ਸੌ ਫੀਸਦੀ ਅੰਕ ਕੀਤੇ ਹਾਸਲ
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਲਹਿਰਾਗਾਗਾ ਵਰਗੇ ਪਛੜੇ ਇਲਾਕੇ ਦੀ ਵਿਦਿਆਰਥਣ ਅਲੀਜ਼ਾ ਨੇ ਏਮਜ਼ ਦੀ ਪ੍ਰੀਖਿਆ ਵਿੱਚੋਂ ਸੌ ਫੀਸਦੀ ਅੰਕ ਹਾਸਲ ਕਰਕੇ ਦੇਸ਼ ਭਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ ਜਾਣਕਾਰੀ ਮੁਤਾਬਕ ਅਲੀਜ਼ਾ ਪੱਤੁਰੀ ਵਿਜੇ ਕੁਮਾਰ ਵਾਸੀ ਲਹਿਰਗਾਗਾ ਨੇ ਆਲ ਇੰਡੀਆ ਇੰਸਟੀਚਿੳੂਟ ਆਫ਼ ਮੈਡੀਕਲ ਸਾਇੰਸ ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ।
ਆਪਣੀ ਇਸ ਪ੍ਰਾਪਤੀ ਤੇ ਖੁਸ਼ੀ ’ਚ ਖੀਵਾ ਹੁੰਦਿਆਂ ਅਲੀਜ਼ਾ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਦਿੱਤਾ ਹੈ ਜ਼ਿਕਰਯੋਗ ਹੈ ਕਿ ਲਹਿਰਾਗਾਗਾ ਦੇ ਇੱਕ ਨਿੱਜੀ ਸਕੂਲ ਡਾ: ਦੇਵ ਰਾਜ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਹੈ ਸਕੂਲ ਦੀ ਪ੍ਰਧਾਨ ਉਰਮਿਲਾ ਰਾਣੀ, ਐਮ.ਡੀ. ਪ੍ਰਵੀਨ ਖੋਖਰ, ਤੇ ਪਿ੍ਰੰਸੀਪਲ ਵਿਪਿਨ ਸੂਸਾ ਨੇ ਅਲੀਜ਼ਾ ਦੀ ਇਸ ਪ੍ਰਾਪਤੀ ’ਤੇ ਉਸ ਨੂੰ ਵਧਾਈ ਦਿੱਤੀ ਹੈਉਨ੍ਹਾਂ ਦੱਸਿਆ ਕਿ ਅਲੀਜ਼ਾ ਪੜ੍ਹਾਈ ਵਿੱਚ ਹੀ ਹੁਸ਼ਿਆਰ ਸੀ ਜਿਸ ਕਾਰਨ ਅੱਜ ਉਹ ਇਸ ਮੁਕਾਮ ਤੇ ਪਹੁੰਚ ਗਈ ਹੈ।
ਉਨ੍ਹਾਂ ਕਿਹਾ ਕਿ ਅਲੀਜ਼ਾ ਦੀ ਪ੍ਰਾਪਤੀ ਪ੍ਰੇਰਣਾ ਸਰੋਤ ਸਾਬਤ ਹੋਵੇਗੀ ਅਤੇ ਇਸ ਇਲਾਕੇ ਦੇ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰੇਗੀ ਅਲੀਜ਼ਾ ਦੇ ਪਿਤਾ ਵਿਜੇ ਕੁਮਾਰ ਨੇ ਆਪਣੀ ਧੀ ਦੀ ਪ੍ਰਾਪਤੀ ਤੇ ਖੁਸ਼ੀ ਵਿੱਚ ਗਦਗਦ ਹੁੰਦਿਆਂ ਕਿਹਾ ਕਿ ਮੈਨੂੰ ਆਪਣੀ ਧੀ ’ਤੇ ਮਾਣ ਹੈ ਅੱਜ ਉਸਦੀ ਧੀ ਨੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਧੀਆਂ ਵੀ ਪੁੱਤਰਾਂ ਤੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਰਹੀਆਂ, ਇਸ ਕਾਰਨ ਲੋਕਾਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।