ਨਿਝਨੀ ਨੋਵਗੋਰੋਦ (ਏਜੰਸੀ)। ਸਉਦੀ ਅਰਬ ਦੀ ਵਿਸ਼ਵ ਕੱਪ ਦੇ ਓਪਨਰ ‘ਚ ਮੇਜ਼ਬਾਨ ਰੂਸ ਦੇ ਹੱਥੋਂ ਮਿਲੀ 0-5 ਦੀ ਹਾਰ ਅਤੇ ਇਰਾਨ ਨੂੰ ਮੋਰੱਕੋ ਵਿਰੁੱਧ ਆਤਮਘਾਤੀ ਗੋਲ ਕਾਰਨ ਮਿਲੀ ਜਿੱਤ ਤੋਂ ਬਾਅਦ ਹੁਣ ਏਸ਼ੀਆ ਦੀ ਤੀਸਰੀ ਟੀਮ ਕੋਰੀਆ ਫੀਫਾ ਵਿਸ਼ਵ ਕੱਪ ‘ਚ ਸਵੀਡਨ ਵਿਰੁੱਧ ਸੋਮਵਾਰ ਨੂੰ ਗਰੁੱਪ ਐਫ ਦੇ ਮੁਕਾਬਲੇ ‘ਚ ਉਲਟਫੇਰ ਕਰਨ ਦੀ ਟੀਚੇ ਨਾਲ ਨਿੱਤਰੇਗੀ ਕੋਰੀਆ ਨੂੰ ਆਪਣੇ ਇੱਕੋ ਇੱਕ ਵਿਸ਼ਵ ਪੱਧਰੀ ਖਿਡਾਰੀ ਸੋਨ ਯੁੰਗ ਮਿਨ ਤੋਂ ਸਭ ਤੋਂ ਜ਼ਿਆਦਾ ਆਸਾਂ ਹਨ ਕਿ ਉਹ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਏਗਾ ਦੂਸਰੇ ਪਾਸੇ ਸਵੀਡਨ ਦੀ ਟੀਮ ਜਲਾਟਨ ਇਬਰਾਹਿਮੋਵਿਚ ਦੀ ਛਾਂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇਗੀ ਜਿਸਨੇ ਸਵੀਡਨ ਲਈ 116 ਮੈਚਾਂ ‘ਚ 62 ਗੋਲ ਕੀਤੇ ਸਨ।
ਇਬ੍ਰਾਹਿਮੋਵਿਚ ਨੇ ਡੇਢ ਸਾਲ ਪਹਿਲਾਂ ਖੇਡਣਾ ਛੱਡ ਦਿਤਾ ਹੈ ਪਰ ਹੁਣ ਵੀ ਸਵੀਡਨ ਦੀ ਟੀਮ ‘ਚ ਉਸਦੀ ਚਰਚਾ ਹੁੰਦੀ ਰਹਿੰਦੀ ਹੈ ਸਵੀਡਨ ਨੇ ਨਵੰਬਰ ‘ਚ ਖੇਡੇ ਗਏ ਪਲੇਆੱਫ ‘ਚ ਇਟਲੀ ਨੂੰ ਅਪਸੈੱਟ ਕਰਕੇ 2006 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਸਵੀਡਨ ਨੇ ਪਿਛਲੇ ਤਿੰਨ ਅਭਿਆਸ ਮੈਚਾਂ ‘ਚ ਇੱਕ ਵੀ ਗੋਲ ਨਹੀਂ ਕੀਤਾ ਸੀ ਜੋ ਉਸ ਲਈ ਚਿੰਤਾ ਦੀ ਗੱਲ ਹੋ ਸਕਦੀ ਹੈ ਅਤੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ‘ਚ ਉਸਨੂੰ ਇਹ ਅੜਿੱਕਾ ਤੋੜਨਾ ਹੋਵੇਗਾ।
ਲਗਾਤਾਰ ਨੌਂਵੀ ਵਾਰ ਵਿਸ਼ਵ ਕੱਪ ਖੇਡ ਰਹੇ ਕੋਰੀਆ ਨੂੰ ਸੋਨ ਤੋਂ ਤਿੰਨ ਅੰਕ ਦਿਵਾਉਣ ਦੀਆਂ ਆਸਾਂ ਰਹਿਣਗੀਆਂ ਜਿਸ ਨੇ ਪਿਛਲੇ ਸੈਸ਼ਨ ‘ਚ ਟਾੱਟਨਹੇਮ ਹਾੱਟਸਪਰ ਲਈ ਸਾਰੀਆਂ ਪ੍ਰਤੀਯੋਗਤਾਵਾਂ ‘ਚ 18 ਗੋਲ ਕੀਤੇ ਸਨ ਕੋਰਿਆਈ ਟੀਮ ਚਾਰ ਸਾਲ ਪਹਿਲਾਂ ਬ੍ਰਾਜ਼ੀਲ ‘ਚ ਤਿੰਨ ਗਰੁੱਪ ਮੈਚਾਂ ‘ਚ ਸਿਰਫ਼ ਇੱਕ ਅੰਕ ਹੀ ਹਾਸਲ ਕਰ ਸਕੀ ਸੀ ਅਤੇ ਦੇਸ਼ ਪਰਤਣ ‘ਤੇ ਪ੍ਰਸ਼ੰਸਕਾਂ ਨੇ ਟੀਮ ‘ਤੇ ਟਾਫੀਆ ਸੁੱਟ ਕੇ ਉਹਨਾਂ ਦੀ ਬੇਇਜ਼ਤੀ ਕੀਤੀ ਸੀ।