ਦੇਸ਼ ‘ਚ ਸਿਖਰ ਬੈਠਕ ਹੋਵੇਗੀ ਤੇ ਇਸ ਦੇ ਲਈ ਤਿਆਰ ਹੋਣ ਲਈ ਕਈ ਹਫ਼ਤਿਆਂ ਦੀ ਲੋੜ ਹੈ।
ਸੰਮੇਲਨ ‘ਚ ਟਰੰਪ ਵੀ ਮੌਜੂਦ ਰਹਿਣਗੇ
ਰੂਸ ਤੇ ਅਮਰੀਕਾ ਸਿਖਰ ਮੀਟਿੰਗ ਦੇ ਸਮੇਂ ਤੇ ਸਥਾਨ ਬਾਰੇ ਛੇਤੀ ਐਲਾਨ ਕਰੇਗਾ ਵਾਸ਼ਿੰਗਟਨ ‘ਚ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਮੀਟਿੰਗ ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਆਗੂਆਂ ਦੇ 11-12 ਜੁਲਾਈ ਦੇ ਸਿਖਰ ਸੰਮੇਲਨ ਤੋਂ ਬਾਅਦ ਹੋਵੇਗੀ। ਇਸ ਸੰਮੇਲਨ ‘ਚ ਟਰੰਪ ਵੀ ਮੌਜੂਦ ਰਹਿਣਗੇ ਟਰੰਪ ਨੇ ਹੇਲਸਿੰਕੀ ਨੂੰ ਮੀਟਿੰਗ ਲਈ ਸੰਭਾਵਿਤ ਸਥਾਨ ਹੋਣ ਦੀ ਵੀ ਪੁਸ਼ਟੀ ਕੀਤੀ। ਹਾਲਾਂਕਿ ਕੁਝ ਅਧਿਕਾਰੀਆਂ ਅਨੁਸਾਰ ਰੂਸ ਇਸ ਸਿਖਰ ਮੀਟਿੰਗ ਨੂੰ ਆਸਟਰੀਆ ਦੀ ਰਾਜਧਾਨੀ ਵਿਆਨਾ ‘ਚ ਕਰਵਾਏ ਜਾਣ ਸਬੰਧੀ ਦਬਾਅ ਪਾ ਰਿਹਾ ਹੈ। ਟਰੰਪ ਨੇ ਸੀਰੀਆ ਤੇ ਯੂਕਰੇਨ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਪੁਤਿਨ ਨਾਲ ਚਰਚਾ ਕਰਨ ਦੀ ਗੱਲ ਕਹੀ ਹੈ।
ਹਾਲਾਂਕਿ ਉਨ੍ਹਾਂ ਦੀ ਵਾਰਤਾ ਸੂਚੀ ‘ਚ ਅਮਰੀਕੀ ਖੁਫ਼ੀਆ ਅਧਿਕਾਰੀਆਂ ਦੀ ਉਹ ਚਿਤਾਵਨੀ ਸ਼ਾਮਲ ਨਹੀਂ ਹੈ ਕਿ ਰੂਸ ਨਵੰਬਰ ‘ਚ ਹੋਣ ਵਾਲੇ ਅਮਰੀਕੀ ਕਾਂਗਰਸ ਚੋਣ ‘ਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗਾ। ਦੋਵੇਂ ਆਗੂ ਇਸ ਤੋਂ ਪਹਿਲਾਂ ਵੀਅਤਨਾਮ ‘ਚ ਏਸ਼ੀਆ-ਪ੍ਰਸ਼ਾਂਤ ਸਿਖਰ ਸੰਮੇਲਨ ਦੌਰਾਨ ਬੀਤੇ ਸਾਲ ਨਵੰਬਰ ਵਿਚ ਮਿਲੇ ਸਨ। ਉਸ ਗੱਲਬਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਦੇ 2016 ਦੇ ਰਾਸ਼ਟਰਪਤੀ ਚੋਣ ਵਿਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ਾਂ ‘ਚ ਪੁਤਿਨ ਨੇ ਨਾਂਹ ਕੀਤੀ ਬਾਅਦ ‘ਚ ਟਰੰਪ ਆਪਣੀ ਇਸ ਟਿੱਪਣੀ ਤੋਂ ਪਿੱਛੇ ਹਟ ਗਏ। ਇਹ ਸਿਖਰ ਮੀਟਿੰਗ ਪੁਤਿਨ ਨੂੰ ਦੂਰ ਕਰਨ ਦੀ ਚਾਹਤ ਰੱਖਣ ਵਾਲੇ ਬਰਤਾਨੀਆ ਜਿਹੇ ਅਮਰੀਕੀ ਸਹਿਯੋਗੀਆਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ।