ਤਾਲਿਬਾਨੀ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ
ਕਾਬਲ (ਏਜੰਸੀ)। ਅਫਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਵਿਦਰੋਹੀਆਂ ਨੇ ਇਰਾਨ ਨਾਲ ਸਰਹੱਦ ਨੇੜੇ ਪੱਛਮੀ ਅਫਗਾਨਿਸਤਾਨ ‘ਚ ਫਰਾਹ ਸੂਬੇ ਦੀ ਰਾਜਧਾਨੀ ਸ਼ਹਿਰ ‘ਤੇ ਹਮਲਾ ਕੀਤਾ ਹੈ, ਜਿਸ ‘ਚ 30 ਸੁਰੱਖਿਆ ਬਲਾਂ ਦੀ ਮੌਤ ਹੋ ਗਈ ਹੈ ਅਤੇ ਕਈ ਜਖ਼ਮੀ ਵੀ ਹੋ ਗਏ ਹਨ। ਫਰਾਹ ਸੂਬਾ ਕੌਂਸਲ ਦੇ ਮੁਖੀ ਬਖਤਾਵਰ ਨੇ ਕਿਹਾ ਕਿ ਮੰਗਲਵਾਰ ਸਵੇਰੇ ਤਾਲਿਬਾਨੀਆਂ ਨੇ ਕਈ ਸੁਰੱਖਿਆ ਚੌਂਕੀਆਂ ਨੂੰ ਖਤਮ ਕਰ ਦਿੱਤਾ ਸੀ ਅਤੇ ਸ਼ਹਿਰ ‘ਚ ਬੰਦੂਕਾਂ ਚੱਲ ਰਹੀਆਂ ਸਨ। ਬਖਤਾਵਰ ਦਾ ਕਹਿਣਾ ਹੈ ਕਿ ਹਮਲੇ ‘ਚ 30 ਸੁਰੱਖਿਆ ਬਲਾਂ ਦੀ ਮੌਤ ਹੋ ਗਈ ਹੈ ਤੇ ਕਈ ਜਖ਼ਮੀ ਹੋ ਗਏ ਹਨ। ਫਰਾਹ ਸੂਬੇ ਦੇ ਇੱਕ ਸਾਂਸਦ ਮੁਹੰਮਦ ਸਰਵਰ ਓਸਮਾਨੀ ਨੇ ਵੀ ਤਾਲਿਬਾਨੀ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਇੱਕ ਤਾਲਿਬਾਨੀ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ।
ਉਨ੍ਹਾਂ ਕਿਹਾ ਕਿ ਹਮਲੇ ਨੂੰ ਕਈ ਦਿਸ਼ਾਵਾਂ ਦੇ ਰੂਪ ‘ਚ ਲਾਂਚ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਹਿਰ ‘ਚ ਕਈ ਚੈੱਕ ਪੁਆਂਇਟ ਨੂੰ ਕ੍ਰਾਸ ਕਰ ਲਿਆ ਫਰਾਹ ਵੀ ਹੇਲਮੰਡ ਸੂਬੇ ਨਾਲ ਸਰਹੱਦ ਹੈ, ਜਿੱਥੇ ਤਾਲਿਬਾਨ ਨੇ ਕਈ ਜ਼ਿਲ੍ਹਿਆਂ ਨੂੰ ਕਬਜ਼ੇ ‘ਚ ਕਰ ਰੱਖਿਆ ਹੈ।