ਜਨਕਪੁਰ-ਅਯੁੱਧਿਆ ਬੱਸ ਸੇਵਾ ਸ਼ੁਰੂ

Janakpur, Ayodhya, Bus, Service, Started

ਮੋਦੀ ਅਤੇ ਓਲੀ ਨੇ ਕੀਤਾ ਉਦਘਾਟਨ | Janakpur-Ayodhya

ਜਨਕਪੁਰ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਰੁਤਬਾ ਕੇਪੀ ਸ਼ਰਮਾ ਓਲੀ ਨੇ ਅੱਜ ਇਕੱਠਿਆਂ ਮਿਲ ਕੇ ਹਿੰਦੂਆਂ ਦੇ ਦੋ ਪਵਿੱਤਰ ਅਸਥਾਨਾਂ ਜਨਕਪੁਰ ਅਤੇ ਅਯੁੱਧਿਆ ਦਰਮਿਆਨ ਸਿੱਧੀ ਬੱਸ ਸੇਵਾ ਦਾ ਉਦਘਾਟਨ ਕੀਤਾ। ਮੋਦੀ ਨੇ ਇਸ ਬੱਸ ਸੇਵਾ ਦਾ ਉਦਘਾਟਨ ਕਰਦਿਆਂ ਕਿਹਾ ਕਿ ਜਨਕਪੁਰ ਅਤੇ ਅਯੁੱਧਿਆ ਜੋੜੇ ਜਾ ਰਹੇ ਹਨ। ਇਹ ਬੱਸ ਸੇਵਾ ਨੇਪਾਲ ਅਤੇ ਭਾਰਤ ‘ਚ ਸੈਲਾਨੀਆਂ ਨੂੰ ਉਤਸ਼ਾਹ ਦੇਣ ਨਾਲ ਸਬੰਧਿਤ ਰਮਾਇਣ ਸਰਕਿਟ ਦਾ ਹਿੱਸਾ ਹੈ। ਮੋਦੀ ਨੇ 20ਵੀਂ ਸਦੀ ਦੇ ਪ੍ਰਸਿੱਧ ਜਾਨਕੀ ਮੰਦਰ ‘ਚ ਪਹੁੰਚਣ ਅਤੇ ਪੂਜਾ-ਅਰਚਨਾ ਕਰਨ ਉਪਰੰਤ ਇਸ ਬੱਸ ਸੇਵਾ ਦਾ ਸ਼ੁੱਭ-ਆਰੰਭ ਕੀਤਾ। (Janakpur-Ayodhya)

ਭਾਰਤ ਸਰਕਾਰ ਨੇ ਰਮਾਇਣ ਸਰਕਿਟ ਪ੍ਰੋਜੈਕਟ ਤਹਿਤ ਵਿਕਾਸ ਲਈ 15 ਸਥਾਨਾਂ- ਅਯੁੱਧਿਆ, ਨੰਦੀਗ੍ਰਾਮ, ਸ਼੍ਰਵੇਂਗਵੇਰਪੁਰ ਅਤੇ ਚਿਤਰਕੂਟ (ਉੱਤਰ ਪ੍ਰਦੇਸ਼), ਸੀਤਾਮਢੀ, ਬਕਸਰ, ਦਰਭੰਗਾ (ਬਿਹਾਰ), ਚਿੱਤਰਕੂਟ (ਮੱਧ ਪ੍ਰਦੇਸ਼), ਮਹਿੰਦਰਗਿਰੀ (ਓੜੀਸ਼ਾ), ਜਗਦਲਪੁਰ (ਛੱਤੀਸ਼ਗੜ੍ਹ), ਨਾਸਿਕ ਅਤੇ ਨਾਗਪੁਰ (ਮਹਾਂਰਾਸ਼ਟਰ), ਭਦਰਚਲਮ (ਤੇਲੰਗਾਨਾ), ਹੰਪੀ (ਕਰਨਾਟਕ) ਅਤੇ ਰਾਮੇਸ਼ਵਰਮ (ਤਮਿਲਨਾਡੂ) ਦੀ ਚੋਣ ਕੀਤੀ ਹੈ।

ਮੋਦੀ ਨੇ ਕਿਹਾ ਕਿ ਜਨਕਪੁਰ ਆ ਕੇ ਮੈਂ ਬਹੁਤ ਖੁਸ਼ ਹਾਂ। ਮੈਂ ਰਾਜਾ ਜਨਕ ਅਤੇ ਮਾਤਾ ਜਾਨਕੀ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਨ ਲਈ ਇੱਥੇ ਆਇਆ ਹਾਂ। ਮੈਂ ਜਨਕਪੁਰ ਦੀ ਇਸ ਯਾਤਰਾ ਦੌਰਾਨ ਸਾਥ ਦੇਣ ਲਈ ਨੇਪਾਲੀ ਪ੍ਰਧਾਨ ਮੰਤਰੀ ਸ੍ਰੀ ਓਲੀ ਦਾ ਧੰਨਵਾਦ ਕਰਦਾ ਹਾਂ। ਮੋਦੀ ਦਾ ਸਵਾਗਤ ਕਰਨ ਲਈ ਜਾਨਕੀ ਮੰਦਰ ‘ਚ ਹਜ਼ਾਰਾਂ ਲੋਕ ਪਹੁੰਚੇ ਸਨ। ਜਾਨਕੀ ਮੰਦਰ ਬਹੁਤ ਸੁੰਦਰ ਲੱਗ ਰਿਹਾ ਸੀ। ਕਿਉਂਕਿ ਉਸ ਦੀ ਸਾਫ-ਸਫਾਈ ਕੀਤੀ ਗਈ ਸੀ ਅਤੇ ਉਸ ਨੂੰ ਰੌਸ਼ਨੀ ਨਾਲ ਸਜਾਇਆ ਗਿਆ ਸੀ।