ਵਿਸ਼ਵ ਵਪਾਰ ਸੰਗਠਨ ‘ਚ ਪ੍ਰਵੇਸ਼ ਤੋਂ ਪਹਿਲਾਂ 2001 ‘ਚ ਦਸਤਖਤ ਕੀਤੇ
ਬੀਜਿੰਗ, (ਏਜੰਸੀ)। ਚੀਨ ਨੇ ਭਾਰਤ, ਬੰਗਲਾਦੇਸ਼, ਸ੍ਰੀਲੰਕਾ, ਦੱਖਣੀ ਕੋਰੀਆ ਤੇ ਲਾਓਸ ਤੋਂ ਆਯਾਤ ਕਸਟਮ ਡਿਊਟੀ ‘ਚ ਕਟੌਤੀ ਦਾ ਐਲਾਨ ਕੀਤਾ ਹੈ ਜੋ ਆਉਂਦੀ ਇੱਕ ਜੁਲਾਈ ਤੋਂ ਲਾਗੂ ਹੋਵੇਗਾ ਵਿੱਤ ਮੰਤਰਾਲੇ ਨੇ ਕਿਹਾ ਕਿ ਵਿਸ਼ਵ ਵਪਾਰ ਸੰਗਠਨ ‘ਚ ਪ੍ਰਵੇਸ਼ ਤੋਂ ਪਹਿਲਾਂ 2001 ‘ਚ ਦਸਤਖਤ ਕੀਤੇ ਗਏ। ਏਸ਼ੀਆ-ਪ੍ਰਸ਼ਾਂਤ ਵਪਾਰ ਸਮਝੌਤੇ ਤਹਿਤ ਚੀਨ ਦੀ ਪ੍ਰਤੀਬਧਤਾਵਾਂ ਦੇ ਹਿੱਸੇ ਦੇ ਰੂਪ ‘ਚ ਇਹ ਐਲਾਨ ਕੀਤਾ ਗਿਆ ਹੈ ਇਸ ਨਾਲ ਕੁਝ ਰਸਾਇਣਾਂ, ਆਪਟੀਕਲ ਪੁਰਜਿਆਂ ਤੇ ਟੀਵੀ ਕੈਮਰਿਆਂ ਵਰਗੇ 2,323 ਸ਼੍ਰੇਣੀਆਂ ਦੇ ਸਮਾਨਾਂ ‘ਤੇ ਅਯਾਤ ਕਸਟਮ ਡਿਊਟੀ ਘੱਟ ਹੋ ਜਾਵੇਗੀ।
ਮੰਤਰਾਲੇ ਵੱਲੋਂ ਪ੍ਰਕਾਸ਼ਿਤ ਇੱਕ ਸੂਚੀ ਅਨੁਸਾਰ ਚੀਨ ਦੇ ਕੈਬਨਿਟ ਨੇ ਉਕਤ ਪੰਜ ਦੇਸ਼ਾਂ ਦੇ ਸੋਇਆਬੀਨ ‘ਤੇ ਵੀ ਕਸਟਮ ਡਿਊਟੀ ਹਟਾਉਣ ਦਾ ਫੈਸਲਾ ਕੀਤਾ ਜੋ ਪਹਿਲਾਂ ਤਿੰਨ ਫੀਸਦੀ ਸਨ। ਸੋਇਆਬੀਨ ਭੋਜਨ ‘ਤੇ ਲਾਈ ਗਈ ਪੰਜ ਫੀਸਦੀ ਕਸ਼ਟਮ ਡਿਊਟੀ ਨੂੰ ਵੀ ਹਟਾ ਲਿਆ ਜਾਵੇਗਾ। ਅਮਰੀਕੀ ਖੇਤੀ ਵਿਭਾਗ ਦੇ ਅਨੁਸਾਰ ਸੋਇਆਬੀਨ ਦੇ ਨਿਰਯਾਤਕ ਭਾਰਤੀ ਨੇ ਪਿਛਲੇ ਸਾਲ 269,275 ਟਨ ਸੋਇਆਬੀਨ ਨਿਰਯਾਤ ਕੀਤੇ ਸਨ ਜਨਵਰੀ 2017 ‘ਚ ਛੇ ਏਪੀਟੀਏ (ਆਪਟਾ) ਮੈਂਬਰਾਂ ਦਰਮਿਆਲ ਕਸਟਮ ਡਿਊਟੀ ਰਿਆਇਤ ਗੱਲਬਾਤ ਦੇ ਚੌਥੇ ਦੌਰ ਦੌਰਾਨ ਇੱਕ ਨਵੀਂ ਵਿਵਸਥਾ ਤੋਂ ਬਾਅਦ ਕਸਟਮ ਡਿਊਟੀ ‘ਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ।