ਕਿਹਾ, ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸ਼ੱਕ ਤੋਂ ਪਰੇ
- ਸੁਬਰਮਣੀਅਮ ਸਵਾਮੀ ਨੇ ਕਿਹਾ ਸੀ ਕਿ ਅਜਿਹੀ ਰਿਪੋਰਟ ਨੂੰ ਤਾਂ ਮੈਂ ਕੂੜੇ ‘ਚ ਸੁੱਟ ਦਿਆਂ
ਨਵੀਂ ਦਿੱਲੀ, (ਏਜੰਸੀ)। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਸ਼ਮੀਰ ‘ਚ ਮਨੁੱਖੀ ਅਧਿਕਾਰ ਉਲੰਘਣਾ ‘ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (ਯੂਐਨਐਚਆਰਸੀ) ਨੂੰ ਰੱਦ ਕਰਦਿਆਂ ਕਿਹਾ ਕਿ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸੰਪੂਰਨ ਹੈ ਜਨਰਲ ਰਾਵਤ ਨੇ ਅੱਜ ਸਾਈਬਰਟੇਕ ਇੰਡੀਆ 2018 ਸੰਮੇਲਨ ਦੇ ਉਦਘਾਟਨ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਦੇ ਮਾਮਲੇ ‘ਚ ਰਿਕਾਰਡ ਪੂਰਨ ਹੈ ਉਨ੍ਹਾਂ ਯੂਐਨਐਚਆਰਸੀ ਦੀ ਰਿਪੋਰਟ ਨੂੰ ‘ਪ੍ਰੇਰਿਤ’ ਕਰਾਰ ਦਿੱਤਾ ਫੌਜ ਮੁਖੀ ਨੇ ਕਿਹਾ, ‘ਸਾਨੂੰ ਭਾਰਤੀ ਫੌਜ ਦੇ ਮਨੁੱਖੀ ਅਧਿਕਾਰ ਰਿਕਾਰਡ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਹੈ।
ਸਰਕਾਰ ਤੇ ਕਾਂਗਰਸ, ਦੋਵਾਂ ਨੇ ਕੀਤਾ ਸੀ ਵਿਰੋਧ
ਕਸ਼ਮੀਰ ਦੇ ਲੋਕ ਵੀ ਇਸ ਤੋਂ ਭਲੀਭਾਂਤੀ ਜਾਣੂੰ ਹਨ ਇਸ ਲਈ ਮੈਂ ਨਹੀਂ ਸਮਝਦਾ ਕਿ ਯੂਐਨਐਚਆਰਸੀ ਦੀ ਰਿਪੋਰਟ ਸਬੰਧੀ ਕੋਈ ਚਿੰਤਾ ਕਰਨੀ ਚਾਹੀਦੀ ਹੈ ਅਜਿਹੀ ਕੁਝ ਰਿਪੋਰਟਾਂ ਪ੍ਰੇਰਿਤ ਹੁੰਦੀਆਂ ਹਨ ਭਾਰਤੀ ਫੌਜ ਦਾ ਮਨੁੱਖੀ ਅਧਿਕਾਰ ਰਿਕਾਰਡ ਸ਼ੱਕ ਤੋਂ ਪਰੇ ਹੈ।
ਵਿਦੇਸ਼ ਮੰਤਰਾਲਾ ਵੀ ਇਸ ਰਿਪੋਰਟ ਨੂੰ ਰੱਦ ਕਰ ਚੁੱਕਾ ਹੈ
ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵੀ ਰਿਪੋਰਟ ਨੂੰ ਰੱਦ ਕਰਦਿਆਂ ਇਸ ‘ਬੇਬੁਨਿਆਦ, ਵਿਵਾਦਪੂਰਨ ਤੇ ਪ੍ਰੇਰਿਤ’ ਕਰਾਰ ਦਿੱਤਾ ਸੀ ਤੇ ਇਸ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਇਹ ਬਿਨਾ ਪ੍ਰਮਾਣਿਤ ਕੀਤੇ ਹੋਏ ਝੂਠੇ ਅੰਕੜਿਆਂ ‘ਤੇ ਆਧਾਰਿਤ ਹੈ ਸੰਯੁਕਤ ਰਾਸ਼ਟਰ ਨੇ 14 ਜੂਨ ਨੂੰ ਕਸ਼ਮੀਰ ‘ਚ ਮਨੁੱਖੀ ਅਧਿਕਾਰ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ‘ਚ ਮਕਬੂਜ਼ਾ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਇਨ੍ਹਾਂ ਮਾਮਲਿਆਂ ਦੀ ਕੌਮਾਂਤਰੀ ਜਾਂਚ ਦੀ ਵਕਾਲਤ ਕੀਤੀ ਸੀ।