ਕੈਪਟਨ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ਕਾਰਨ ਕਾਂਗਰਸ ਕਾਨਫਰੰਸ ਦੇ ਰੰਗ ਰਹੇ ਫਿੱਕੇ | Baisakhi conference
ਬਠਿੰਡਾ (ਅਸ਼ੋਕ ਵਰਮਾ)। ਤਲਵੰਡੀ ਸਾਬੋ ਵਿਖੇ ਅੱਜ ਵਿਸਾਖੀ ਦੇ ਮੌਕੇ ਕਾਂਗਰਸ ਪਾਰਟੀ ਵੱਲੋਂ ਕੀਤੀ ਸਿਆਸੀ (Baisakhi conference) ਕਾਨਫਰੰਸ ‘ਚ ਕਾਂਗਰਸੀ ਆਗੂਆਂ ਦਾ ਪਿਛਲੇ ਸਾਲ ਵਾਲਾ ਜਲੌਅ ਗਾਇਬ ਦਿਖਾਈ ਦਿੱਤਾ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਕਾਰਨ ਵੀ ਕਾਂਗਰਸ ਦੀ ਕਾਨਫਰੰਸ ਦੇ ਰੰਗ ਫਿੱਕੇ ਰਹੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ, ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਅਤੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਸਿਵਾਏ ਕੋਈ ਵੀ ਵਿਧਾਇਕ, ਮੰਤਰੀ , ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੀ ਹਾਜ਼ਰ ਨਾ ਹੋਏੇ।
ਮੁੱਖ ਮਹਿਮਾਨ ਵਜੋਂ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀਆਂ ਉੱਤੇ ਖਜ਼ਾਨਾ ਖਾਲੀ ਕਰ ਜਾਣ ਦਾ ਦੋਸ਼ ਲਾਏ ਅਤੇ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰਨ ਦਾ ਪ੍ਰਣ ਦੁਹਰਾਇਆ ਉਨ੍ਹਾਂ ਕਿਹਾ ਕਿ ਸ਼ਾਹਪੁਰ ਕੰਡੀ ਡੈਮ ਭਾਗ ਦੂਜਾ ਦੇ ਮੁਕੰਮਲ ਹੋਣ ਨਾਲ ਰਾਜ ਨੂੰ ਜਿੱਥੇ 200 ਮੈਗਾਵਾਟ ਸਸਤੀ ਅਤੇ ਪ੍ਰਦੂਸ਼ਣ ਰਹਿਤ ਵਾਧੂ ਬਿਜਲੀ ਮਿਲੇਗੀ ਉੱਥੇ ਹੀ ਇਸ ਪ੍ਰੋਜੈਕਟ ਤੋਂ 75000 ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਦਿੱਤਾ ਜਾਵੇਗਾ। (Baisakhi conference)
ਇਹ ਵੀ ਪੜ੍ਹੋ : Uniform Civil Code Bill : ਯੂਨੀਫਾਰਮ ਸਿਵਲ ਕੋਡ ’ਤੇ ਆਇਆ ਵੱਡਾ ਅਪਡੇਟ
ਵਿੱਤ ਮੰਤਰੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਵੱਲੋਂ ਐਸ ਸੀ/ਬੀ ਸੀ ਕਾਰਪੋਰੇਸ਼ਨ ਤੋਂ ਲਿਆ ਗਿਆ 50000 ਰੁਪਏ ਤੱਕ ਦਾ ਕਰਜ਼ਾ ਵੀ ਸੁਬਾ ਸਰਕਾਰ ਵੱਲੋਂ ਮਾਫ਼ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਤੰਬਰ 2018 ਤੱਕ ਸਾਰੇ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਇੱਕ ਵੀ ਕਿਸਾਨ ਦਾ ਕਰਜ਼ਾ ਮਾਫ਼ ਨਹੀਂ ਕਰ ਸਕੀ ਹੈ। (Baisakhi conference)
(Baisakhi conference) ਜਦੋਂਕਿ ਕਾਂਗਰਸ ਨੇ 10 ਲੱਖ ਕਿਸਾਨਾਂ ਦਾ ਕਰਜ਼ਾ ਮਾਫ਼ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਕਿਸਾਨਾਂ ਦੇ ਨਾਂਅ ‘ਤੇ ਕੇਵਲ ਰਾਜਨੀਤੀ ਕਰਦਾ ਹੈ ਅਤੇ ਕਾਂਗਰਸ ਸਰਕਾਰ ਹਕੀਕਤ ਵਿੱਚ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੀਆਂ ਅਨਾੜੀ ਨੀਤੀਆਂ ਕਾਰਨ ਪੰਜਾਬ ਦੇ ਖਜ਼ਾਨੇ ਨੂੰ ਕੰਗਾਲ ਕਰਕੇ ਰੱਖ ਦਿੱਤਾ ਸੀ ਉਨ੍ਹਾਂ ਕਿਹਾ ਕਿ ਜੋ ਖਜਾਨੇ ਦੀ ਸਥਿਤੀ ਹੈ ਉਸ ਮੁਤਾਬਕ ਪੰਜਾਬ ਨੂੰ ਨਵੀਂਆਂ ਲੀਹਾਂ ‘ਤੇ ਲਿਆਉਣਾ ਵੱਡਾ ਕੰਮ ਹੈ।
ਫਿਰ ਵੀ ਸਰਕਾਰ ਪੰਜਾਬ ਦੇ ਵਿਕਾਸ ਲਈ ਆਮਦਨ ਦੇ ਨਵੇਂ ਸਰੋਤ ਬਣਾ ਰਹੀ ਹੈ ਖ਼ਜ਼ਾਨਾ ਮੰਤਰੀ ਨੇ ਆਪਣੇ ਸਿਆਸੀ ਸ਼ਰੀਕਾਂ ‘ਤੇ ਟੇਢੇ ਢੰਗ ਨਾਲ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਸਰਕਾਰ ਦੀ ਸੌ ਰੁਪਏ ਆਮਦਨ ਦੇ ਮੁਕਾਬਲੇ ਖ਼ਰਚਾ 102 ਰੁਪਏ ਸੀ ਪਿਛਲੇ ਬਜਟ ਵਿੱਚ 12 ਫ਼ੀਸਦੀ ਖ਼ਰਚੇ ਘਟਾ ਲਏ ਗਏ ਸਨ ਅਤੇ ਖ਼ਰਚਿਆਂ ਦੀ ਦਰ ਘਟ ਕੇ 88 ਫ਼ੀਸਦੀ ਰਹਿ ਗਈ ਸੀ। (Baisakhi conference)
ਇਹ ਵੀ ਪੜ੍ਹੋ : ਪੰਜਾਬ ’ਚ ਪਏ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਲਿਆਂਦੀ ਰੌਣਕ
ਇਸ ਸਾਲ ‘ਚ ਇਹ ਖਰਚਾ 70 ਫੀਸਦੀ ਤੇ ਲਿਆਂਦਾ ਜਾਵੇਗਾ ਤੇ ਅਗਲੇ ਵਰ੍ਹੇ 60 ਫੀਸਦੀ ਅਤੇ ਉਸ ਮਗਰੋਂ 50 ਫੀਸਦੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮਾਈਨਿੰਗ ਤੋਂ ਕੇਵਲ 40 ਕਰੋੜ ਆਮਦਨੀ ਹੁੰਦੀ ਸੀ ਅਤੇ ਮਾਫੀਆ ਮਲਾਈ ਛੱਕ ਰਿਹਾ ਸੀ ਪਰ ਕਾਂਗਰਸ ਸਰਕਾਰ ਦੁਆਰਾ ਮਾਈਨਿੰਗ ‘ਤੇ ਨਕੇਲ ਕਸੀ ਗਈ ਅਤੇ ਪਿਛਲੇ ਵਿੱਤੀ ਸਾਲ ਦੌਰਾਨ 300 ਕਰੋੜ ਦੀ ਉਗਰਾਹੀ ਕੀਤੀ ਜਦ ਕਿ ਇਸ ਸੈਕਟਰ ਤੋਂ ਚਾਲੂ ਸਾਲ ਦੌਰਾਨ 400 ਕਰੋੜ ਰੁਪਏ ਮਾਲੀਆ ਮਿਲਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨਾ ਪੰਜਾਬ ਦੇ ਲੋਕਾਂ ਦੀ ਅਮਾਨਤ ਹੈ ਜਿਸਦੀ ਰਾਖੀ ਕਰਨੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। (Baisakhi conference)
ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰ ਪਹਿਲੀ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਮੁਫਤ ਕਿਤਾਬਾਂ ਮੁਹੱਈਆ ਕਰਵਾਏਗੀ ਵਿੱਤ ਮੰਤਰੀ ਨੇ ਦੱਸਿਆ ਕਿ ਬਠਿੰਡਾ ਤੇ ਮਾਨਸਾ ਦੇ ਬੱਸ ਅੱਡਿਆਂ ਦਾ ਨਵੀਨੀਕਰਨ ਅਤੇ ਮਜ਼ਬੂਤ ਕੀਤਾ ਜਾਵੇਗਾ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਕੀਤੀ ਮੰਗ ਦੇ ਅਧਾਰ ‘ਤੇ ਵਿੱਤ ਮੰਤਰੀ ਨੇ ਤਲਵੰਡੀ ਸਾਬੋ ਤੇ ਰਾਮਾਂ ਮੰਡੀ ਦੇ ਦੋ ਪਾਰਕਾਂ ਲਈ ਇੱਕ ਕਰੋੜ ਰੁਪਏ ਦੀ ਗਰਾਂਟ ਦੇਣ ਅਤੇ ਅਗਲੇ ਵਰ੍ਹੇ ਵਿਸਾਖੀ ਤੱਕ ਟੇਲਾਂ ‘ਤੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦਾ ਐਲਾਨ ਵੀ ਕੀਤਾ। (Baisakhi conference)
ਇਸ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ , ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਸਾਬਕਾ ਮੰਤਰੀ ਚਿਰੰਜੀ ਲਾਲ ਨੇ ਵੀ ਸੰਬੋਧਨ ਕੀਤਾ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੇ ਸਭਨਾਂ ਨੂੰ ਜੀ ਆਇਆਂ ਆਖਿਆ ਤੇ ਵਿੱਤ ਮੰਤਰੀ ਅੱਗੇ ਆਪਣੇ ਹਲਕੇ ਨਾਲ ਸਬੰਧਤ ਮੰਗਾਂ ਰੱਖੀਆਂ ਸਟੇਜ਼ ਸੰਚਾਲਨ ਜਿਲ੍ਹਾ ਪ੍ਰਧਾਨ ਦਿਹਾਤੀ ਨਰਿੰਦਰ ਭਲੇਰੀਆ ਨੇ ਕੀਤਾ ਇਸ ਮੌਕੇ ਮਾਨਸਾ ਦੀ ਹਲਕਾ ਇੰਚਾਰਜ ਮਨੋਜ ਬਾਲਾ ਬਾਂਸਲ, ,ਰਣਜੀਤ ਕੌਰ ਭੱਟੀ, ਕਾਂਗਰਸੀ ਆਗੂ ਟਹਿਲ ਸਿੰਘ ਸੰਧੂ, ਡਾ.ਸੱਤਪਾਲ ਭਟੇਜਾ, ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਪਵਨ ਮਾਨੀ, ਅਸ਼ੋਕ ਪ੍ਰਧਾਨ ਅਤੇ ਵਿੱਤ ਮੰਤਰੀ ਦੇ ਮੀਡੀਆ ਇੰਚਾਰਜ ਹਰਜੋਤ ਸਿੰਘ ਸਿੱਧੂ ਹਾਜ਼ਰ ਸਨ। (Baisakhi conference)
ਅਕਾਲੀਆਂ ਦੀ ਰੈਲੀ ‘ਚ ਦਿਸਿਆ ਮਿਸ਼ਨ 2019 ਦਾ ਝਲਕਾਰਾ | Baisakhi conference
ਤਲਵੰਡੀ ਸਾਬੋ (ਸੁਖਜੀਤ ਮਾਨ)। ਵਿਸਾਖੀ ਦਿਹਾੜੇ ਮੌਕੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ‘ਚ ਮਿਸ਼ਨ 2019 ਦਾ ਝਲਕਾਰਾ ਵੇਖਣ ਨੂੰ ਮਿਲਿਆ ਆਪਣੇ ਸੰਬੋਧਨ ਦੌਰਾਨ ਅਕਾਲੀ ਆਗੂਆਂ ਨੇ ਜਿੱਥੇ ਕੈਪਟਨ ਸਰਕਾਰ ਨੂੰ ਖੂਬ ਭੰਡਿਆ ਉੱਥੇ ਹੀ ਲੋਕ ਸਭਾ ਦੀਆਂ ਚੋਣਾਂ ਲਈ ਤਕੜੇ ਹੋਣ ਦਾ ਸੁਨੇਹਾ ਵਰਕਰਾਂ ਨੂੰ ਦਿੱਤਾ ਕਿਸਾਨੀ ਪੱਤਾ ਖੇਡਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਸਕੀਮਾਂ ਲਿਆਉਣ ਦੀਆਂ ਤਕਰੀਰਾਂ ਵੀ ਦਿੱਤੀਆਂ ਅਕਾਲੀ ਵਜਾਰਾਤ ਜਾਣ ਤੋਂ ਬਾਅਦ ਇਹ ਦੂਜੀ ਵਿਸਾਖੀ ਸੀ ਜਿਸ ‘ਚ ਕੋਈ ਜਿਆਦਾ ਇਕੱਠ ਨਹੀਂ ਹੋਇਆ ਸਟੇਜ ਤੋਂ ਇਹ ਵੀ ਬੋਲਿਆ ਗਿਆ ਕਿ ਰਾਹ ‘ਚ ਪੁਲਿਸ ਵਾਲੇ ਅਕਾਲੀ ਵਰਕਰਾਂ ਦੀਆਂ ਗੱਡੀਆਂ ਰੋਕ ਰਹੇ ਹਨ ਇਸ ਕਰਕੇ ਵਰਕਰਾਂ ਨੂੰ ਅੜਿੱਕਾ ਲੱਗ ਰਿਹਾ ਹੈ। (Baisakhi conference)
ਇਹ ਵੀ ਪੜ੍ਹੋ : ਆਗਰਾ ਲਖਨਊ ਐਕਸਪ੍ਰੈਸ ਵੇਅ ’ਤੇ ਵਾਹਨਾਂ ਦੀ ਟੱਕਰ, ਤਿੰਨ ਦੀ ਮੌਤ
ਇਸ ਮੌਕੇ ਆਪਣੇ ਸੰਬਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦਾ ਪੂਰਾ ਮੁੱਲ ਦੇਣ ਲਈ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕੀਤੇ ਜਾਣ ਦਾ ਅਮਲ ਤੇਜ਼ ਹੋ ਚੁੱਕਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲਦੀ ਇਸ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਕਿਸਾਨੀ ਸੰਕਟ ਨੂੰ ਦੂਰ ਕਰਨ ਲਈ ਅਕਾਲੀ ਦਲ ਵੱਲੋਂ ਲਗਾਤਾਰ ਕੇਂਦਰ ਸਰਕਾਰ ‘ਤੇ ਜ਼ੋਰ ਪਾਇਆ ਜਾ ਰਿਹਾ ਹੈ ਜਿਸ ਤਹਿਤ ਹੀ ਅਕਾਲੀ ਦਲ ਦੇ ਸਾਰੇ ਸੰਸਦ ਮੈਂਬਰਾਂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਵਿੱਤ ਮੰਤਰੀ ਅਰੁਣ ਜੇਤਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਮੰਗ ਕੀਤੀ ਹੈ। (Baisakhi conference)
ਕਿ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ, ਪ੍ਰਧਾਨ ਮੰਤਰੀ ਨੇ ਯਕੀਨ ਦਿਵਾਇਆ ਹੈ ਕਿ ਇਹ ਰਿਪੋਰਟ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਇੱਕ ਇਤਿਹਾਸਕ ਫੈਸਲਾ ਹੋਵੇਗਾ, ਜਿਸ ਦਾ ਕਿਸਾਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੇ ਅਦਾਲਤੀ ਮਾਮਲੇ ਬਾਰੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਖੁਦ ਅਦਾਲਤ ਵਿਚ ਕਿਹਾ ਹੈ ਕਿ ਸਿੱਧੂ ਦੋਸ਼ੀ ਹੈ, ਇਸ ਲਈ ਇੱਕ ਮੁਜਰਿਮ ਨੂੰ ਮੰਤਰੀ ਮੰਡਲ ਵਿੱਚ ਨਹੀਂ ਰੱਖਣਾ ਚਾਹੀਦਾ, ਉਸ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ। (Baisakhi conference)
ਇਹ ਵੀ ਪੜ੍ਹੋ : ਸਾਵਧਾਨ! ਕੋਲਡ ਡਰਿੰਕ ਤੇ ਚਿੰਗਮ ਖਾਣ ਨਾਲ ਹੋ ਸਕਦੈ ਕੈਂਸਰ! WHO ਦਾ ਦਾਅਵਾ
ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਖ਼ਤ ਟਿੱਪਣੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਡਰਦੀ ਲਾਪਤਾ ਹੋ ਗਈ ਹੈ। ਮੁੱਖ ਮੰਤਰੀ ਕੋਲ ਤਾਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਲਈ ਵੀ ਮਿਲਣ ਲਈ ਸਮਾਂ ਨਹੀਂ ਹੈ, ਪੰਜਾਬ ਦੇ ਆਮ ਲੋਕਾਂ ਨੂੰ ਮਿਲਣਾ ਤਾਂ ਦੂਰ ਦੀ ਗੱਲ ਹੈ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮੌਕੇ ਸਿਆਸੀ ਬਿਆਨਬਾਜ਼ੀ ਤੋਂ ਗੁਰੇਜ਼ ਕੀਤਾ। (Baisakhi conference)
ਉਨ੍ਹਾਂ ਲੋਕਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈ ਦਿੰਦਿਆਂ ਧਾਰਮਿਕ ਸਿੱਖਿਆਵਾਂ ‘ਤੇ ਚੱਲਣ ਲਈ ਕਿਹਾ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਹੀ ਲਹਿਜੇ ‘ਚ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਖੂਬ ਰਗੜੇ ਲਾਏ ਉਨ੍ਹਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਐਸਸੀ ਭਾਈਚਾਰੇ ਦੇ ਰੰਗ ਉੱਤੇ ਅਪਮਾਨਜਨਕ ਟਿੱਪਣੀਆਂ ਕਰਕੇ ਉਹਨਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਕਰਜ਼ਾ ਮੁਆਫੀ ਸਕੀਮ ਉੱਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ 400 ਦਿਨ ਪੂਰੇ ਨਹੀਂ ਹੋਏ ਅਤੇ 400 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। (Baisakhi conference)
ਇਹਨਾਂ ਵਿਚੋਂ ਜ਼ਿਆਦਾਤਰ ਖੁਦਕੁਸ਼ੀਆਂ ਬਠਿੰਡਾ ਖੇਤਰ ਵਿਚ ਹੋਈਆਂ ਹਨ। ਇਸ ਮੌਕੇ ਉਹਨਾਂ ਮਨਪ੍ਰੀਤ ਬਾਦਲ ‘ਤੇ ਵਿਅੰਗ ਕਸਦਿਆਂ ਕਿਹਾ ਕਿ ਜੋ ਆਪਣੇ ਤਾਏ (ਪ੍ਰਕਾਸ਼ ਸਿੰਘ ਬਾਦਲ) ਦਾ ਨਹੀਂ ਹੋਇਆ ਉਹ ਆਮ ਗਰੀਬ ਲੋਕਾਂ ਦਾ ਕਿੱਥੋਂ ਹੋਵੇਗਾ । ਇਸ ਮੌਕੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਵੀ ਸੰਬੋਧਨ ਕੀਤਾ। (Baisakhi conference)