ਆਈ.ਪੀ.ਐਲ.2018 : ਡੁ ਪਲੇਸਿਸ ਦੇ ਛੱਕੇ ਨਾਲ ਚੇਨਈ ਰਿਕਾਰਡ 7ਵੀਂ ਵਾਰ ਪਹੁੰਚਿਆ ਫ਼ਾਈਨਲ ‘ਚ,

ਹੈਦਰਾਬਾਦ ਦੋ ਵਿਕਟਾਂ ਨਾਲ ਹਰਾਇਆ | IPL 2018

ਪੂਨੇ (ਏਜੰਸੀ) ਆਈ.ਪੀ.ਐਲ. 11 ਦੇ ਪਹਿਲੇ ਕੁਆਲੀਫਾਇਰ ‘ਚ ਫਾਫ ਡੂ ਪਲੇਸਿਸ ਦੀ ਨਾਬਾਦ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਹੈਦਰਾਬਾਦ ਨੂੰ ਦੋ ਵਿਕਟਾਂ ਨਾਲ ਹਰਾ ਕੇ ਚੇਨਈ ਸੁਪਰ ਕਿੰਗਜ਼ ਨੇ ਰਿਕਾਰਡ 7ਵੀਂ ਵਾਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਡੁ ਪਲੇਸਿਸ ਨੇ 20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਛੱਕਾ ਮਾਰ ਕੇ ਚੇਨਈ ਨੂੰ ਫਾਈਨਲ ‘ਚ ਪਹੁੰਚਾਇਆ ਚੇਨਈ ਨੂੰ 6 ਗੇਂਦਾਂ ਵਿੱਚ ਜਿੱਤ ਲਈ 6 ਦੌੜਾਂ ਚਾਹੀਦੀਆਂ ਸਨ ਅਤੇ ਪਲੇਸਿਸ ਨੇ ਭੁਵਨੇਸ਼ਵਰ ਦੀ ਗੇਂਦ ‘ਤੇ ਇਹ ਛੱਕਾ ਜੜ ਕੇ ਮੈਚ ਖ਼ਤਮ ਕਰ ਦਿੱਤਾ।

ਇਹ ਵੀ ਪੜ੍ਹੋ : ਦਿਨ ਦਿਹਾੜੇ ਸਰਕਾਰੀ ਹਸਪਤਾਲ ‘ਚੋਂ ਸਕੂਟਰੀ ਚੋਰੀ

ਪਲੇਸਿਸ 42 ਗੇਂਦਾਂ ‘ਚ 5 ਚੌਕੇ ਅਤੇ 4 ਛੱਕਿਆਂ ਦੀ ਮੱਦਦ ਨਾਲ 67 ਦੌੜਾਂ ਬਣਾ ਕੇ ਨਾਬਾਦ ਰਹੇ ਉਹਨਾਂ ਦੇ ਨਾਲ ਸ਼ਾਰਦੁਲ ਠਾਕੁਰ ਵੀ 5 ਗੇਂਦਾਂ ਤੇ 3 ਚੌਕਿਆਂ ਦੀ ਮੱਦਦ ਨਾਲ 15 ਦੌੜਾਂ ਬਣਾ ਕੇ ਨਾਬਾਦ ਰਹੇ ਇਸ ਤੋਂ ਪਹਿਲਾਂ ਚੇਨਈ ਸੁਪਰਕਿੰਗਜ਼ ਦੇ ਗੇਂਦਬਾਜ਼ਾਂ ਨੇ ਕਾਰਲੋਸ ਬ੍ਰੇਥਵੇਟ ਦੇ ਆਖ਼ਰੀ ਓਵਰਾਂ ਦੀ ਹਮਲਾਵਰ ਬੱਲੇਬਾਜ਼ੀ ਦੇ ਬਾਵਜ਼ੂਦ ਸਨਰਾਈਜ਼ਰਸ ਹੈਦਰਾਬਾਦ ਨੂੰ 139 ਦੌੜਾਂ ਹੀ ਬਣਾਉਣ ਦਿੱਤੀਆਂ।

ਟਾਸ ਗੁਆਉਣ ਤੋਂ ਬਾਅਦ ਬੱਲੇਬਾਜ਼ੀ ਲਈ ਉੱਤਰੀ ਹੈਦਰਾਬਾਦ ਵਿਰੁੱਧ ਚੇਨਈ ਦੇ ਗੇਂਦਬਾਜ਼ਾਂ ਨੇ ਪੂਰੇ ਮੈਚ ਦੌਰਾਨ ਬੱਲੇਬਾਜ਼ਾਂ ‘ਤੇ ਸ਼ਿਕੰਜਾ ਕੱਸੀ ਰੱਖਿਆ ਇਸ ਦੀ ਸ਼ੁਰੂਆਤ ਤੇਜ ਗੇਂਦਬਾਜ਼ ਦੀਪਕ ਚਾਹਰ ਨੇ ਮੈਚ ਦੀ ਪਹਿਲੀ ਹੀ ਗੇਂਦ ‘ਤੇ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਸਿਫ਼ਰ ‘ਤੇ ਬੋਲਡ ਕਰ ਕੇ ਕੀਤੀ।

ਜਿਸ ਤੋਂ ਬਾਅਦ ਹੈਦਰਾਬਾਦ ਦੀ ਟੀਮ ਕਿਸੇ ਵੀ ਸਮੇਂ ਉੱਭਰ ਨਹੀਂ ਸਕੀ ਸ਼ਿਖਰ ਤੋਂ ਇਲਾਵਾ ਸ਼੍ਰੀਵਤਸ ਗੋਸਵਾਮੀ (9 ਗੇਂਦਾਂ ‘ਚ 12ਦੌੜਾਂ), ਕਪਤਾਨ ਕੇਨ ਵਿਲਿਅਮਸਨ (15 ਗੇਂਦਾਂ ‘ਚ 24), ਮਨੀਸ਼ ਪਾਂਡੇ (16 ਗੇਂਦਾਂ ‘ਚ 8), ਸ਼ਾਕਿਬ ਹਸਨ(10 ਗੇਂਦਾਂ ‘ਚ 12), ਯੂਸਫ਼ ਪਠਾਨ(19 ਗੇਂਦਾਂ ‘ਚ 24) ਵੀ ਸਸਤੇ ‘ਚ ਸਿਮਟ ਗਏ ਹਾਲਾਂਕਿ ਵਿੰਡੀਜ਼ ਬੱਲੇਬਾਜ਼ ਕਾਰਲੋਸ ਬ੍ਰੇਥਵੇਟ ਨੇ 29 ਗੇਂਦਾਂ ‘ਚ 1 ਚੌਕੇ ਅਤੇ 4 ਛੱਕਿਆਂ ਦੀ ਮੱਦਦ ਨਾਲ 43 ਦੌੜਾਂ ਬਣਾ ਕੇ ਟੀਮ ਨੂੰ ਕਿਸੇ ਹੱਦ ਤੱਕ ਸਨਮਾਨ ਜਨਕ ਸਕੋਰ ਤੱਕ ਪਹੁੰਚਾਇਆ  ਚੇਨਈ ਵੱਲੋਂ ਦੀਪਕ ਚਾਹਰ ਨੇ 4 ਓਵਰਾਂ ‘ਚ 31 ਦੌੜਾਂ ਦੇ ਕੇ 1 ਵਿਕਟ, ਬ੍ਰਾਵੋ ਨੇ 4 ਓਵਰਾਂ ‘ਚ 25 ਦੌੜਾਂ ਦੇ ਕੇ 2 ਵਿਕਟਾਂ ਅਤੇ ਰਵਿੰਦਰ ਜਡੇਜਾ ਨੇ 4 ਓਵਰਾਂ ‘ਚ 13 ਦੌੜਾਂ ਦੇ ਕੇ ਯੂਸਫ਼ ਪਠਾਨ ਦੀ ਵਿਕਟ ਹਾਸਲ ਕੀਤੀ।