ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਮਾਂ ਬਣਨ ਤੋਂ ਬਾਅਦ ਆਪਣੇ ਕਰੀਅਰ ਦੇ ਪਹਿਲੇ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਾਮੈਂਟ ‘ਚ ਜ਼ਬਰਦਸਤ ਸ਼ੁਰੂਆਤ ਕਰਦੇ ਹੋਏ ਮਹਿਲਾ ਸਿੰਗਲ ਦੇ ਦੂਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਸਪੇਨ ਦੀ ਗਰਬਾਈਨ ਮੁਗੁਰੁਜ਼ਾ ਅਤੇ ਨੌਂਵਾਂ ਦਰਜਾ ਪ੍ਰਾਪਤ ਪੁਰਸ਼ ਖਿਡਾਰੀ ਅਮਰੀਕਾ ਦੇ ਜਾਨ ਇਸਨਰ ਨੇ ਵੀ ਆਪਣੇ ਪਹਿਲੇ ਗੇੜ ਦੇ ਮੁਕਾਬਲੇ ਜਿੱਤੇ। 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਰੋਲਾਂ ਗੈਰੋਂ ‘ਚ ਬੇਹੱਦ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਆਪਣੇ ਅੰਦਾਜ਼ ‘ਚ ਕਾਲੇ ਰੰਗ ਦੇ ਟਰੈਕ ‘ਚ ਖੇਡਣ ਉੱਤਰੀ ਉਸਨੇ ਪਹਿਲੇ ਗੇੜ ਦੇ ਮੁਕਾਬਲੇ ‘ਚ ਕ੍ਰਿਸਟੀਨਾ ਪਿਲਸਕੋਵਾ ਨੂੰ ਲਗਾਤਾਰ ਸੈੱਟਾਂ ‘ਚ 7-6, 6-4 ਨਾਲ ਹਰਾ ਕੇ ਫਰੈਂਚ ਓਪਨ ‘ਚ ਜੇਤੂ ਸ਼ੁਰੂਆਤ ਕੀਤੀ ਜੋ ਮਾਂ ਬਣਨ ਤੋਂ ਬਾਅਦ ਉਸਦਾ ਪਹਿਲਾ ਗਰੈਂਡ ਸਲੈਮ ਹੈ। (Fresh Open Tennis)
ਤਿੰਨ ਵਾਰ ਦੀ ਰੋਲਾਂ ਗੈਰੋਂ ਚੈਂਪੀਅਨ ਸੇਰੇਨਾ ਨੇ ਆਪਣੀ ਪੈਰਿਸ ‘ਚ ਇਸ ਜਿੱਤ ਨੂੰ ਵਕਾਂਡਾ ਤੋਂ ਪ੍ਰੇਰਿਤ ਦੱਸਿਆ ਸਤੰਬਰ ‘ਚ ਆਪਣੇ ਬੱਚੇ ਨੂੰ ਜਨਮ ਦੇਣ ਵਾਲੀ ਅਮਰੀਕੀ ਟੈਨਿਸ ਖਿਡਾਰੀ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਹਮੇਸ਼ਾਂ ਹੀ ਕਾਲਪਨਿਕ ਦੁਨੀਆਂ ‘ਚ ਜਿÀਂਦੀ ਰਹੀ ਹਾਂ ਮੈਂ ਹਮੇਸ਼ਾ ਹੀ ਸੁਪਰਹੀਰੋ ਬਣਨਾ ਚਾਹੁੰਦੀ ਸੀ ਅਤੇ ਇਹ ਮੇਰਾ ਸੁਪਰਹੀਰੋ ਬਣਨ ਦਾ ਤਰੀਕਾ ਹੈ ਸੇਰੇਨਾ ਨੇ ਨਾਲ ਹੀ ਕਿਹਾ ਕਿ ਉਸਦੀ ਡਰੈੱਸ ਨਵੀਆਂ ਮਾਵਾਂ ਨੂੰ ਸਮਰਪਿਤ ਹੈ। ਮੈਨੂੰ ਲੱਗਦਾ ਹੈ ਕਿ ਇਹ ਸੂਟ ਮਹਿਲਾਵਾਂ ਨੂੰ ਪ੍ਰੇਰਿਤ ਕਰੇਗਾ ਉਹਨਾਂ ‘ਚ ਵਿਸ਼ਵਾਸ ਵਧੇਗਾ ਮੈਂ ਮੰਨਦੀ ਹਾਂ ਕਿ ਮੇਰੇ ਕੋਲ ਮਹਿਲਾਵਾਂ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਨ ਦਾ ਮੌਕਾ ਹੈ ਸੇਰੇਨਾ ਅਗਲੇ ਗੇੜ ‘ਚ 17ਵਾਂ ਦਰਜਾ ਅਸ਼ਲੇ ਬਾਰਟੀ ਵਿਰੁੱਧ ਖੇਡੇਗੀ, ਪਰ ਇਸ ਤੋਂ ਪਹਿਲਾਂ ਊਹ ਮਹਿਲਾ ਡਬਲਜ਼ ‘ਚ ਆਪਣੀ ਵੱਡੀ ਭੈਣ ਵੀਨਸ ਵਿਲਿਅਮਸਨ ਵਿਰੁੱਧ ਉੱਤਰੇਗੀ ਵੀਨਸ ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਬਾਹਰ ਹੋ ਗਈ ਹੈ। (Fresh Open Tennis)