ਨਵੀਂ ਦਿੱਲੀ (ਏਜੰਸੀ)। ਗੌਤਮ (Sports News) ਗੰਭੀਰ ਨੇ ਦਿੱਲੀ ਡੇਅਰਡੇਵਿਲਜ਼ ਦੇ ਆਈ.ਪੀ.ਐਲ.11 ‘ਚ ਹੁਣ ਤੱਕ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਦੀ ਨੈਤਿਕ ਜ਼ਿੰਮ੍ਹੇਵਾਰੀ ਲੈਂਦੇ ਹੋਏ ਬੁੱਧਵਾਰ ਨੂੰ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਬਾਕੀ ਸੈਸ਼ਨ ਲਈ ਦਿੱਲੀ ਦਾ ਨਵਾਂ ਕਪਤਾਨ ਬਣਾ ਦਿੱਤਾ ਗਿਆ।
ਗੰਭੀਰ ਨੇ ਦਿੱਲੀ ਦੇ ਕੋਚ ਰਿਕੀ ਪੋਂਟਿੰਗ ਅਤੇ ਦਿੱਲੀ ਡੇਅਰਡੇਵਿਲਜ਼ ਦੇ ਸੀ.ਈ.ਓ. ਹੇਮੰਤ ਦੁਆ ਦੀ ਮੌਜ਼ੂਦਗੀ ‘ਚ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਪੱਤਰਕਾਰ ਸਮਾਗਮ ‘ਚ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਗੰਭੀਰ ਦੀ ਕਪਤਾਨੀ ਛੱਡਣ ਦੇ ਤੁਰੰਤ ਬਾਅਦ ਹੀ ਪੱਤਰਕਾਰ ਸਮਾਗਮ ‘ਚ ਮੌਜ਼ੂਦ ਸ਼ੇਅਸ ਦੀ ਨਵੇਂ ਕਪਤਾਨ ਦੇ ਤੌਰ ‘ਤੇ ਤਾਜਪੋਸ਼ੀ ਹੋ ਗਈ । ਇਸ ਮੌਕੇ ਗੰਭੀਰ ਅਤੇ ਪੋਂਟਿੰਗ ਨੇ ਕਿਹਾ ਕਿ ਇਹ ਸਾਡੀ ਜਿੰਮ੍ਹੇਦਾਰੀ ਹੈ ਕਿ ਅਸੀਂ ਬਾਕੀ ਮੈਚਾਂ ‘ਚ ਸ਼ੇਅਸ ਦੀ ਪੂਰੀ ਮੱਦਦ ਕਰੀਏ ਤਾਂਕਿ ਦਿੱਲੀ ਦੀ ਕਿਸਮਤ ਬਦਲੀ ਜਾ ਸਕੇ।
ਖੱਬੇ ਹੱਥ ਦੇ ਬੱਲੇਬਾਜ਼ ਗੰਭੀਰ ਆਈ.ਪੀ.ਐਲ. ‘ਚ ਸ਼ੁਰੂਆਤੀ ਤਿੰਨ ਸਾਲ ਦਿੱਲੀ ਨਾਲ ਖੇਡਣ ਤੋਂ ਬਾਅਦ ਕੋਲਕਾਤਾ ਨਾਈਟਰਾਈਡਰਜ਼ ਟੀਮ ‘ਚ ਚਲੇ ਗਏ ਸਨ ਜਿੱਥੇ ਉਹਨਾਂ ਦੋ ਵਾਰ ਆਪਣੀ ਕਪਤਾਨੀ ‘ਚ ਕੋਲਕਾਤਾ ਨੂੰ ਚੈਂਪੀਅਨ ਬਣਾਇਆ ਅੱਠ ਸਾਲ ਬਾਅਦ ਗੰਭੀਰ ਦੀ ਦਿੱਲੀ ‘ਚ ਵਾਪਸੀ ਹੋਈ ਅਤੇ ਉਹਨਾਂ ਨੂੰ ਕਪਤਾਨ ਬਣਾਇਆ ਗਿਆ ਪਰ ਨਾ ਤਾਂ ਉਹ ਆਪਣੇ ਪ੍ਰਦਰਸ਼ਨ ਨਾਲ ਟੀਮ ਨੂੰ ਪ੍ਰੇਰਿਤ ਕਰ ਸਕੇ ਅਤੇ ਨਾ ਹੀ ਟੀਮ ਨੂੰ ਜਿੱਤ ਦਿਵਾ ਸਕੇ।
ਸ਼੍ਰੇਅਸ ਸੰਭਾਲੇਗਾ ਦਿੱਲੀ
ਨਵੇਂ ਕਪਤਾਨ ਬਣੇ ਸ਼੍ਰੇਅਸ ਨੇ ਕਿਹਾ ਕਿ ਮੈਂ ਇਸ ਜ਼ਿੰਮ੍ਹੇਦਾਰੀ ਲਈ ਟੀਮ ਪ੍ਰਬੰਧਕਾਂ, ਕੋਚਾਂ ਅਤੇ ਗੌਤੀ ਭਾਈ ਦਾ ਸ਼ੁਕਰਗੁਜ਼ਾਰ ਹਾਂ ਸਾਡੇ ਅੱਠ ਮੈਚ ਬਾਕੀ ਹਨ। ਅਸੀਂ ਸਖ਼ਤ ਮਿਹਨਤ ਕਰ ਸਕਦੇ ਹਾਂ ਅਤੇ ਪਲੇਆਫ਼ ‘ਚ ਵੀ ਜਾ ਸਕਦੇ ਹਾਂ ਅਤੇ ਬਾਕੀ ਮੈਚਾਂ ‘ਚ ਅਸੀਂ ਆਪਣਾ ਸਰਵਸ੍ਰੇਸ਼ਠ ਕਰਾਂਗੇ ਸ਼੍ਰੇਅਸ ਨੇ ਕਿਹਾ ਕਿ ਮੈਨੂੰ ਚੁਣੌਤੀਆਂ ਪਸੰਦ ਹਨ ਅਤੇ ਮੈਂ ਕਪਤਾਨ ਦੇ ਤੌਰ ‘ਤੇ ਖ਼ੁਦ ਨੂੰ ਸਾਬਤ ਕਰਨਾ ਚਾਹਾਂਗਾ । ਮੈਂ ਆਸ ਕਰਦਾ ਹਾਂ ਕਿ ਮੈਨੂੰ ਗੌਤੀ ਅਤੇ ਪੋਂਟਿੰਗ ਜਿਹੇ ਵੱਡੇ ਖਿਡਾਰੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ।