ਬਠਿੰਡਾ (ਅਸ਼ੋਕ ਵਰਮਾ)। ਭਾਰਤੀ ਤੇਲ ਕੰਪਨੀਆਂ ਵੱਲੋਂ ਪਿਛਲੇ ਡੇਢ ਮਹੀਨੇ ਦੌਰਾਨ ਆਹਿਸਤਾ ਆਹਿਸਤਾ ਵਧਾਈਆਂ ਪੈਟਰੋਲ ਅਤੇ ਡੀਜ਼ਲ (Oil Prices) ਕੀਮਤਾਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕਾਂ ਨੂੰ ਰੋਜ਼ਾਨਾ ਦੋ ਕਰੋੜ ਦਾ ਰਗੜਾ ਲੱਗਣ ਲੱਗਾ ਹੈ ਹਾਲਾਂਕਿ ਦਸ ਵਰ੍ਹੇ ਪਹਿਲਾਂ ਨਾਲ ਮੁਕਾਬਲਾ ਕਰੀਏ ਤਾਂ ਲੋਕਾਂ ਦੀ ਜੇਬ ਵਿੱਚੋਂ ਜਿੰਨ੍ਹੇ ਪੈਸੇ ਨਿਕਲੇ ਹਨ ਉਸ ਨਾਲ ਇੱਕ ਵੱਡੀ ਸਨਅਤ ਲਾਈ ਜਾ ਸਕਦੀ ਹੈ। (Oil Prices)
ਅੱਜ ਪੈਟਰੋਲ ਦੀ ਕੀਮਤ 82 ਰੁਪਏ 50 ਪੈਸੇ ਤੋਂ 82 ਰੁਪਏ 65 ਪੈਸੇ ਦਾ ਰਿਕਾਰਡ ਪੱਧਰ ਤੇ ਪੁੱਜ ਗਈ ਹੈ ਜਦੋਂਕਿ ਡੀਜ਼ਲ ਦਾ ਭਾਅ ਵੀ 68 ਰੁਪਏ ਤੋਂ ਉੱਪਰ ਚਲਾ ਗਿਆ ਹੈ। ਆਰਥਿਕ ਮਾਹਿਰਾਂ ਦਾ ਪ੍ਰਤੀਕਰਮ ਹੈ ਕਿ ਖਪਤਕਾਰ ਨੂੰ ਇਹ ਝਟਕਾ ਸਿੱਧੇ ਤੌਰ ਤੇ ਲੱਗ ਰਿਹਾ ਹੈ ਪਰ ਅਸਿੱਧੇ ਅਸਰ ਵਜੋਂ ਮਹਿੰਗਾਈ ਦੀ ਮਾਰ ਵੀ ਵਧੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਸਾਲਾਨਾ ਕਰੀਬ 80 ਕਰੋੜ ਲੀਟਰ ਪੈਟਰੋਲ ਵਿਕਦਾ ਹੈ ਇਸੇ ਤਰ੍ਹਾਂ ਹੀ 9100 ਕਿਲੋਲੀਟਰ (91 ਲੱਖ ਲੀਟਰ) ਡੀਜਲ ਦੀ ਰੋਜ਼ਾਨਾ ਵਿੱਕਰੀ ਹੁੰਦੀ ਹੈ। (Oil Prices)
ਇਹ ਵੀ ਪੜ੍ਹੋ : ਆਕਸਫੋਰਡ ਸਟਰੀਟ ਦੇ ਸ਼ੋਅਰੂਮ ਨੂੰ ਲੱਗੀ ਅੱਗ
ਕਣਕ ਦੀ ਬਿਜਾਈ ਅਤੇ ਝੋਨੇ ਦੀ ਲੁਆਈ ਸਮੇਂ ਡੀਜ਼ਲ ਦੀ ਵਿੱਕਰੀ 9500 ਕਿਲੋਲੀਟਰ ਤੱਕ ਜਾ ਪੁੱਜਦੀ ਹੈ ਦੋਵਾਂ ਵਸਤਾਂ ਤੇ ਇੱਕੋ ਜਿਹੇ ਵਾਧੇ ਟੈਕਸਾਂ ਸਮੇਤ ਕਰੀਬ 4 ਰੁਪਏ ਪ੍ਰਤੀ ਲੀਟਰ ਵਾਧੂ ਦੇਣ ਮਗਰੋਂ ਲੋਕਾਂ ‘ਤੇ ਅੰਦਾਜਨ ਦੋ ਕਰੋੜ ਰੁਪਏ ਰੋਜਾਨਾ ਦਾ ਬੋਝ ਵਧ ਗਿਆ ਹੈ ਹੈਰਾਨਕੁੰਨ ਵਰਤਾਰਾ ਹੈ ਕਿ ਜੇਕਰ ਸਰਕਾਰ ਨੇ ਕੋਈ ਰਾਹਤ ਨਾਂ ਦਿੱਤੀ ਤਾਂ ਹਰ ਵਰ੍ਹੇ ਛੇ ਸੌ ਕਰੋੜ ਰੁਪਏ ਖਪਤਕਾਰਾਂ ਦੀਆਂ ਜੇਬਾਂ ਚੋਂ ਨਿਕਲ ਜਾਇਆ ਕਰਨਗੇ । ਮਾਡਲ ਟਾਊਨ ਫੇਜ਼ ਦੋ ਨਿਵਾਸੀ ਜਗਦੀਸ਼ ਰਾਏ ਬਾਂਸਲ ਦਾ ਕਹਿਣਾ ਸੀ ਕਿ ਮਹਿੰਗਾਈ ਵਧਣ ਨਾਲ ਆਮ ਆਦਮੀ ਦਾ ਬਜਟ ਹਿੱਲ ਜਾਏਗਾ ਤੇ ਤੇਲ ਦੇ ਵਾਧੂ ਖਰਚੇ ਕਾਰਨ ਜੇਬਾਂ ਉਨ੍ਹਾਂ ਦੋਸ਼ ਲਾਇਆ ਕਿ ਸ਼ੁਰੂਆਤ ‘ਚ ਤੇਲ ਕੰਪਨੀਆਂ ਵੱਲੋਂ ਜੋ ਮਾੜੀ ਮੋਟੀ ਰਾਹਤ ਦਿੱਤੀ ਗਈ ਸੀ ਉਸ ਨੂੰ ਆਨੇ ਚੁਆਨੀਆਂ ਨਾਲ ਨਾ ਸਿਰਫ ਵਾਪਸ ਲੈ ਲਿਆ ਹੈ।
ਸਗੋਂ ਇਸ ਤੋਂ ਵੀ ਅੱਗੇ ਖੀਸਿਆਂ ‘ਤੇ ਕੈਚੀ ਚਲਾਉਣੀ ਸ਼ੁਰੂ ਕਰ ਦਿੱਤੀ ਹੈ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਚੁੱਪ ਹੈ ਜਿਸ ਦਾ ਕਾਰਨ ਮੰਦਵਾੜੇ ਮਾਰ ਝੱਲ ਰਹੇ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਤੇਲ ਕੀਮਤਾਂ ਵਧਣ ਰਾਤੋ-ਰਾਤ ਟੈਕਸਾਂ ਦੇ ਰੂਪ ‘ਚ ਕਰੋੜਾਂ ਰੁਪਏ ਦਾ ਫਾਇਦਾ ਪੁੱਜਣਾ ਦੱਸਿਆ ਜਾ ਰਿਹਾ ਹੈ ਇੱਕ ਤੇਲ ਪੰਪ ਡੀਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੈਟਰੋਲ ਤੇ ਜੀਐਸਟੀ ਦੀ ਦਰ ਕਾਫੀ ਉੱਚੀ ਹੈ ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪੈਟਰੋਲ ਦਾ ਭਾਅ ਵਧ ਜਾਂਦਾ ਹੈ ਤਾਂ ਮਾਲੀਏ ‘ਚ ਵੀ ਨਾਲੋ ਨਾਲ ਵਾਧਾ ਹੁੰਦਾ ਹੈ ਜਦੋਂਕਿ ਕੀਮਤ ਘਟਣ ਨਾਲ ਸਰਕਾਰ ਦੇ ਫਿਕਰ ਵਧਦੇ ਹਨ ।
ਵਾਧਾ ਗੈਰ ਵਾਜਿਬ : ਸੂਬਾ ਮੀਤ ਪ੍ਰਧਾਨ | Oil Prices
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਵਿਨੋਦ ਬਾਂਸਲ ਨੇ ਤੇਲ ਕੰਪਨੀਆਂ ਵੱਲੋਂ ਕੀਤੇ ਵਾਧੇ ਨੂੰ ਪੂਰੀ ਤਰ੍ਹਾਂ ਗੈਰ ਵਾਜਿਬ ਕਰਾਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਤੇਲ ਦੀ ਕੀਮਤ ਵਧਣ ਨਾਲ ਸਰਕਾਰ ਨੂੰ ਮਾਲੀਏ ਦੇ ਰੂਪ ‘ਚ ਕਰੋੜਾਂ ਰੁਪਏ ਹਾਸਲ ਹੋ ਜਾਂਦੇ ਹਨ, ਜਿਸ ਕਰਕੇ ਸਰਕਾਰ ਨੂੰ ਤਾਂ ਬੋਲਣ ਦੀ ਜਰੂਰਤ ਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਸਰਕਾਰ ਤੇਲ ਦੀਆਂ ਕੀਮਤਾਂ ਤਾਂ ਵਧਾ ਰਹੀ ਹੈ ਪਰ ਉਸ ਹਿਸਾਬ ਨਾਲ ਕਮਿਸ਼ਨ ਨਹੀਂ ਵਧਾਇਆ ਜਾਂਦਾ। ਖਪਤਕਾਰ ਦੀ ਮਜ਼ਬੂਰੀ ਦਾ ਫਾਇਦਾ ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਆਮ ਆਦਮੀ ਦੀ ਕੋਈ ਚਿੰਤਾ ਨਹੀਂ, ਜਿਸ ਕਰਕੇ ਖਪਤਕਾਰ ਵਸਤਾਂ ਦੇ ਚੁੱਪ ਚੁਪੀਤੇ ਭਾਅ ਵਧਾਏ ਜਾ ਰਹੇ ਹਨ ।
ਦਿਨ ਦਿਹਾੜੇ ਡਾਕਾ: ਟਰਾਂਸਪੋਰਟ ਆਗੂ | Oil Prices
ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਦੇ ਪ੍ਰਧਾਨ ਬਲਤੇਜ ਸਿੰਘ ਨੇ ਕਿਹਾ ਕਿ ਟੈਕਸਾਂ ਨੇ ਟਰਾਂਸਪੋਰਟ ਕਾਰੋਬਾਰ ਨੂੰ ਪਹਿਲਾਂ ਹੀ ਤਬਾਹੀ ਕੰਢੇ ਖੜ੍ਹਾ ਕੀਤਾ ਹੋਇਆ ਹੈ ਉਪਰੋਂ ਤੇਲ ਦੇ ਭਾਅ ਵਧਾਕੇ ਮਰੇ ਪਏ ਟਰਾਂਸਪੋਰਟਰਾਂ ਦੇ ਧੱਫੇ ਮਾਰੇ ਜਾ ਰਹੇ ਹਨ ਉਨ੍ਹਾਂ ਆਖਿਆ ਕਿ ਜਦੋਂ ਕੱਚੇ ਤੇਲ ਦੇ ਭਾਅ ‘ਚ ਗਿਰਾਵਟ ਆਉਂਦੀ ਹੈ ਤਾਂ ਕੀਮਤਾਂ ਘਟਦੀਆਂ ਨਹੀਂ ਹਨ ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦਾ ਭਾਅ ਸਹੀ ਨਹੀਂ ਹੈ, ਜਿਸ ਨਾਲ ਲੋਕਾਂ ਦੀ ਜੇਬ ‘ਤੇ ਦਿਨ ਦਿਹਾੜੇ ਡਾਕਾ ਵੱਜ ਰਿਹਾ ਹੈ।