ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ-ਮੇਰਠ ਐਕਸਪ੍ਰੈਸ ਵੇ ਦਾ ਉਦਘਾਟਨ | Travel
ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਨਿਜਾਮੂਦੀਨ ‘ਚ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਅਤੇ ਇਸ ਦੇ 3ਡੀ ਮਾਡਲ ਦਾ ਉਦਘਾਟਨ ਕੀਤਾ ਗਿਆ। ਦੇਸ਼ ਦੇ ਕਈ ਸੂਬਿਆਂ ਨੂੰ ਜੋੜਣ ਵਾਲੇ ਇਸ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਰੋਡ ਸ਼ੋਅ ਕਰ ਰਹੇ ਹਨ। ਇੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਲੀਕਾਪਟਰ ਰਾਹੀਂ ਉੱਤਰ ਪ੍ਰਦੇਸ਼ ਦੇ ਬਾਗਪਤ ਜਾ ਕੇ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇ (ਈਪੀਈ) ਦਾ ਉਦਘਾਟਨ ਕਰਨਗੇ। ਈਪੀਈ ਦੇਸ਼ ਦਾ ਪਹਿਲਾ ਸਮਾਰਟ ਅਤੇ ਸੋਲਰ ਐਨਰਜੀ ਨਾਲ ਲੈਸ ਐਕਸਪ੍ਰੈਸ ਵੇਅ ਹੈ। (Travel)
ਇਹ ਵੀ ਪੜ੍ਹੋ : Ashes Series : ਦੂਜੇ ਟੈਸਟ ’ਚ ਅਸਟਰੇਲੀਆ ਨੇ ਇੰਗਲੈਂਡ ਨੂੰ 43 ਦੌੜਾਂ ਨਾਲ ਹਰਾਇਆ, ਵੇਖੋ ਮੈਚ ਦੀ ਪੂਰੀ ਜਾਣਕਾਰੀ
ਪਿਛਲੇ ਦਿਨੀਂ ਇਸ ਦੇ ਉਦਘਾਟਨ ‘ਚ ਦੇਰੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਹਾਈਵੇ ਅਥਾਰਟੀ ਨੂੰ ਫਟਕਾਰ ਲਗਾਈ ਸੀ ਅਤੇ ਇਸ ਨੂੰ 1 ਜੂਨ ਤੋਂ ਖੋਲ੍ਹਣ ਦਾ ਨਿਰਦੇਸ਼ ਦਿੱਤਾ ਸੀ। ਦਿੱਲੀ-ਮੇਰਠ ਐਕਸਪ੍ਰੈਸ 96 ਕਿਲੋਮੀਟਰ ਲੰਬਾ ਹੈ। ਇਸ ਨੂੰ ਬਣਾਉਣ ‘ਚ 841 ਕਰੋੜ ਦੀ ਲਾਗਤ ਆਈ ਹੈ। ਇਸ ਨਾਲ ਦੋਵਾਂ ਸ਼ਹਿਰਾਂ ਦਰਮਿਆਨ ਸਫਰ ਸਿਰਫ 45 ਮਿੰਟ ‘ਚ ਪੂਰਾ ਹੋਵੇਗਾ। ਦਿੱਲੀ ਤੋਂ ਮੇਰਠ ਅਤੇ ਪੱਛਮੀ ਉੱਤਰ ਪ੍ਰਦੇਸ਼ ਜਾਣ ਵਾਲਿਆਂ ਨੂੰ ਜਾਮ ਤੋਂ ਨਿਜਾਤ ਮਿਲੇਗੀ। (Travel)