ਸਊਦੀ ਅਰਬ ਨੂੰ 5-0 ਨਾਲ ਮਧੋਲਿਆ
- ਇੰਜ਼ਰੀ ਸਮੇ.ਂਚ ਕੀਤੇ ਦੋ ਗੋਲ
- 80 ਹਜ਼ਾਰ ਦਰਸ਼ਕਾਂ ਦੀ ਮੌਜ਼ੂਦਗੀ ‘ਚ 2002 ਤੋਂ ਬਾਅਦ ਵਿਸ਼ਵ ਕੱਪ ‘ਚ ਪਹਿਲਾ ਮੈਚ ਜਿੱਤਿਆ
- ਰੂਸ ਦੇ ਰਾਸ਼ਟਰਪਤੀ ਅਤੇ ਸਊਦੀ ਅਰਬ ਦੇ ਸ਼ਹਿਜ਼ਾਦੇ ਨੇ ਸਟੇਡੀਅਮ ‘ ਚ ਦੇਖਿਆ ਮੈਚ
ਮਾਸਕੋ (ਏਜੰਸੀ)। ਪਿਛਲੇ ਕੁਝ ਸਾਲਾਂ ‘ਚ ਡੋਪਿੰਗ ਦੇ ਵਿਵਾਦਾਂ ਨਾਲ ਜੂਝ ਰਹੇ ਅਤੇ ਫੀਫਾ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਦੇ ਨਾਲ ਉਤਰੇ ਮੇਜ਼ਬਾਨ ਰੂਸ ਨੇ ਟੂਰਨਾਮੈਂਟ ‘ਚ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਉਦਘਾਟਨੀ ਮੁਕਾਬਲੇ ‘ਚ ਸਉਦੀ ਅਰਬ ਨੂੰ ਗਰੁੱਪ ਏ ‘ਚ 5-0 ਨਾਲ ਦਰੜ ਦਿੱਤਾ।
ਰੂਸ ਅਤੇ ਸਉਦੀ ਅਰਬ ਦੇ ਇਸ ਮੁਕਾਬਲੇ ਨਾਲ ਫੁੱਟਬਾਲ ਦੇ ਮਹਾਂਕੁੰਭ ਦੀ ਸ਼ੁਰੂਆਤ ਹੋ ਗਈ ਅਤੇ ਲੁਜ਼ਨਿਕੀ ਸਟੇਡੀਅਮ ‘ਚ ਖੇਡੇ ਗਏ ਇਸ ਮੁਕਾਬਲੇ ‘ਚ ਰੂਸ ਨੇ 80 ਹਜ਼ਾਰ ਦਰਸ਼ਕਾਂ ਦੀ ਮੌਜ਼ੂਦਗੀ ‘ਚ ਧਮਾਕੇਦਾਰ ਜਿੱਤ ਨਾਲ ਆਲੋਚਕਾਂ ਨੂੰ ਸ਼ਾਂਤ ਕਰ ਦਿੱਤਾ ਜੋ ਰੂਸ ਨੂੰ ਬੇਹੱਦ ਕਮਜ਼ੋਰ ਮੰਨ ਰਹੇ ਸਨ ਅਤੇ ਇਹ ਦਾਅਵਾ ਕਰ ਰਹੇ ਸਨ ਕਿ ਰੂਸ ਸ਼ੁਰੂਆਤੀ ਗੇੜ ‘ਚ ਹੀ ਬਾਹਰ ਹੋ ਜਾਵੇਗੀ, ਰੂਸ ਅਤੇ ਸਉਦੀ ਅਰਬ ਦੇ ਗਰੁੱਪ ਏ ‘ਚ ਮਿਸਰ ਅਤੇ ਸਾਬਕਾ ਜੇਤੂ ਊਰੂਗਏ ਜਿਹੀਆਂ ਟੀਮਾਂ ਹਨ ਅਤੇ ਰੂਸ ਨੇ ਇਸ ਜਿੱਤ ਨਾਲ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਮਜ਼ਬੂਤੀ ਦੇ ਦਿੱਤੀ ਹੈ।
ਸਟੇਡੀਅਮ ‘ਚ ਇਸ ਮੁਕਾਬਲੇ ਨੂੰ ਦੇਖਣ ਲਈ ਰੂਸ ਦੇ ਰਾਸ਼ਟਰਪਤੀ ਅਤੇ ਸਊਦੀ ਅਰਬ ਦੇ ਸ਼ਹਿਜ਼ਾਦੇ ਮੌਜ਼ੂਦ ਸਨ ਪਰ ਰੂਸ ਨੇ ਆਪਣੇ ਸਮਰਥਕਾਂ ਦੇ ਜ਼ਬਰਦਸਤ ਸਮਰਥਨ ਨਾਲ ਤੂਫ਼ਾਨੀ ਪ੍ਰਦਰਸ਼ਨ ਕੀਤਾ ਅਤੇ ਸਉਦੀ ਅਰਬ ਨੂੰ ਰੌਂਦ ਕੇ ਰੱਖ ਦਿੱਤਾ। ਵਿਸ਼ਵ ਰੈਂਕਿੰਗ ‘ਚ ਰੂਸ ਜਿੱਥੇ 67ਵੇਂ ਨੰਬਰ ‘ਤੇ ਹੈ ਊੱਥੇ ਸਉਦੀ ਅਰਬ ਦੀ ਰੈਂਕਿੰਗ 64 ਹੈ ਰੂਸ ਨੇ ਮੈਚ ਦੇ 12ਵੇਂ ਮਿੰਟ ‘ਚ ਵਾਧਾ ਬਣਾ ਲਿਆ ਜਦੋਂ ਯੂਰੀ ਗੇਜ਼ਿਸਕੀ ਨੇ ਹੈਡਰ ਨਾਲ ਗੋਲ ਕਰ ਦਿੱਤਾ 22 ਸਾਲ ਦੇ ਅਲੇਕਸਾਂਦਰ ਗੋਲੋਵਿਨ ਦੇ ਸ਼ਾਨਦਾਰ ਕ੍ਰਾਸ ‘ਤੇ ਗੇਜ਼ਿਸਕੀ ਨੇ ਜ਼ਬਰਦਸਤ ਹੈਡਰ ਲਗਾ ਕੇ ਗੋਲ ਕੀਤਾ।
ਡੇਨਿਸ ਚੇਰੀਸ਼ੇਵ ਨੇ ਅੱਧੇ ਸਮੇਂ ਤੋਂ ਠੀਕ ਪਹਿਲਾਂ ਖੱਬੇ ਪੈਰ ਦੇ ਸ਼ਾਟ ਨਾਲ ਸਕੋਰ 2-0 ਕਰ ਦਿੱਤਾ ਆਰਟੇਮ ਨੇ ਬਦਲਵੇਂ ਖਿਡਾਰੀ ਦੇ ਤੌਰ ‘ਤੇ ਮੈਦਾਨ ਦੇ ਅੰਦਰ ਜਾਣ ਦੇ 89ਵੇਂ ਸੈਂਕਿੰਡ ਦੇ ਅੰਦਰ 71ਵੇਂ ਮਿੰਟ ‘ਚ ਰੂਸ ਦਾ ਤੀਸਰਾ ਗੋਲ ਹੈਡਰ ਨਾਲ ਹੀ ਕੀਤਾ। ਚੇਰੀਸ਼ੇਵ ਅਤੇ ਗੋਲੋਵਿਨ ਨੇ ਇੰਜ਼ਰੀ ਸਮੇਂ ‘ਚ ਦੋ ਗੋਲ ਕਰਕੇ ਰੂਸ ਨੂੰ 5-0 ਦੀ ਜਿੱਤ ਦਿਵਾ ਦਿੱਤੀ ਰੂਸ ਨੇ ਇਸ ਦੇ ਨਾਲ ਹੀ ਵਿਸ਼ਵ ਕੱਪ ਦੇ ਓਪਨਿੰਗ ਮੈਚ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਬ੍ਰਾਜ਼ੀਲ ਨੇ 1954 ‘ਚ ਮੈਕਸਿਕੋ ਨੂੰ 5-0 ਨਾਲ ਹਰਾਇਆ ਸੀ ਪੰਜਵੀਂ ਵਾਰ ਵਿਸ਼ਵ ਕੱਪ ‘ਚ ਖੇਡ ਰਹੀ ਸਉਦੀ ਅਰਬ ਨੇ ਟੂਰਨਾਮੈਂਟ ਆਉਣ ਤੱਕ ਦੋ ਕੋਚਾਂ ਨੂੰ ਬਰਖ਼ਾਸਤ ਕੀਤਾ ਹੈ ਅਤੇ ਟੂਰਨਾਮੈਂਟ ‘ਚ ਉਸਦੀ ਖ਼ਰਾਬ ਸ਼ੁਰੂਆਤ ਰਹੀ ਰੂਸ ਨੇ 2002 ਤੋਂ ਬਾਅਦ ਵਿਸ਼ਵ ਕੱਪ ‘ਚ ਆਪਣਾ ਪਹਿਲਾ ਮੈਚ ਜਿੱਤਿਆ। ਰੂਸ ਨੇ ਇਸ ਜਿੱਤ ਨਾਲ ਵਿਸ਼ਵ ਕੱਪ ਦਾ ਇਤਿਹਾਸ ਬਰਕਰਾਰ ਰੱਖਿਆ ਜਿਸ ਵਿੱਚ ਕੋਈ ਵੀ ਮੇਜ਼ਬਾਨ ਟੀਮ ਉਦਘਾਟਨ ਮੈਚ ਨਹੀਂ ਹਾਰੀ ਹੈ ਮੇਜ਼ਬਾਨ ਟੀਮਾਂ ਨੇ ਹੁਣ ਤੱਕ ਓਪਨਿੰਗ ਮੈਚਾਂ ‘ਚ ਸੱਤ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਤਿੰਨ ਮੈਚ ਡਰਾਅ ਰਹੇ ਹਨ।