ਜਲੰਧਰ, (ਸੱਚ ਕਹੂੰ ਨਿਊਜ਼)। ਪੁਲਿਸ ਨੇ ਸੜਕ ਹਾਦਸੇ ਦੇ ਮਾਮਲੇ ਵਿੱਚ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਤੇ ਹਾਈਵੇ ਬਣਾ ਰਹੀ ਕੰਪਨੀ ਸੋਮਾ ਆਈਸੋਲੈਕਸ ਦੇ ਜਨਰਲ ਮੈਨੇਜਰ ਸਣੇ ਚਾਰ ਅਫਸਰਾਂ ‘ਤੇ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਜਲੰਧਰ ਦੇ ਪੀਏਪੀ ਚੌਕ ਨੇੜੇ ਸੜਕ ਹਾਦਸੇ ਵਿੱਚ ਪੁਲਿਸ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਿਜੇ ਕੁਮਾਰ, ਹਾਈਵੇ ਬਣਾ ਰਹੀ ਕੰਪਨੀ ਸੋਮਾ ਆਈਸੋਲੈਕਸ ਦੇ ਜਨਰਲ ਮੈਨੇਜਰ ਜੋਤੀ ਪ੍ਰਕਾਸ਼, ਸੋਮਾ ਦੇ ਡੀਜੀਐਮ ਐਮਐਲ ਸ਼ਰਮਾ ਤੇ ਡੀਜੀਐਮ ਹਰਪਾਲ ਸਿੰਘ ‘ਤੇ ਗੈਰ ਇਰਾਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ।
28 ਮਾਰਚ, 2018 ਨੂੰ ਪੀਏਪੀ ਚੌਕ ਕੋਲ ਗੇਟ ਨੰਬਰ ਚਾਰ ਦੇ ਸਾਹਮਣੇ ਜਤਿੰਦਰ ਕੁਮਾਰ ਜਾ ਰਿਹਾ ਸੀ ਤਾਂ ਪਿੱਛੋ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਨੈਸ਼ਨਲ ਹਾਈਵੇ ‘ਤੇ ਨਾ ਕੋਈ ਬੈਰੀਕੇਡ ਤੇ ਨਾ ਹੀ ਕੋਈ ਸਾਇਨ ਬੋਰਡ ਲੱਗਾ ਹੋਇਆ ਸੀ। ਇਸੇ ਕਰਕੇ ਹਾਦਸਾ ਹੋਇਆ। ਪਹਿਲਾਂ ਪੁਲਿਸ ਨੇ ਟਰੱਕ ਡਰਾਈਵਰ ਖਿਲਾਫ ਕੇਸ ਦਰਜ ਕੀਤਾ ਸੀ।