ਟਾਟਨ (ਏਜੰਸੀ)।c ਇੰਗਲੈਂਡ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਵਿਰੁੱਧ ਟਾਂਟਨ ‘ਚ ਮਹਿਲਾ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਤਿੰਨ ਵਿਕਟਾਂ ‘ਤੇ 250 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਜਦੋਂਕਿ ਇਸ ਮੈਦਾਨ ‘ਤੇ ਨਿਊਜ਼ੀਲੈਂਡ ਨੇ ਅਫ਼ਰੀਕੀ ਟੀਮ ਵਿਰੁੱਧ ਹੀ ਕੁਝ ਘੰਟੇ ਪਹਿਲਾਂ ਸਭ ਤੋਂ ਜਿਆਦਾ ਸਕੋਰ ਦਾ ਇਹ ਰਿਕਾਰਡ ਕਾਇਮ ਕੀਤਾ ਸੀ। ਨਿਊਜ਼ੀਲੈਂਡ, ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਮਹਿਲਾ ਕ੍ਰਿਕਟ ਟੀਮਾਂ ਟਵੰਟੀ20 ਤਿਕੋਣੀ ਲੜੀ ‘ਚ ਖੇਡ ਰਹੀਆਂ ਹਨ ਪਹਿਲੇ ਮੈਚ ‘ਚ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਵਿਰੁੱਧ ਟਾਂਟਨ ‘ਚ ਹੀ ਨਿਰਧਾਰਤ ਓਵਰਾਂ ‘ਚ ਇੱਕ ਵਿਕਟ ‘ਤੇ 216 ਦੌੜਾਂ ਬਣਾਈਆਂ ਸਨ ਪਰ ਮਹਿਲਾ ਟਵੰਟੀ20 ‘ਚ ਬਣਾਇਆ ਗਿਆ ਇਹ ਰਿਕਾਰਡ ਥੋੜੀ ਦੇਰ ਹੀ ਰਹਿ ਸਕਿਆ ਅਤੇ ਦੂਸਰੇ ਹੀ ਮੈਚ ‘ਚ ਇੰਗਲੈਂਡ ਨੇ ਅਫ਼ਰੀਕੀ ਟੀਮ ਵਿਰੁੱਧ ਹੀ ਪਹਿਲੀ ਪਾਰੀ ‘ਚ ਤਿੰਨ ਵਿਕਟਾਂ ‘ਤੇ 250 ਦੌੜਾਂ ਬਣਾ ਕੇ ਮਹਿਲਾ ਟਵੰਟੀ 20 ਅੰਤਰਰਾਸ਼ਟਰੀ ਕ੍ਰਿਕਟ ਦਾ ਕੀਵੀ ਰਿਕਾਰਡ ਤੋੜ ਨਵਾਂ ਰਿਕਾਰਡ ਕਾਇਮ ਕਰ ਦਿੱਤਾ।
ਟੈਮੀ ਬਿਊਮੋਂਟ ਨੇ 63 ਗੇਂਦਾਂ ‘ਚ 18 ਚੌਕੇ ਅਤੇ ਚਾਰ ਛੱਕੇ ਲਗਾ ਕੇ 116 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ
ਇੰਗਲੈਂਡ ਨੇ ਤਿਕੋਣੀ ਲੜੀ ਦੇ ਦੂਸਰੇ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਟੈਮੀ ਬਿਊਮੋਂਟ ਨੇ 63 ਗੇਂਦਾਂ ‘ਚ 18 ਚੌਕੇ ਅਤੇ ਚਾਰ ਛੱਕੇ ਲਗਾ ਕੇ 116 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਪਿਛਲੇ ਸਾਲ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੀ ਜੇਤੂ ਟੀਮ ਇੰਗਲੈਂਡ ਲਈ ਬਿਊਮੋਂਟ ਅਤੇ ਡਾਨੀ ਵਾਟ (56) ਨੇ ਪਹਿਲੀ ਵਿਕਟ ਲਈ ਹੀ 147 ਦੌੜਾਂ ਦੀ ਭਾਈਵਾਲੀ ਕੀਤੀ।ਬਿਊਮੋਂਟ ਨੇ ਮੈਚ ਤੋਂ ਬਾਅਦ ਹੱਸਦਿਆਂ ਕਿਹਾ ਕਿ ਉਸਨੇ ਆਪਣੀ ਟੀਮ ਦੇ ਕੋਚ ਮਾਰਕ ਰਾਬਿਨਸਨ ਦੀ ਸਲਾਹ ਨੂੰ ਗੰਭੀਰਤਾ ਨਾਲ ਲੈ ਲਿਆ ਜਿਸਨੇ ਕਿਹਾ ਸੀ ਕਿ ਕੀਵੀ ਟੀਮ ਦੇ ਰਿਕਾਰਡ ਸਕੋਰ ਨੂੰ ਤੋੜਨ ਦਾ ਖ਼ਿਆਲ ਨਾ ਕਰਨਾ ਉੱਥੇ ਦੱਖਣੀ ਅਫ਼ਰੀਕੀ ਟੀਮ ਵਿਰੁੱਧ ਦੋ ਦਿਨਾਂ ‘ਚ ਦੋ ਵਾਰ ਰਿਕਾਰਡ ਬਣ ਗਏ ।
ਇੰਗਲੈਂਡ ਨੇ ਦੂਸਰੇ ਮੈਚ ‘ਚ ਦੱਖਣੀ ਅਫ਼ਰੀਕਾ ਨੂੰ 251 ਦੌੜਾਂ ਦੇ ਟੀਚੇ ਸਾਹਮਣੇ ਛੇ ਵਿਕਟਾਂ ‘ਤੇ 129 ਦੌੜਾਂ ਦੇ ਸਕੋਰ ‘ਤੇ ਰੋਕ ਦਿੱਤਾ ਅਤੇ ਮੈਚ 121 ਦੌੜਾਂ ਨਾਲ ਜਿੱਤਿਆ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਤੋਂ ਆਪਣਾ ਮੈਚ 66 ਦੌੜਾਂ ਨਾਲ ਜਿੱਤਿਆ ਕੀਵੀ ਟੀਮ ਨੇ ਨਿਰਧਾਰਤ ਓਵਰਾਂ ‘ਚ ਇੱਕ ਵਿਕਟ ‘ਤੇ 216 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ‘ਚ ਅਫ਼ਰੀਕੀ ਟੀਮ ਛੇ ਵਿਕਟਾਂ ‘ਤੇ 150 ਦੌੜਾਂ ਬਣਾ ਸਕੀ । ਆਸਟਰੇਲੀਆ ਦੀ ਮਹਿਲਾ ਟੀਮ ਨੇ ਮੁੰਬਈ ‘ਚ ਮਾਰਚ ‘ਚ ਇੰਗਲੈਂਡ ਵਿਰੁੱਧ 209 ਦੌੜਾਂ ਦਾ ਰਿਕਾਰਡ ਸਕੋਰ ਬਣਾਇਆ ਸੀ ਜਿਸਨੂੰ ਨਿਊਜ਼ੀਲੈਂਡ ਮਹਿਲਾ ਟੀਮ ਨੇ 216 ਦੌੜਾਂ ਦੀ ਪਾਰੀ ਨਾਲ ਤੋੜ ਦਿੱਤਾ ਸੀ ਪਰ ਕੁਝ ਘੰਟੇ ਬਾਅਦ ਇੰਗਲਿਸ਼ ਮਹਿਲਾਵਾਂ ਨੇ 250 ਦੌੜਾਂ ਬਣਾ ਕੇ ਇਸਨੂੰ ਵੀ ਤੋੜ ਦਿੱਤਾ। ਕੀਵੀ ਖਿਡਾਰੀ ਬੇਟਸ ਦੀ 124 ਦੌੜਾਂ ਦੀ ਪਾਰੀ ਨਾਲ ਉਸਨੇ ਮਹਿਲਾ ਟਵੰਟੀ20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਦੇ ਰਿਕਾਰਡ ਦੇ ਮਾਮਲੇ ‘ਚ ਇੰਗਲਿਸ਼ ਕਪਤਾਨ ਚਾਰਲੋਟ ਐਡਵਰਡਜ਼ ਨੂੰ ਪਿੱਛੇ ਛੱਡ ਦਿੱਤਾ ਹੈ।