ਅਸੀਮਾਨੰਦ ਬਰੀ, ਜੱਜ ਵੱਲੋਂ ਅਸਤੀਫ਼ਾ

Aseemanand, Acquitted Resigns, judge

ਮੱਕਾ ਮਸਜਿਦ ਧਮਾਕਾ ਮਾਮਲਾ : ਸਬੂਤਾਂ ਦੀ ਘਾਟ ਬਣਿਆ ਫੈਸਲੇ ਦਾ ਅਧਾਰ | Aseemanand

ਹੈਦਰਾਬਾਦ (ਏਜੰਸੀ)। ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ 2007 ‘ਚ ਹੋਏ ਮੱਕਾ ਮਸਜਿਦ ਧਮਾਕੇ ਦਾ 11 ਸਾਲਾਂ ਬਾਅਦ ਫੈਸਲਾ ਸੁਣਾਉਂਦਿਆਂ ਸਾਰੇ 5 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਕੋਰਟ ਨੇ ਕਿਹਾ ਕਿ ਇਸ ਮਾਮਲੇ ‘ਚ ਐਨਆਈਏ ਵੱਲੋਂ ਪੇਸ਼ ਕੀਤੇ ਗਏ ਸਬੂਤ ਨਾਕਾਫ਼ੀ ਹਨ ਐਨਆਈਏ ਮਾਮਲਿਆਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪਿਛਲੇ ਹਫ਼ਤੇ ਫੈਸਲੇ ਦੀ ਸੁਣਵਾਈ ਪੂਰੀ ਕਰਕੇ ਇਸ ਨੂੰ 16 ਅਪਰੈਲ ਤੱਕ ਟਾਲ ਦਿੱਤੀ ਸੀ ਮਾਮਲੇ ‘ਚ 10 ਵਿਅਕਤੀਆਂ ਦੇ ਨਾਂਅ ਮੁਲਜ਼ਮਾਂ ਵਜੋਂ ਦਰਜ ਕੀਤਾ ਗਿਆ ਸੀ, ਹਾਲਾਂਕਿ ਇਨ੍ਹਾਂ ‘ਚੋਂ ਸਿਰਫ਼ 5, ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ, ਸਵਾਮੀ ਅਸੀਮਾਨੰਦ ਉਰਫ਼ ਨਾਬਾ ਕੁਮਾਰ ਸਰਕਾਰ, ਭਾਰਤ ਮੋਹਨ ਲਾਲ ਰਾਤੇਸ਼ਵਰ ਤੇ ਰਾਜੇਂਦਰ ਚੌਧਰੀ ਦੀ ਗ੍ਰਿਫ਼ਤਾਰੀ ਹੋਈ ਤੇ ਮੁਕੱਦਮਾ ਚੱਲਿਆ।

ਫੈਸਲਾ ਸੁਣਾਉਣ ਦੇ ਕੁਝ ਹੀ ਘੰਟਿਆਂ ਬਾਅਦ ਸਪੈਸ਼ਲ ਐਨਆਈਏ ਕੋਰਟ ਦੇ ਜੱਜ ਰਵਿੰਦਰ ਰੇਡੀ ਨੇ ਅਸਤੀਫ਼ਾ ਦੇ ਦਿੱਤਾ ਹੈ ਸ੍ਰੀ ਰੇਡੀ ਨੇ ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਆਪਣਾ ਅਸਤੀਫਾ ਭੇਜਿਆ ਹੈ ਉਨ੍ਹਾਂ ਅਸਤੀਫ਼ੇ ਦੇ ਪਿੱਛੇ ‘ਨਿੱਜੀ ਕਾਰਨਾਂ’ ਦਾ ਹਵਾਲਾ ਦਿੱਤਾ ਜ਼ਿਕਰਯੋਗ ਹੈ ਕਿ ਸਪੈਸ਼ਲ ਐਨਆਈਏ ਕੋਰਟ ਨੇ 11 ਸਾਲ ਪੁਰਾਣੇ ਕੋਰਟ ‘ਚ ਸੋਮਵਾਰ ਨੂੰ ਫੈਸਲਾ ਸੁਣਾਉਂਦਿਆਂ 5 ਸਾਰੇ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ‘ਚ ਬਰੀ ਕਰ ਦਿੱਤਾ ਇਸ ਫੈਸਲੇ ਨੂੰ ਲੈ ਕੇ ਭਾਜਪਾ ਦੇ ਕਈ ਆਗੂਆਂ ਨੇ ਕਾਂਗਰਸ ਦੇ ਖਿਲਾਫ਼ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਹਨ।

ਓਵੈਸੀ ਨੇ ਉਠਾਏ ਸਵਾਲ | Aseemanand

ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਅੱਜ ਦੋਸ਼ ਲਾਇਆ ਕਿ 2007 ਦੇ ਮੱਕਾ ਮਸਜਿਦ ਧਮਾਕੇ ਮਾਮਲੇ ਨੂੰ ਅੱਤਵਾਦ ਰੋਕੂ ਜਾਂਚ ਏਜੰਸੀ ਐਨਆਈਏ ਨੇ ਸਹੀ ਤਰੀਕੇ ਨਾਲ ਅਦਾਲਤ ‘ਚ ਨਹੀਂ ਰੱਖਿਆ ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਓਵੈਸੀ ਨੇ ਮਾਈਕ੍ਰੋ ਬਲਾਂਗਿੰਗ ਸਾਈਟ ‘ਤੇ ਦੋਸ਼ ਲਾਇਆ ਕਿ ਮੱਕਾ ਮਸਜਿਦ ਧਮਾਕੇ ਮਾਮਲੇ ‘ਚ ਜ਼ਿਆਦਾਤਰ ਗਵਾਹ ਜੂਨ 2014 ਤੋਂ ਬਾਅਦ ਮੁੱਕਰ ਗਏ ਤੇ ਐਨਆਈਏ ਨੇ ਜਾਂ ਤਾਂ ਮਾਮਲੇ ਨੂੰ ਠੀਕ ਢੰਗ ਨਾਲ ਅਦਾਲਤ ‘ਚ ਨਹੀਂ ਰੱਖਿਆ ਜਿਵੇਂ ਕਿ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ ਜਾਂ ਉਸ ਨੂੰ ਰਾਜਨੀਤਿਕ ਆਕਾਵਾਂ ਨੇ ਅਜਿਹਾ ਨਾ ਕਰਨ ਦਿੱਤਾ।

ਇਹ ਸੀ ਮਾਮਲਾ | Aseemanand

18 ਮਈ 2007 ਨੂੰ ਜੁਮੇ ਦੀ ਨਮਾਜ਼ ਦੌਰਾਨ ਹੈਦਰਾਬਾਦ ਦੀ ਇਤਿਹਾਸਕ ਮੱਕਾ ਮਸਜਿਦ ‘ਚ ਬੰਬ ਧਮਾਕਾ ਹੋਇਆ ਸੀ, ਜਿਸ ‘ਚ 9 ਵਿਅਕਤੀਆਂ ਦੀ ਮੌਤ ਹੋਈ ਸੀ ਤੇ 58 ਵਿਅਕਤੀ ਜ਼ਖਮੀ ਹੋਏ ਸਨ ਇਸ ਧਮਾਕੇ ਦਾ ਦੋਸ਼ ਹਿੰਦੁਤਵ ਸੰਗਠਨ ਅਭਿਨਵ ਭਾਰਤ ‘ਤੇ ਲੱਗਾ ਸੀ।

ਚਿੰਦਬਰਮ ‘ਤੇ ਦਰਜ ਹੋਵੇ ਕੇਸ : ਸੁਬਰਮਣੀਅਮ ਸਵਾਮੀ | Aseemanand

ਨਵੀਂ ਦਿੱਲੀ ਮੱਕਾ ਮਸਜਿਦ ਧਮਾਕੇ ਮਾਮਲੇ ‘ਚ ਕੌਮੀ ਜਾਂਚ ਏਜੰਸੀ (ਐਨਆਈਏ) ਦੀ ਵਿਸ਼ੇਸ਼ ਅਦਾਲਤ ਵੱਲੋਂ ਸਵਾਮੀ ਅਸੀਮਾਨੰਦ ਸਮੇਤ ਸਾਰੇ 5 ਮੁਲਜ਼ਮਾਂ ਦੇ ਬਰੀ ਹੋ ਜਾਣ ‘ਤੇ ਸਿਆਸਤ ਸ਼ੁਰੂ ਹੋ ਗਈ ਹੈ ਭਾਜਪਾ ਆਗੂ ਸੁਬਰਮਣੀਅਮ ਸਵਾਮੀ ਨੇ ਯੂਪੀਏ ਸਰਕਾਰ ਦੇ ਕਾਰਜਕਾਲ ‘ਚ ‘ਭਗਵਾਂ ਅੱਤਵਾਦ’ ਸ਼ਬਦ ਘੜਨ ਸਬੰਧੀ ਸਾਬਕਾ ਗ੍ਰਹਿ ਮੰਤਰੀ ਪੀ ਚਿੰਦਬਰਮ ਨੂੰ ਨਿਸ਼ਾਨਾ ‘ਤੇ ਲਿਆ ਉਨ੍ਹਾਂ ਚਿੰਦਬਰਮ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਸਾਰੇ ਮੁਲਜ਼ਮਾਂ ਦੇ ਬਰੀ ਹੋਣ ਤੋਂ ਬਾਅਦ ਐਨਆਈਏ ਵੀ ਸਵਾਲਾਂ ਦੇ ਘੇਰੇ ‘ਚ ਹੈ ਅਜਿਹੇ ‘ਚ ਵੱਡਾ ਸਵਾਲ ਇਹ ਵੀ ਹੈ ਕਿ ਆਖਰ ਧਮਾਕੇ ਪਿੱਛੇ ਫਿਰ ਕੌਣ ਸੀ ਤੇ ਇਸ ‘ਚ ਮਾਰੇ ਗਏ 9 ਵਿਅਕਤੀਆਂ ਦਾ ਕਤਲ ਦਾ ਅਸਲੀ ਦੋਸ਼ੀ ਕੌਣ ਹੈ।