ਪੁਲਿਸ ਮੁਲਾਜ਼ਮ ਸਮੇਤ 6 ਵਿਅਕਤੀ ਜ਼ਖ਼ਮੀ, ਨੇੜੇ-ਤੇੜੇ ਦੇ ਸਕੂਲ ਬੰਦ | Pakistan
- ਸਰਹੱਦ ਸੁਰੱਖਿਆ ਫੋਰਸ ਵੱਲੋਂ ਦਿੱਤਾ ਜਾ ਰਿਹੈ ਪਾਕਿ ਨੂੰ ਕਰਾਰਾ ਜਵਾਬ | Pakistan
ਜੰਮੂ (ਏਜੰਸੀ)। ਜੰਮੂ ਦੇ ਅਰਨੀਆ ‘ਚ ਪਾਕਿਸਤਾਨ (Pakistan) ਵੱਲੋਂ ਸੋਮਵਾਰ ਸਵੇਰ ਕੀਤੀ ਗਈ ਭਾਰੀ ਗੋਲੀਬਾਰੀ ‘ਚ ਇੱਕ ਪੁਲਿਸ ਮੁਲਾਜ਼ਮ ਸਮੇਤ ਛੇ ਵਿਅਕਤੀ ਜ਼ਖਮੀ ਹੋ ਗਏ। ਧੋਖਾ ਦੇਣ ‘ਚ ਮਾਹਿਰ ਪਾਕਿਸਤਾਨ ਨੇ ਐਤਵਾਰ ਨੂੰ ਦੋ ਦਿਨਾਂ ‘ਚ ਸਰਹੱਦ ‘ਤੇ ਸ਼ਾਂਤੀ ਦੀ ਅਪੀਲ ਕਰਨ ਤੋਂ ਬਾਅਦ ਦੇਰ ਰਾਤ ਗੋਲੇ ਦਾਗਣੇ ਸ਼ੁਰੂ ਕਰਕੇ ਆਪਣੀ ਔਕਾਤ ਵਿਖਾ ਦਿੱਤੀ। ਦੋ ਦਿਨ ਸਰਹੱਦ ‘ਤੇ ਸ਼ਾਂਤੀ ਤੋਂ ਬਾਅਦ ਜੰਮੂ ਦੇ ਸਾਂਬਾ ਅਤੇ ਜੰਮੂ ਜ਼ਿਲ੍ਹਿਆਂ ‘ਚ ਪਾਕਿਸਤਾਨ ਦੀ ਭਾਰੀ ਗੋਲੀਬਾਰੀ ਕਾਰਨ ਦਹਿਸ਼ਤ ਦਾ ਮਾਹੌਲ ਹੈ।
ਪਾਕਿਸਤਾਨ (Pakistan) ਨੇ ਰਾਤ ਦਸ ਵਜੇ ਦੇ ਲਗਭਗ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ੍ਹ, ਚਮਲਿਆਲ ਇਲਾਕਿਆਂ ਦੇ ਨਾਲ ਪਹਿਲਾਂ ਹਲਕੇ ਹਥਿਆਰਾਂ ਅਤੇ ਇਸ ਤੋਂ ਬਾਅਦ ਮੋਰਟਾਰ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਉੱਥੇ ਸਵੇਰੇ ਸੱਤ ਵਜੇ ਦੇ ਕਰੀਬ ਪਾਕਿਸਤਾਨ ਨੇ ਬਿਸ਼ਨਾਹ ਦੇ ਅਰਨੀਆ ‘ਚ ਭਾਰੀ ਗੋਲਾਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਪੁਲਿਸ ਦੇ ਇੱਕ ਐੱਸਪੀਓ ਸਮੇਤ ਛੇ ਵਿਅਕਤੀ ਜ਼ਖ਼ਮੀ ਹੋ ਗਏ। ਸਵੇਰੇ ਦਸ ਵਜੇ ਦੇ ਲਗਭਗ ਪਾਕਿਸਤਾਨ ਵੱਲੋਂ ਦਾਗੇ ਗਏ ਦੋ ਸੈੱਲ ਅਰਨੀਆ ‘ਚ ਪੁਲਿਸ ਥਾਣੇ ‘ਤੇ ਡਿੱਗੇ, ਜਿਸ ਨਾਲ ਐੱਸਪੀਓ ਗੁਰਚਰਨ ਸਿੰਘ ਜ਼ਖ਼ਮੀ ਹੋ ਗਏ। ਪਾਕਿਸਤਾਨ ਨੇ ਲਗਭਗ ਇੱਕ ਘੰਟੇ ‘ਚ ਅਰਨੀਆ, ਪਿੰਡ ਚਾੜਕਾਂ ‘ਚ ਦੋ ਦਰਜਨ ਤੋਂ ਜ਼ਿਆਦਾ ਮੋਰਟਾਰ ਸੈੱਲ ਦਾਗੇ ਇਨ੍ਹਾਂ ‘ਚੋਂ ਕੁਝ ਅਰਨੀਆ ਦੇ ਹਸਪਤਾਲ ਨੇੜੇ ਵੀ ਡਿੱਗੇ ਪਾਕਿਸਤਾਨ ਵੱਲੋਂ ਗੋਲੇ ਦਾਗਣ ਦਾ ਸਿਲਸਿਲਾ ਜਾਰੀ ਹੈ ਲੋਕ ਜਾਨ ਬਚਾਉਣ ਲਈ ਘਰਾਂ ‘ਚ ਲੁਕੇ ਹੋਏ ਹਨ ਸਰਹੱਦ ਸੁਰੱਖਿਆ ਫੋਰਸ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦਾ ਸਖ਼ਤ ਜਵਾਬ ਦਿੱਤਾ ਜਾ ਰਿਹਾ ਹੈ।
ਗੋਲੀਬੰਦੀ ਦੀ ਅਪੀਲ ਕਰਕੇ ਮੁਕਰਿਆ ਪਾਕਿ | Pakistan
ਪਾਕਿਸਤਾਨੀ ਰੇਂਜਰ ਨੇ ਐਤਵਾਰ ਨੂੰ ਸਰਹੱਦ ਸੁਰੱਖਿਆ ਫੋਰਸ ਜੰਮੂ ਫਰੰਟੀਅਰ ਦੇ ਅਧਿਕਾਰੀਆਂ ਨਾਲ ਫੋਨ ‘ਤੇ ਗੱਲਬਾਤ ਕਰਕੇ ਸਰਹੱਦ ‘ਤੇ ਸ਼ਾਂਤੀ ਕਾਇਮ ਕਰਨ ਦੀ ਅਪੀਲ ਕੀਤੀ ਸੀ।