ਅਮੇਠੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ਤੇ ਨੀਰਵ ਮੋਦੀ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਟਹਿਰੇ ‘ਚ ਖੜ੍ਹਾ ਕਰਦੇ ਹੋਏ ਕਿਹਾ, ‘ਜੇਕਰ ਮੈਨੂੰ ਇਸ ਮੁੱਦੇ ‘ਤੇ 15 ਮਿੰਟ ਬੋਲਣ ਦਿੱਤਾ ਜਾਵੇ ਤਾਂ ਪ੍ਰਧਾਨ ਮੰਤਰੀ ਸੰਸਦ ‘ਚ ਖੜ੍ਹੇ ਨਹੀਂ ਹੋ ਸਕਣਗੇ’ ਤਿੰਨ ਰੋਜ਼ਾ ਦੌਰੇ ‘ਤੇ ਆਏ ਗਾਂਧੀ ਅੱਜ ਦੂਜੇ ਦਿਨ ਮਝਗਵਾਂ ਪਿੰਡ ‘ਚ ਸਾਂਸਦ ਨਿਧੀ ਨੂੰ ਨਿਰਮਿਤ 12 ਤੋਂ ਵੱਧ ਸੜਕਾਂ ਤੇ ਬਰਾਤ ਘਰ ਦਾ ਉਦਘਾਟਨ ਕੀਤਾ। (Rahul Gandhi)
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸੰਸਦ ‘ਚ ਖੜ੍ਹੇ ਹੋਣ ਤੋਂ ਡਰਦੇ ਹਨ ਸੰਸਦ ‘ਚ ਜੇਕਰ ਸਾਨੂੰ 15 ਮਿੰਟ ਬੋਲਣ ਦਾ ਸਮਾਂ ਮਿਲ ਜਾਵੇ ਤਾਂ ਪ੍ਰਧਾਨ ਮੰਤਰੀ ਉੱਥੇ ਖੜ੍ਹੇ ਨਹੀਂ ਰਹਿ ਸਕਣਗੇ ਗਾਂਧੀ ਤੋਂ ਨਗਦੀ ਦੀ ਕਿੱਲਤ ਸਬੰਧੀ ਪੁੱਛੇ ਜਾਣ ‘ਤੇ ਉਹਨਾਂ ਕਿਹਾ ‘ਮੋਦੀ ਜੀ ਦੇ ਅੱਛੇ ਦਿਨ ਆ ਗਏ’ ਉਹਨਾਂ ਕਿਹਾ ਕਿ ਨੀਰਵ ਮੋਦੀ ਦੇਸ਼ ਦਾ 30 ਹਜ਼ਾਰ ਕਰੋੜ ਰੁਪਏ ਉੱਡਾ ਲੈ ਗਏ ਪਰ ਮੋਦੀ ਨੇ ਇੱਕ ਸ਼ਬਦ ਨਹੀਂ ਕਿਹਾ ਉਨ੍ਹਾਂ ਕਿਹਾ ਕਿ ਅੱਛੇ ਦਿਨ ਦੇਸ਼ ਦੇ 15 ਲੋਕਾਂ ਲਈ ਆਏ ਹਨ ਨੀਰਵ ਮੋਦੀ, ਮੋਹੁਲ ਚੋਕਸੀ ਵਰਗੇ ਲੋਕਾਂ ਲਈ ਅੱਛੇ ਦਿਨ ਆਏ ਹਨ ਦੇਸ਼ ਦਾ ਗਰੀਬ ਤੇ ਕਿਸਾਨ ਬਦਹਾਲੀ ਦਾ ਜੀਵਨ ਗੁਜ਼ਾਰ ਰਿਹਾ ਹੈ ਮੋਦੀ ਨੇ ਲੋਕਾਂ ਦੀ ਜੇਬ੍ਹ ‘ਚੋਂ 500 ਤੇ 1000 ਦੇ ਨੋਟ ਖੋਹ ਕੇ ਨੀਰਵ ਮੋਦੀ ਨੂੰ ਦੇਣ ਦਾ ਕੰਮ ਕੀਤਾ। (Rahul Gandhi)