ਛੇ ਸਾਲ ਦੇ ਲੰਮੇ ਅਰਸੇ ਬਾਅਦ ਸੋਨ ਤਗਮਾ ਜਿੱਤਿਆ
ਸਾੱਲਟ ਲੇਕ ਸਿਟੀ (ਏਜੰਸੀ) ਤਜ਼ਰਬੇਕਾਰ ਭਾਰਤੀ ਤੀਰੰਦਾਜ਼ ਦੀਪਿਕਾ ਕੁਮਾਰੀ ਨੇ ਲੰਮੇ ਸਮੇਂ ਤੋਂ ਚੱਲ ਰਹੀ ਖ਼ਰਾਬ ਲੈਅ ਨੂੰ ਪਿੱਛੇ ਛੱਡਦਿਆਂ ਇੱਥੇ ਚੱਲ ਰਹੇ ਵਿਸ਼ਵ ਕੱਪ ਸਟੇਜ ਥ੍ਰੀ ਤੀਰੰਦਾਜ਼ੀ ਈਵੇਂਟ ‘ਚ ਮਹਿਲਾਵਾਂ ਦੀ ਰਿਕਰਵ ਈਵੇਂਟ ਦਾ ਸੋਨ ਤਗਮਾ ਆਪਣੇ ਨਾਂਅ ਕਰ ਲਿਆ ਦੀਪਿਕਾ ਨੇ ਕਰੀਬ ਛੇ ਸਾਲ ਦੇ ਲੰਮੇ ਅਰਸੇ ਬਾਅਦ ਸੋਨ ਤਗਮਾ ਜਿੱਤਿਆ ਹੈ ਉਸਨੇ ਮਹਿਲਾਵਾਂ ਦੀ ਰਿਕਰਵ ਈਵੇਂਟ ‘ਚ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨੂੰ 7-3 ਨਾਲ ਹਰਾ ਕੇ ਸਰਕਟ ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ।
ਜੋ ਇਸ ਸਾਲ ਦੇ ਆਖ਼ਰ ‘ਚ ਹੋਵੇਗਾ ਸਾਬਕਾ ਨੰਬਰ ਇੱਕ ਮਹਿਲਾ ਤੀਰੰਦਾਜ਼ ਦੀਪਿਕਾ ਇਸ ਤੋਂ ਪਹਿਲਾਂ 2011, 2012, 2013 ਅਤੇ 2015 ‘ਚ ਚਾਰ ਵਾਰ ਵਿਸ਼ਵ ਕੱਪ ਫਾਈਨਲ ‘ਚ ਚਾਂਦੀ ਤਗਮੇ ਜਿੱਤ ਚੁੱਕੀ ਹੈ ਭਾਰਤੀ ਖਿਡਾਰੀ ਨੇ ਇਸ ਦੇ ਨਾਲ ਹੀ ਤੁਰਕੀ ਦੇ ਸੈਮਸਨ ‘ਚ ਹੋਣ ਵਾਲੇ ਵਿਸ਼ਵ ਕੱਪ ਤੀਰੰਦਾਜ਼ੀ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ਜਿੱਥੇ ਉਹ ਸੱਤਵੀਂ ਵਾਰ ਖੇਡਣ ਉੱਤਰੇਗੀ ਦੀਪਿਕਾ ਨੇ ਆਖ਼ਰੀ ਵਾਰ ਸਾਲ 2012 ‘ਚ ਤੁਰਕੀ ਦੇ ਅੰਤਾਲਿਆ ‘ਚ ਕਰੀਬ ਛੇ ਸਾਲ ਪਹਿਲਾਂ ਵਿਸ਼ਵ ਕੱਪ ਸਟੇਜ਼ ਈਵੇਂਟ ‘ਚ ਤਗਮਾ ਜਿੱਤਿਆ ਸੀ।
ਮੈਂ ਕਿਹਾ ਸੀ ਇਹ ਮੇਰਾ ਸਮਾਂ ਹੈ: ਦੀਪਿਕਾ
ਲੰਮੇ ਸਮੇਂ ਬਾਅਦ ਜਿੱਤ ਤੋਂ ਉਤਸ਼ਾਹਿਤ ਦਿਸ ਰਹੀ ਦੀਪਿਕਾ ਨੇ ਵਿਸ਼ਵ ਤੀਰੰਦਾਜ਼ੀ ਮਹਾਂਸੰਘ ਦੀ ਵੈਬਸਾਈਟ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਮੈਂ ਖ਼ੁਦ ਨੂੰ ਕਹਿ ਰਹੀ ਸੀ ਕਿ ਮੈਂ ਕਰ ਸਕਦੀ ਹਾਂ, ਇਹ ਮੇਰਾ ਸਮਾਂ ਹੈ ਮੈਂ ਪਿਛਲੇ ਨਤੀਜਿਆਂ ਨੂੰ ਭੁਲਾ ਕੇ ਸਿਰਫ਼ ਅੱਗੇ ਦੀ ਸੋਚ ਰਹੀ ਸੀ ਅਤੇ ਜਿੱਤਦਿਆਂ ਹੀ ਮੈਂ ਆਪਣੇ ਆਪ ਨੂੰ ਕਿਹਾ ਕਿ ਮੈਂ ਕਰ ਕੇ ਦਿਖਾ ਦਿੱਤਾ 18 ਤੋਂ 24 ਜੂਨ ਤੱਕ ਚੱਲੇ ਤੀਰੰਦਾਜ਼ੀ ਵਿਸ਼ਵ ਕੱਪ ਸਟੇਜ ਈਵੇਂਟ ‘ਚ ਭਾਰਤ ਤਗਮਾ ਸੂਚੀ ‘ਚ ਚੌਥੇ ਨੰਬਰ ‘ਤੇ ਰਿਹਾ ਜਦੋਂਕਿ ਉਸ ਤੋਂ ਅੱਗੇ ਅਮਰੀਕਾ, ਕੋਲੰਬੀਆ ਅਤੇ ਚੀਨੀ ਤਾਈਪੇ ਰਹੇ ਭਾਰਤੀ ਤੀਰੰਦਾਜ਼ਾਂ ਦੀ ਇਹ ਟੀਮ ਹੁਣ 16 ਤੋਂ 22 ਜੁਲਾਈ ਤੱਕ ਬਰਲਿਨ ‘ਚ ਹੋਣ ਵਾਲੇ ਵਿਸ਼ਵ ਕੱਪ ਦੇ ਚੌਥੇ ਗੇੜ ‘ਚ ਹਿੱਸਾ ਲੈਣ ਜਾਵੇਗੀ ਇਸ ਤੋਂ ਬਾਅਦ ਭਾਰਤੀ ਟੀਮ ਅਗਸਤ-ਸਤੰਬਰ ‘ਚ ਇੰਡੋਨੇਸ਼ੀਆ ‘ਚ ਹੋਣ ਵਾਲੇ ਏਸ਼ੀਅਨ ਗੇਮਜ਼ ‘ਚ ਦੇਸ਼ ਦੀ ਅਗਵਾਈ ਕਰੇਗੀ।