ਮਾਸਕੋ (ਏਜੰਸੀ)। ਦੁਨੀਆਂ ਦੇ ਤਿੰਨ ਦੇਸ਼ਾਂ ਅਮਰੀਕਾ, ਮੈਕਸਿਕੋ ਅਤੇ ਕਨਾਡਾ ‘ਚ ਸਾਲ 2026 ਦਾ ਫੁੱਟਬਾਲ ਵਿਸ਼ਵ ਕੱਪ ਸਾਂਝੇ ਤੌਰ ‘ਤੇ ਕਰਵਾਇਆ ਜਾਵੇਗਾ ਜੋ ਫੀਫਾ ਟੂਰਨਾਮੈਂਟ ਦੇ ਇਤਿਹਾਸ ‘ਚ ਪਹਿਲਾ ਮੌਕਾ ਹੋਵੇਗਾ। ਰੂਸ ਦੀ ਮੇਜ਼ਬਾਨੀ ‘ਚ ਅੱਜ ਤੋਂ ਹੋ ਰਹੇ ਫੀਫਾ ਵਿਸ਼ਵ ਕੱਪ ਦੀ ਪਹਿਲੀ ਸ਼ਾਮ ‘ਤੇ ਇੱਥੇ ਅੰਤਰਰਾਸ਼ਟਰੀ ਫੁੱਟਬਾਲ ਮਹਾਂਸੰਘ (ਫੀਫਾ)ਕਾਂਗਰਸ ਨੇ ਇਕੱਠੇ ਤਿੰਨ ਦੇਸ਼ਾਂ ਨੂੰ ਮੇਜ਼ਬਾਨ ਦੇ ਤੌਰ ‘ਤੇ ਚੁਣਿਆ ਹਾਲਾਂਕਿ ਮੋਰੱਕੋ ਪੰਜਵੀਂ ਵਾਰ ਮੇਜ਼ਬਾਨੀ ਤੋਂ ਖੁੰਝ ਗਿਆ।
ਉੱਤਰੀ ਅਮਰੀਕਾ ਮੇਜ਼ਬਾਨ ਦੇਸ਼ ਨੂੰ ਹੱਕ ‘ਚ 134 ਵੋਟ ਮਿਲੇ ਜਦੋਂਕਿ ਮੋਰੱਕੋ 65 ਵੋਟਾਂ ਨਾਲ ਹਾਰ ਗਿਆ ਸਾਲ 2026 ਦਾ ਫੀਫਾ ਟੂਰਨਾਮੈਂਟ ਪਹਿਲਾ ਵਿਸ਼ਵ ਕੱਪ ਹੋਵੇਗਾ ਜਿਸ ਵਿੱਚ ਮੌਜ਼ੂਦਾ 32 ਟੀਮਾਂ ਦੀ ਜਗ੍ਹਾ 48 ਟੀਮਾਂ ਨੂੰ ਉਤਾਰਿਆ ਜਾਵੇਗਾ ਟੂਰਨਾਮੈਂਟ ‘ਚ ਕੁੱਲ 80 ਮੈਚ ਖੇਡੇ ਜਾਣਗੇ ਜਿਸ ਵਿੱਚੋਂ 10 ਕਨਾਡਾ, 10 ਮੈਕਸਿਕੋ ਅਤੇ 60 ਮੈਚ ਅਮਰੀਕਾ ‘ਚ ਹੋਣਗੇ।
ਫੀਫਾ ਕਾਂਗਰਸ ਸਾਹਮਣੇ ਸਾਰੇ ਦਾਅਵੇਦਾਰਾਂ ਨੂੰ ਮਾਸਕੋ ਅਕਸਪੋਸੈਂਟਰ ‘ਚ 15-15 ਮਿੰਟ ਦੀ ਪੇਸ਼ਕਸ਼ ਦੇਣ ਨੂੰ ਕਿਹਾ ਗਿਆ ਸੀ ਉੱਤਰੀ ਅਮਰੀਕੀ ਦੇਸ਼ਾਂ ਨੇ ਨਾਲ ਹੀ ਦਾਅਵਾ ਕੀਤਾ ਕਿ ਉਸਦੀ ਮੇਜ਼ਬਾਨੀ ‘ਚ ਵਿਸ਼ਵਕੱਪ ‘ਚ 11 ਅਰਬ ਡਾਲਰ ਦਾ ਫਾਇਦਾ ਹੋਵੇਗਾ ਜਦੋਂਕਿ ਮੋਰੱਕੋ ਨੇ ਪੰਜ ਅਰਬ ਡਾਲਰ ਤੱਕ ਦੀ ਕਮਾਈ ਦਾ ਹੀ ਵਾਅਦਾ ਕੀਤਾ 2018 ਦੇ ਵਿਸ਼ਵ ਕੱਪ ‘ਚ ਵੀ 11 ਅਰਬ ਡਾਲਰ ਦੀ ਕਮਾਈ ਦਾ ਅੰਦਾਜ਼ਾ ਹੈ।
ਆਖ਼ਰੀ ਵਾਰ ਫੀਫਾ ਨੇ ਸਾਲ 2010 ‘ਚ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਹੱਕਾਂ ਦੀ ਵੰਡ ਕੀਤੀ ਸੀ ਅਤੇ ਉਸ ਸਮੇਂ ਪੁਰਾਣੀ ਕਾਰਜਕਾਰੀ ਕਮੇਟੀ ਨੇ ਰੂਸ ਨੂੰ 2018 ਅਤੇ ਕਤਰ ਨੂੰ 2022 ਦੀ ਮੇਜ਼ਬਾਨੀ ਲਈ ਚੁਣਿਆ ਸੀ ਹਾਲਾਂਕਿ ਇਸ ਕਾਰਜਕਾਰੀ ਕਮੇਟੀ ਦੇ ਜ਼ਿਆਦਾ ਮੈਂਬਰਾਂ ਨੂੰ ਬਾਅਦ ‘ਚ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਫੀਫਾ ਦੇ ਇਹਨਾਂ ਅਧਿਕਾਰੀਆਂ ‘ਚ ਕਈ ਮੈਂਬਰ ਸਾਲ 2015 ‘ਚ ਭ੍ਰਿਸ਼ਟਾਚਾਰ ‘ਚ ਸ਼ਾਮਲ ਪਾਏ ਗਏ ਸਨ ਫੀਫਾ ਦੀ ਨਵੀਂ ਪ੍ਰਣਾਲੀ ਦੇ ਤਹਿਤ ਫੀਫਾ ਕਾਂਗਰਸ ‘ਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਦੇ ਮੈਂਬਰਾਂ ਨੂੰ ਵੋਟ ਦੇਣ ਦਾ ਹੱਕ ਦਿੱਤਾ ਗਿਆ।