ਸਾਰੇ ਗੋਲ ਦੂਸਰੇ ਅੱਧ ‘ਚ ਹੋਏ
- ਮਿਸਰ ਨੂੰ ਨਹੀਂ ਮਿਲਿਆ ਸਾਲਾਹ ਦਾ ਫਾਇਦਾ ਚੇਰੀਸ਼ੇਵ ਨੇ ਟੂਰਨਾਮੈਂਟ ਦਾ ਤੀਸਰਾ ਗੋਲ ਕੀਤਾ
ਸੇਂਟ ਪੀਟਰਸਬਰਗ (ਏਜੰਸੀ) ਮੇਜ਼ਬਾਨ ਰੂਸ ਨੇ ਤਮਾਮ ਅਟਕਲਾਂ ਅਤੇ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਲਗਾਤਾਰ ਦੂਸਰੇ ਮੈਚ ‘ਚ ਆਪਣੇ ਦੇਸ਼ ਵਾਸੀਆਂ ਸਾਹਮਣੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਗਰੁੱਪ ਏ ਦੇ ਮੁਕਾਬਲੇ ‘ਚ ਮਿਸਰ ਨੂੰ 3-1 ਨਾਲ ਹਰਾ ਕੇ ਨਾਕਆਊਟ ਗੇੜ ਨੂੰ ਦਾਖ਼ਲਾ ਪਾ ਲਿਆ ਰੂਸ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਅਤੇ ਉਸਦੇ ਛੇ ਅੰਕ ਹੋ ਗਏ ਹਨ ਮੇਜ਼ਬਾਨ ਟੀਮ ਨੇ ਇਸ ਤੋਂ ਪਹਿਲਾਂ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਸਉਦੀ ਅਰਬ ਨੂੰ 5-0 ਨਾਲ ਹਰਾਇਆ ਸੀ।
ਮੈਚ ਦਾ ਪਹਿਲਾ ਅੱਧ ਗੋਲਰਹਿਤ ਰਹਿਣ ਤੋਂ ਬਾਅਦ ਚਾਰੇ ਗੋਲ ਦੂਸਰੇ ਅੱਧ ‘ਚ ਹੋਏ ਰੂਸ ਨੇ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਮਿਸਰ ਦੇ ਆਤਮਘਾਤੀ ਗੋਲ ਨਾਲ ਵਾਧਾ ਬਣਾ ਲਿਆ ਜਦੋਂ ਰੋਮਨ ਜੋਬਨਿਨ ਦੀ ਗੋਲਾਂ ਵੱਲ ਜਾਂਦੀ ਕਿੱਕ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ‘ਚ ਮਿਸਰ ਦਾ ਅਹਿਮਦ ਗੋਲ ਦੀ ਦਿਸ਼ਾ ‘ਚ ਹੀ ਗੇਂਦ ਸੁੱਟ ਬੈਠਾ ਇਹ ਟੂਰਨਾਮੈਂਟ ਦਾ ਪੰਜਵਾਂ ਆਤਮਘਾਤੀ ਗੋਲ ਸੀ ਅਤੇ 1998 ‘ਚ ਬਣੇ ਛੇ ਆਤਮਘਾਤੀ ਗੋਲਾਂ ਦਾ ਰਿਕਾਰਡ ਜ਼ਿਆਦਾ ਦੂਰ ਨਹੀਂ ਰਹਿ ਗਿਆ ਹੈ।
ਰੂਸ ਨੇ ਫਿਰ ਤਿੰਨ ਮਿੰਟ ਦੇ ਫ਼ਰਕ ‘ਚ ਦੋ ਗੋਲ ਕਰਕੇ ਸਕੋਰ 3-0 ਕਰ ਦਿੱਤਾ 59ਵੇਂ ਮਿੰਟ ‘ਚ ਡੈਨਿਸ ਚੈਰੀਸ਼ੇਵ ਨੇ ਜਦੋਂਕਿ 62ਵੇਂ ਮਿੰਟ ‘ਚ ਆਰਟੇਮ ਜ਼ਿਊਬਾ ਨੇ ਰੂਸ ਨੂੰ ਤੀਸਰਾ ਗੋਲ ਕਰ ਕੇ ਮਿਸਰ ਦੀਆਂ ਸਾਰੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਚੇਰੀਸ਼ੇਵ ਦਾ ਟੂਰਨਾਮੈਂਟ ‘ਚ ਇਹ ਤੀਸਰਾ ਗੋਲ ਸੀ। ਮਿਸਰ ਨੇ 73ਵੇਂ ਮਿੰਟ ‘ਚ ਪੈਨਲਟੀ ‘ਤੇ ਹਾਰ ਦਾ ਫ਼ਰਕ ਘੱਟ ਕੀਤਾ ਮਿਸਰ ਦੀਇਹ ਲਗਾਤਾਰ ਦੂਸਰੀ ਹੈ ਜਿਸ ਨਾਲ ਉਸ ਦੀਆਂ ਨਾਕਆਊਟ ਗੇੜ ‘ਚ ਜਾਣ ਦੀਆਂ ਸੰਭਾਵਨਾਵਾਂ ਲਗਭੱਗ ਸਮਾਪਤ ਹੋ ਗਈਆਂ ਹਨ। ਮਿਸਰ ਨੂੰ ਆਪਣੇ ਸਟਾਰ ਸਟਰਾਈਕਰ ਮੁੰਹਮਦ ਸਾਲਾਹ ਦੀ ਵਾਪਸੀ ਦਾ ਕੋਈ ਖ਼ਾਸ ਫਾਇਦਾ ਨਹੀਂ ਹੋਇਆ.ਹਾਲਾਂਕਿ ਸਾਲਾਹ ਨੇ ਪੈਨਲਟੀ ‘ਤੇ ਵਿਸ਼ਵ ਕੱਪ ਦਾ ਆਪਣਾ ਪਹਿਲਾ ਗੋਲ ਜਰੂਰ ਕੀਤਾ ਪਰ ਉਹ ਰੂਸ ਲਈ ਖ਼ਤਰਨਾਕ ਸਾਬਤ ਨਹੀਂਂ ਹੋ ਸਕੇ ਜੋ ਕਿ ਆਸ ਕੀਤੀ ਜਾ ਰਹੀ ਸੀ।