25 ਦੌੜਾਂ ਨਾਲ ਹਰਾਇਆ | IPL
ਕੋਲਕਾਤਾ (ਏਜੰਸੀ)। ਆਈਪੀਐਲ ਸੀਜ਼ਨ 11 ਦੇ ਅਲਿਮਿਨੇਟਰ ਮੁਕਾਬਲੇ ‘ਚ ਮੇਜ਼ਬਾਨ ਕੋਲਕਾਤਾ ਨਾਈਟਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 25 ਦੌੜਾਂ ਨਾਲ ਮਾਤ ਦੇ ਕੇ ਨਾਕਆਊਟ ਕਰ ਦਿੱਤਾ ਹੁਣ ਕੋਲਕਾਤਾ ਨਾਈਟਰਾਈਡਰਜ਼ ਦਾ ਅਗਲਾ ਮੁਕਾਬਲਾ ਕੁਆਲੀਫਾਇਰ 2 ‘ਚ ਸਨਰਾਈਜ਼ਰਸ ਹੈਦਰਾਬਾਦ ਨਾਲ 25 ਮਈ ਨੂੰ ਇਸ ਮੈਦਾਨ ‘ਤੇ ਹੀ ਹੋਵੇਗਾ ਟਾਸ ਹਾਰ ਕੇ ਕਪਤਾਨ ਦਿਨੇਸ਼ ਕਾਰਤਿਕ ਦੇ ਅਰਧ ਸੈਂਕੜੇ ਅਤੇ ਆਂਦਰੇ ਰਸੇਲ ਦੀ।
ਇੱਕ ਹੋਰ ਧਾਕੜ ਪਾਰੀ ਦੀ ਬਦੌਲਤ ਕੋਲਕਾਤਾ ਨਾਈਟਰਾਈਡਰਜ਼ ਨੇ ਖ਼ਰਾਬ ਸ਼ੁਰੂਆਤ ਤੋਂ ਉੱਭਰ ਕੇ ਰਾਜਸਥਾਨ ਰਾਇਲਜ਼ ਵਿਰੁੱਧ ਆਈ.ਪੀ.ਐਲ. ਅਲਿਮਿਨੇਟਰ ‘ਚ ਇੱਥੇ ਈਡਨ ਗਾਰਡਨ ਮੈਦਾਨ ‘ਤੇ 7 ਵਿਕਟਾਂ ‘ਤੇ 169 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਵਾਬ ‘ਚ ਰਾਜਸਥਾਨ ਰਾਇਲਜ਼ 20 ਓਵਰਾਂ ‘ਚ 5 ਵਿਕਟਾਂ ‘ਤੇ 144 ਦੌੜਾਂ ਹੀ ਬਣਾ ਸਕੀ ਰਾਜਸਥਾਨ ਲਈ ਸਭ ਤੋਂ ਜ਼ਿਆਦਾ ਦੌੜਾਂ ਸੰਜੂ ਸੈਮਸਨ ਨੇ ਬਣਾਈਆਂ ਉਸਨੇ 38 ਗੇਂਦਾਂ ‘ਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਕਪਤਾਨ ਰਹਾਣੇ ਨੇ 46 ਦੌੜਾਂ ਬਣਾਈਆਂ ਪਰ ਇਹ ਦੋਵੇਂ ਬੱਲੇਬਾਜ਼ ਆਪਣੀ ਟੀਮ ਨੂੰ ਜਿੱਤ ਤੱਕ ਨਾ ਪਹੁੰਚਾ ਸਕੇ
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਭਲਾਈ ਸਕੀਮਾਂ ਸਬੰਧੀ ਜਾਰੀ ਕੀਤੇ ਆਦੇਸ਼, ਲੋਕਾਂ ਨੂੰ ਹੋਵੇਗਾ ਫਾਇਦਾ
ਇਸ ਤੋਂ ਪਹਿਲਾਂ ਰਾਜਸਥਾਨ ਦੇ ਕਪਤਾਨ ਅਜਿੰਕੇ ਰਹਾਣੇ ਦਾ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਸਹੀ ਸਾਬਤ ਹੋਇਆ ਅਤੇ ਮੁਸ਼ਕਲ ਪਿੱਚ ‘ਤੇ ਕੋਲਕਾਤਾ ਇੱਕ ਸਮੇਂ 8 ਓਵਰਾਂ ਤੱਕ 51 ਦੌੜਾਂ ‘ਤੇ 4 ਵਿਕਟਾਂ ਗੁਆ ਕੇ ਮੁਸ਼ਕਲ ‘ਚ ਜਾਪਦੀ ਸੀ ਪਰ ਸ਼ੁਭਮਨ ਗਿੱਲ (17 ਗੇਂਦਾਂ ‘ਚ 28), ਕਾਰਤਿਕ ਅਤੇ ਆਂਦਰੇ ਰਸੇਲ ਨੇ ਆਖ਼ਰ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾ ਦਿੱਤਾ ਈਡਨ ਗਾਰਡਨਜ਼ ਦੀ ਪਿੱਚ ‘ਤੇ ਨਮੀਂ ਅਤੇ ਉਛਾਲ ਸੀ ਅਤੇ ਇਹੀ ਕਾਰਨ ਸੀ।
ਕਿ ਪਹਿਲੇ ਚਾਰ ਓਵਰਾਂ ‘ਚ ਕੋਲਕਾਤਾ ਦੇ ਤਿੰਨ ਬੱਲੇਬਾਜ਼ ਸੁਨੀਲ ਨਾਰਾਇਣ(4), ਰੌਬਿਨ ਉਥੱਪਾ(3) ਅਤੇ ਨਿਤੀਸ਼ ਰਾਣਾ ਪੈਵਿਲਿਅਨ ਪਰਤ ਚੁੱਕੇ ਸਨ ਕੋਲਕਾਤਾ ਦੈ ਕਪਤਾਨ ਕਾਰਤਕਿ ਨੇ ਜਦੋਂ ਕ੍ਰੀਜ ‘ਤੇ ਕਦਮ ਧਰਿਆ ਤਾਂ ਸਕੋਰ ਤਿੰਨ ਵਿਕਟਾਂ ‘ਤੇ 24 ਦੌੜਾਂ ਸੀ ਅਤੇ ਉਸਨੇ 38 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 52 ਦੌੜਾਂ ਬਣਾਈਆਂ ਰਸੇਲ ਨੇ ਡੈੱਥ ਓਵਰਾਂ ‘ਚ ਫਿਰ ਤੋਂ ਲੰਮੇ ਸ਼ਾਟ ਖੇਡੇ ਅਤੇ 25 ਗੇਂਦਾਂ ‘ਤੇ ਨਾਬਾਦ 49 ਦੌੜਾਂ ਬਣਾਈਆਂ ਜਿਸ ਵਿੱਚ ਤਿੰਨ ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ ਕੇਕੇਆਰ ਨੇ ਆਖ਼ਰੀ ਛੇ ਓਵਰਾਂ ‘ਚ 85 ਦੌੜਾਂ ਬਣਾਈਆਂ।