ਕੇਜਰੀਵਾਲ ਦੀ ਮੁਆਫ਼ੀ ਬਣੀ ਹਾਰ ਦਾ ਕਾਰਨ, ਅਸੀਂ ਪਹਿਲਾਂ ਹੀ ਕਿਹਾ ਸੀ ਨਾ ਲੜੋ ਚੋਣ

Reason, Apology, Kejriwal, Apology, Already, Said, Contest, Elections

ਸੁਖਪਾਲ ਖਹਿਰਾ ਨੇ ਕੀਤਾ ਆਪ ਹਾਈਕਮਾਂਡ ਅਰਵਿੰਦ ਕੇਜਰੀਵਾਲ ‘ਤੇ ਹਮਲਾ

  • ਸਾਡੀ ਨਹੀਂ ਹੋ ਰਹੀ ਐ ਸੁਣਵਾਈ, ਪੰਜਾਬ ‘ਚ ਯੂਨਿਟ ਦਾ ਗਠਨ ਵੀ ਹੋਇਆ ਗਲਤ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸ਼ਾਹਕੋਟ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ ਦੇ ਪਿੱਛੇ ਇੱਕ ਕਾਰਨ ਅਰਵਿੰਦ ਕੇਜਰੀਵਾਲ ਦੀ ਮੁਆਫ਼ੀ ਵੀ ਹੈ, ਜਿਹੜੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਪਿਛਲੇ ਮਹੀਨੇ ਮੰਗੀ ਸੀ। ਸਾਡੀ ਦਿੱਲੀ ਵਿਖੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ, ਉਨ੍ਹਾਂ ਤੇ ਭਗਵੰਤ ਮਾਨ ਨੇ ਪਹਿਲਾਂ ਹੀ ਇਸ ਸ਼ਾਹਕੋਟ ਚੋਣ ਨੂੰ ਲੜਨ ਤੋਂ ਸਾਫ਼ ਇਨਕਾਰ ਕੀਤਾ ਸੀ ਪਰ ਦਿੱਲੀ ਵਿਖੇ ਸੁਣਵਾਈ ਨਹੀਂ ਹੋਈ, ਜਿਸ ਕਾਰਨ ਹੀ ਇਸ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਦੋਸ਼ ਕਿਸੇ ਹੋਰ ਨੇ ਨਹੀਂ, ਸਗੋਂ ਖ਼ੁਦ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਲੀਡਰ ਸੁਖਪਾਲ ਖਹਿਰਾ ਨੇ ਲਗਾਏ ਹਨ।

ਸੁਖਪਾਲ ਖਹਿਰਾ ਨੇ ਇੱਕ ਟੀ. ਵੀ. ਚੈਨਲ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਹਕੋਟ ਚੋਣ ਲੜਨ ਲਈ ਉਹ ਪਹਿਲਾਂ ਹੀ ਤਿਆਰ ਨਹੀਂ ਸਨ ਤੇ ਇਸ ਤਰ੍ਹਾਂ ਦੀ ਹਾਰ ਹੋਣਾ ਸੁਭਾਵਿਕ ਸੀ ਪਰ ਜਿਹੜੀ ਹਾਰ ਹੋਈ ਹੈ, ਉਸ ਬਾਰੇ ਸੋਚਿਆ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸ਼ਰਮਨਾਕ ਹਾਰ ਨੂੰ ਸਵੀਕਾਰ ਕਰਦੇ ਹਨ ਪਰ ਇਸ ਹਾਰ ਪਿੱਛੇ ਕਈ ਤਰ੍ਹਾਂ ਦੇ ਕਾਰਨ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਬਰਸੀ ਮੌਕੇ ਰੋਂਦੀ ਝੱਲੀ ਨਹੀਂ ਜਾ ਰਹੀ ਮਾਂ ਚਰਨ ਕੌਰ

ਜਿਨ੍ਹਾਂ ‘ਚੋਂ ਸਭ ਤੋਂ ਵੱਡਾ ਕਾਰਨ ਹੈ ਇਹ ਹੈ ਕਿ ਜਿਹੜਾ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਹੈ, ਉਹ ਹਾਈ ਕਮਾਨ ਵੱਲੋਂ ਆਪਣੇ ਤਰੀਕੇ ਨਾਲ ਤਿਆਰ ਕੀਤਾ ਹੈ। ਜਦੋਂ ਕਿ ਇਸ ਤਰ੍ਹਾਂ ਦੀ ਚੋਣ ਕਰਨ ਦਾ ਜਿੰਮਾ ਪੰਜਾਬ ਦੇ ਹੱਥਾਂ ‘ਚ ਦੇ ਦੇਣਾ ਚਾਹੀਦਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਸਾਡੀ ਦਿੱਲੀ ‘ਚ ਗੱਲ ਨਹੀਂ ਸੁਣੀ ਜਾ ਰਹੀ ਹੈ, ਜਿਸ ਕਾਰਨ ਹੀ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਇਹ ਹਾਲਤ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਜਦੋਂ ਤੱਕ ਮੈਰਿਟ ਦੇ ਆਧਾਰ ‘ਤੇ ਸੰਗਠਨ ‘ਚ ਚੋਣ ਨਹੀਂ ਕੀਤੀ ਜਾਏਗੀ, ਉਸ ਸਮੇਂ ਤੱਕ ਇਹੋ ਜਿਹਾ ਹਾਲ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਸ ਹਾਰ ਨੂੰ ਪੰਜਾਬ ਦੇ ਲੋਕ ਹਫ਼ਤੇ ਭਰ ‘ਚ ਹੀ ਭੁੱਲ ਜਾਣਗੇ, ਇਸ ਲਈ 2019 ਦੀ ਤਿਆਰੀ ਲਈ ਹੁਣ ਤੋਂ ਹੀ ਜੁਟਣਾ ਪਏਗਾ ਤੇ ਵੱਡੇ ਪੱਧਰ ‘ਤੇ ਕੰਮ ਕਰਨ ਦੀ ਜਰੂਰਤ ਹੈ।