ਮਾਸਕੋ (ਏਜੰਸੀ) ਪਿਛਲੇ ਕੁਝ ਸਾਲਾਂ ਤੋਂ ਡੇਪਿੰਗ ਦੇ ਵਿਵਾਦਾਂ ਨਾਲ ਜੂਝ ਰਿਹਾ ਅਤੇ ਫੀਫਾ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਨਾਲ ਉੱਤਰ ਰਿਹਾ ਮੇਜ਼ਬਾਨ ਰੂਸ ਟੂਰਨਾਮੈਂਟ ਦੇ ਉਦਘਾਟਨ ਮੁਕਾਬਲੇ ‘ਚ ਸਊਦੀ ਅਰਬ ਵਿਰੁੱਧ ਜੇਤੂ ਸ਼ੁਰੂਆਤ ਕਰਨ ਦੇ ਟੀਚੇ ਨਾਲ ਉੱਤਰੇਗਾ, ਰੂਸ ਅਤੇ ਸਉਦੀ ਅਰਬ ਦੇ ਮੁਕਾਬਲੇ ਨਾਲ ਫੁੱਟਬਾਲ ਦੇ ਮਹਾਂਕੁੰਭ ਦੀ ਸ਼ੁਰੂਆਤ ਹੋ ਜਾਵੇਗੀ ਇਹ ਮੁਕਾਬਲਾ ਲੁਜ਼ਨਿਕੀ ਸਟੇਡੀਅਮ ‘ਚ ਖੇਡਿਆ ਜਾਵੇਗਾ ਅਤੇ ਦੋਵਾਂ ਟੀਮਾਂ ਦੀਆਂ ਨਜ਼ਰਾਂ ਜੇਤੂ ਸ਼ੁਰੂਆਤ ਕਰਨ ‘ਤੇ ਲੱਗੀਆਂ ਹੋਣਗੀਆਂ ਰੂਸ ਤੇ ਸਉਦੀ ਅਰਬ ਦੇ ਗਰੁੱਪ ‘ਚ ਮਿਸਰ ਅਤੇ ਸਾਬਕਾ ਜੇਤੂ ਉਰੁਗੁਵੇ ਜਿਹੀਆਂ ਟੀਮਾਂ ਹਨ।
ਰੂਸ ਨੇ ਜਦੋਂ ਵਿਸ਼ਵ ਕੱਪ ਦੀ ਦਾਅਵੇਦਾਰੀ ਕੀਤੀ ਸੀ ਤਾਂ ਉਸਦੀ ਟੀਮ ਬੁਲੰਦੀ ‘ਤੇ ਸੀ ਪਰ 2008 ਤੋਂ ਟੀਮ ਕਿਸੇ ਵੀ ਟੂਰਨਾਮੈਂਟ ‘ਚ ਗਰੁੱਪ ਗੇੜ ਤੋਂ ਅੱਗੇ ਨਹੀਂ ਨਿਕਲ ਸਕੀ ਹੈ ਹਾਲਾਂਕਿ ਮੇਜ਼ਬਾਨ ਹੋਣ ਦੇ ਨਾਤੇ ਟੀਮ ਨੂੰ ਕੁਆਲੀਫਿਕੇਸ਼ਨ ਗੇੜ ਖੇਡਣ ਦੀ ਬਜਾਏ ਵਿਸ਼ਵ ਕੱਪ ‘ਚ ਸਿੱਧੀ ਜਗ੍ਹਾ ਮਿਲੀ ਹੈ ਟੀਮ ਪਿਛਲੇ ਸੱਤ ਮਹੀਨੇ ਤੋਂ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਜਿੱਤੀ ਹੈ ਪਰ ਆਪਣੀ ਧਰਤੀ ‘ਤੇ ਆਪਣੇ ਦੇਸ਼ ਦੀਆਂ ਆਸਾਂ ਨੂੰ ਬਣਾਈ ਰੱਖਣ ਲਈ ਟੀਮ ਸ਼ਾਨਦਾਰ ਸ਼ੁਰੂਆਤ ਕਰਨ ਦੀ ਪੂਰੀ ਵਾਹ ਲਗਾਏਗੀ.ਦੂਜੇ ਪਾਸੇ ਸਉਦੀ ਅਰਬ ਨੇ ਵੀ ਵਿਸ਼ਵ ਕੱਪ ਤੋਂ ਪਹਿਲਾਂ ਤਿੰਨ ਮੈਚ ਗੁਆਏ ਹਨ ਹਾਲਾਂਕਿ ਇਹ ਹਾਰਾਂ ਉਸਨੂੰ ਇਟਲੀ, ਪੇਰੂ ਅਤੇ ਪਿਛਲੀ ਚੈਂਪੀਅਨ ਜਰਮਨੀ ਜਿਹੀਆਂ ਮਜ਼ਬੂਤ ਟੀਮਾਂ ਤੋਂ ਮਿਲੀਆਂ ਹਨ।
ਦੋਵੇਂ ਟੀਮਾਂ ਵਿਸ਼ਵ ਕੱਪ ‘ਚ ਆਪਣੀ ਜਿੱਤ ਦਾ ਸੋਕਾ ਸਮਾਪਤ ਕਰਨ ਉੱਤਰਨਗੀਆਂ ਵਿਸ਼ਵ ਰੈਂਕਿੰਗ ‘ਚ 66ਵੇਂ ਨੰਬਰ ਦੀ ਰੂਸ ਨੇ 2002 ਤੋਂ ਬਾਅਦ ਵਿਸ਼ਵ ਕੱਪ ‘ਚ ਕੋਈ ਮੈਚ ਨਹੀਂ ਜਿੱਤਿਆ ਹੈ ਜਦੋਂਕਿ ਵਿਸ਼ਵ ਦੀ ਸਉਦੀ ਅਰਬ ਦੀ ਆਖ਼ਰੀ ਜਿੱਤ 1994 ‘ਚ ਅਮਰੀਕਾ ‘ਚ ਹੋਏ ਵਿਸ਼ਵ ਕੱਪ ‘ਚ ਸੀ। ਮੇਜ਼ਬਾਨ ਟੀਮ ਦੇ ਪੱਖ ‘ਚ ਇੱਕ ਦਿਲਚਸਪ ਅੰਕੜਾ ਆਉਂਦਾ ਹੈ ਵਿਸ਼ਵ ਕੱਪ ‘ਚ ਕੋਈ ਵੀ ਮੇਜ਼ਬਾਨ ਟੀਮ ਉਦਘਾਟਨ ਮੈਚ ਨਹੀਂ ਹਾਰੀ ਹੈ ਮੇਜ਼ਬਾਨ ਟੀਮਾਂ ਨੇ ਛੇ ਜਿੱਤਾਂ ਹਾਸਲ ਕੀਤੀਆਂ ਹਨ ਅਤੇ ਤਿੰਨ ਮੈਚ ਡਰਾਅ ਰਹੇ ਹਨ ਰੂਸ ਨੇ 1970 ‘ਚ ਸੋਵੀਅਤ ਸੰਘ ਦੇ ਰੂਪ ‘ਚ ਮੈਕਸਿਕੋ ਦੇ ਨਾਲ ਵਿਸ਼ਵ ਕੱਪ ਦਾ ਓਪਨਿੰਗ ਮੈਚ ਗੋਲ ਰਹਿਤ ਡਰਾਅ ਖੇਡਿਆ ਅਤੇ ਆਸ ਕੀਤੀ ਜਾ ਰਹੀ ਹੈ ਕਿ ਉਸਦੀ ਵਿਸ਼ਵ ਕੱਪ ‘ਚ ਸਕਾਰਾਤਮਕ ਸ਼ੁਰੂਆਤ ਹੋਵੇਗੀ।