ਇੱਕ ਬਿਮਾਰੀ ਦਾ ਵੱਖ-ਵੱਖ ਵਿਭਾਗ ਕਰਨਗੇ ਆਪਣਾ ਆਪਣਾ ਇਲਾਜ
- ਸਿੱਧੂ ਵੱਲੋਂ ਸੱਦੀ ਗਈ ਮੀਟਿੰਗ ‘ਚ ਹਾਜ਼ਰੀ ਲਗਾ ਕੇ ਵਾਪਸ ਮੁੜੇ ਤ੍ਰਿਪਤ ਰਾਜਿੰਦਰ ਬਾਜਵਾ
ਚੰਡੀਗੜ। ਪੰਜਾਬ ਵਿੱਚ ਨਜਾਇਜ਼ ਕਲੋਨੀਆਂ ਦੀ ਬਿਮਾਰੀ ਦਾ ਇਲਾਜ ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਇਕੱਠੇ ਬੈਠ ਕੇ ਲੱਭਣ ਦੀ ਥਾਂ ‘ਤੇ ਵੱਖੋ ਵੱਖ ਬੈਠ ਕੇ ਕਰਨਗੇ। ਜਿਸ ਨਾਲ ਇੱਕ ਵਾਰ ਫਿਰ ਤੋਂ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਨਵਜੋਤ ਸਿੱਧੂ ਦੇ ਸਿੰਙ ਫਸ ਸਕਦੇ ਹਨ, ਕਿਉਂਕਿ ਦੋਵਾਂ ਦੀ ਪਾਲਿਸੀ ਵਿੱਚ ਕਾਫ਼ੀ ਜ਼ਿਆਦਾ ਫਰਕ ਰਹਿ ਸਕਦਾ ਹੈ, ਜਿਸ ਨਾਲ ਨਗਰ ਨਿਗਮ ਤੇ ਕੌਸ਼ਲ ਦੀ ਹੱਦ ਤੋਂ ਬਾਹਰ ਦੀਆਂ ਨਜਾਇਜ਼ ਕਲੋਨੀਆਂ ਨੂੰ ਰਾਹਤ ਕਿਸੇ ਹੋਰ ਤਰ੍ਹਾਂ ਦੀ ਹੋ ਸਕਦੀ ਹੈ ਅਤੇ ਨਿਗਮ ਦੀ ਹੱਦ ਦੇ ਅੰਦਰ ਰਾਹਤ ਕਿਸੇ ਹੋਰ ਤਰ੍ਹਾਂ ਦੀ ਹੋ ਸਕਦੀ ਹੈ। ਇਸ ਮੁੱਦੇ ਸਬੰਧੀ 6 ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੀ ਮੀਟਿੰਗ ਤ੍ਰਿਪਤ ਰਾਜਿੰਦਰ ਬਾਜਵਾ ਦੀ ਪ੍ਰਧਾਨਗੀ ਵਿੱਚ ਸ਼ੁਰੂ ਤਾਂ ਹੋਈ ਪਰ ਕੁਝ ਸਿਰਫ਼ ਹਾਜ਼ਰੀ ਲਗਾ ਕੇ ਹੀ ਤ੍ਰਿਪਤ ਰਾਜਿੰਦਰ ਬਾਜਵਾ ਮੀਟਿੰਗ ਵਿੱਚੋਂ ਆ ਗਏ, ਜਿਸ ਕਾਰਨ ਬਾਅਦ ਵਿੱਚ ਪ੍ਰਧਾਨਗੀ ਨਵਜੋਤ ਸਿੱਧੂ ਵੱਲੋਂ ਕੀਤੀ ਗਈ।
ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਨਵਜੋਤ ਸਿੱਧੂ ਵਿਚਕਾਰ ਮਾਈਨਿੰਗ ਪਾਲਿਸੀ ਸਬੰਧੀ ਮਤਭੇਦ Àੁੱਭਰ ਆਏ ਸਨ, ਜਿਹੜੇ ਕਿ ਅੱਜ ਵੀ ਜਾਰੀ ਹਨ। ਹਾਲਾਂਕਿ ਇਹ ਦੋਵੇਂ ਮੰਤਰੀ ਕੁਝ ਮੌਕੇ ‘ਤੇ ਇਕੱਠੇ ਤਾਂ ਹੋਏ ਹਨ ਪਰ ਸਰਕਾਰ ਦੇ ਕੰਮਕਾਜ ਵਿੱਚ ਇਹ ਦੋਵੇਂ ਵੱਖ-ਵੱਖ ਹੀ ਚੱਲ ਰਹੇ ਹਨ। ਪੰਜਾਬ ਵਿੱਚ ਨਜਾਇਜ਼ ਕਲੋਨੀਆਂ ਸਬੰਧੀ ਪਾਲਿਸੀ ਤਿਆਰ ਹੋ ਰਹੀਂ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਯਕਮੁਸ਼ਤ ਸੈਟਲਮੈਂਟ ਪਾਲਿਸੀ ਤਿਆਰ ਕੀਤੀ ਜਾ ਰਹੀਂ ਹੈ, ਜਿਸ ਰਾਹੀਂ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਇਸ ਸਬੰਧੀ ਪਾਲਿਸੀ ਲਗਭਗ ਤਿਆਰ ਹੋ ਚੁੱਕੀ ਹੈ। ਨਵਜੋਤ ਸਿੱਧੂ ਵੱਲੋਂ ਵੀਰਵਾਰ ਦੀ ਮੀਟਿੰਗ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਤੋਂ ਸੁਝਾਅ ਲਏ ਜਾ ਰਹੇ ਹਨ।
ਇਥੇ ਹੀ ਹਾਉੂਸਿੰਗ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਨਗਰ ਨਿਗਮ ਦੀ ਹੱਦ ਤੋਂ ਬਾਹਰ ਲਈ ਆਪਣੀ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ, ਜਿਸ ਸਬੰਧੀ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਇਹ ਪਾਲਿਸੀ ਲਗਭਗ 15 ਜੁਲਾਈ ਤੱਕ ਮੁਕੰਮਲ ਹੋ ਸਕਦੀ ਹੈ। ਤ੍ਰਿਪਤ ਰਾਜਿੰਦਰ ਬਾਜਵਾ ਆਪਣੇ ਵਿਭਾਗ ਦੀ ਪਾਲਿਸੀ ਲਈ ਵੱਖਰੇ ਤੌਰ ‘ਤੇ ਮੀਟਿੰਗਾਂ ਕਰਨ ਵਿੱਚ ਲੱਗੇ ਹੋਏ ਹਨ। ਇਸੇ ਕਾਰਨ ਵੀਰਵਾਰ ਨੂੰ ਹੋਈ ਮੀਟਿੰਗ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਜਿਆਦਾ ਦੇਰ ਬੈਠਣ ਦੀ ਥਾਂ ‘ਤੇ ਸਿਰਫ਼ ਹਾਜ਼ਰੀ ਹੀ ਲਗਾਈ।